For the best experience, open
https://m.punjabitribuneonline.com
on your mobile browser.
Advertisement

ਰਾਜਧਾਨੀ ਵਿੱਚ ਹਵਾ ਦੀ ਗੁਣਵੱਤਾ ਵਿੱਚ ਨਾ ਹੋਇਆ ਸੁਧਾਰ

09:49 AM Nov 18, 2024 IST
ਰਾਜਧਾਨੀ ਵਿੱਚ ਹਵਾ ਦੀ ਗੁਣਵੱਤਾ ਵਿੱਚ ਨਾ ਹੋਇਆ ਸੁਧਾਰ
ਨਵੀਂ ਦਿੱਲੀ ਦੇ ਇੰਡੀਆ ਗੇਟ ਨੇੜੇ ਕਰਤੱਵਿਆ ਪੱਥ ’ਤੇ ਸਵੇਰੇ ਧੁਆਂਖੀ ਧੁੰਦ ਦੌਰਾਨ ਸੈਰ ਕਰਦੇ ਹੋਏ ਲੋਕ। -ਫੋਟੋ: ਏਐੱਨਆਈ
Advertisement

ਨਵੀਂ ਦਿੱਲੀ, 17 ਨਵੰਬਰ
ਕੌਮੀ ਰਾਜਧਾਨੀ ਵਿੱਚ ਐਤਵਾਰ ਨੂੰ ਹਵਾ ਗੁਣਵਤਾ ਸੂਚਕ ਅੰਕ (ਏਕਿਊਆਈ) ਦੇ ਅਨੁਸਾਰ ਘੱਟੋ ਘੱਟ ਤਾਪਮਾਨ 15.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਆਮ ਨਾਲੋਂ 1.8 ਡਿਗਰੀ ਵੱਧ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਸੀਬੀ) ਦੀ ‘ਸਮੀਰ ਐਪ’ ਅਨੁਸਾਰ ਸਵੇਰੇ ਨੌਂ ਵਜੇ ਏਕਿਊਆਈ 429 ਦਰਜ ਕੀਤਾ ਗਿਆ ਸੀ। ਸ਼ਨਿਚਰਵਾਰ ਨੂੰ ਸ਼ਾਮ ਚਾਰ ਵਜੇ 24 ਘੰਟੇ ਦੀ ਔਸਤ ਏਕਿਊਆਈ 417 ਰਿਹਾ। ਏਕਿਊਆਈ 0-50 ਦੇ ਵਿਚਕਾਰ ‘ਚੰਗਾ’, 51-100 ਦੇ ਵਿਚਕਾਰ ‘ਸੰਤੋਸ਼ਜਨਕ’, 101-200 ਵਿਚਾਲੇ ‘ਮੱਧਮ’, 200-300 ਵਿਚਕਾਰ ‘ਖਰਾਬ’, 301-400 ਦੌਰਾਨ ‘ਬਹੁਤ ਖਰਾਬ’ ਅਤੇ 401-500 ਵਿਚਾਲੇ ਰਹਿਣ ’ਤੇ ‘ਗੰਭੀਰ’ ਸ਼੍ਰੇਣੀ ਵਿੱਚ ਮੰਨਿਆ ਜਾਂਦਾ ਹੈ। ਮੌਸਮ ਵਿਭਾਗ ਨੇ ਸਵੇਰੇ ਜਾਂ ਰਾਤ ਦੇ ਸਮੇਂ ਮੱਧਮ ਧੁੰਦ ਪੈਣ ਦੀ ਪੇਸ਼ਨੀਗੋਈ ਕੀਤੀ ਹੈ। ਇਸ ਦੌਰਾਨ ਵੱਧ ਤੋਂ ਵੱਧ ਤਾਪਮਾਨ 30 ਡਿਗਰੀ ਸੈਲਸੀਅਸ ਰਹਿਣ ਦੀ ਉਮੀਦ ਹੈ। ਇਸ ਦੌਰਾਨ ਦਿੱਲੀ ਅਤੇ ਨੇੜਲੇ ਖੇਤਰਾਂ ਵਿੱਚ ਰਹਿਣ ਵਾਲੇ ਸਾਹ ਰੋਗੀਆਂ ਨੂੰ ਇਸ ਦੌਰਾਨ ਕਾਫ਼ੀ ਪ੍ਰੇਸ਼ਾਨੀਆਂ ਝੱਲਣੀਆਂ ਪੈ ਰਹੀਆਂ ਹਨ। ਪ੍ਰਦੂਸ਼ਣ ਹੋਣ ਕਾਰਨ ਲੋਕਾਂ ਨੂੰ ਸਾਹ ਲੈਣਾ ਔਖਾ ਹੋਇਆ ਪਿਆ ਹੈ। ਸਵੇਰੇ ਸ਼ਾਮ ਪਾਰਕਾਂ ਵਿੱਚ ਵੀ ਰੌਣਕਾਂ ਘੱਟ ਗਈਆਂ ਹਨ। ਵਾਹਨ ਚਾਲਕ ਦਿਨੇ ਹੀ ਵਾਹਨਾਂ ਦੀਆਂ ਲਾਈਟਾਂ ਜਗਾ ਕੇ ਆਪਣੀਆਂ ਮੰਜ਼ਿਲਾਂ ’ਤੇ ਜਾ ਰਹੇ ਹਨ। ਪ੍ਰਦੂਸ਼ਣ ਕਾਰਨ ਸੜਕ ਹਾਦਸਿਆਂ ਦੇ ਡਰ ਕਾਰਨ ਵਾਹਨ ਹੌਲੀ-ਹੌਲੀ ਚੱਲ ਰਹੇ ਹਨ। -ਪੀਟੀਆਈ

Advertisement

ਸੰਘਣੇ ਕੋਹਰੇ ਅਤੇ ਧੁੰਦ ਨੇ ਵਾਹਨਾਂ ਦੀ ਰਫ਼ਤਾਰ ਕੀਤੀ ਮੱਠੀ

ਜੀਂਦ (ਪੱਤਰ ਪ੍ਰੇਰਕ): ਪਿਛਲੇ ਚਾਰ ਦਿਨਾਂ ਤੋਂ ਅਸਮਾਨ ਵਿੱਚ ਛਾ ਰਹੇ ਕੋਹਰੇ ਅਤੇ ਧੁਆਂਖੀ ਧੁੰਦ ਕਾਰਨ ਵਾਹਨਾਂ ਦੀ ਰਫ਼ਤਾਰ ਨੂੰ ਹੌਨੀ ਹੋ ਗਈ ਹੈ। 40 ਮਿੰਟ ਦੀ ਯਾਤਰਾ ਵਿੱਚ ਦੋ ਤੋਂ ਤਿੰਨ ਘੰਟਿਆਂ ਦਾ ਸਮਾਂ ਲੱਗ ਰਿਹਾ ਹੈ। ਕੈਥਲ ਤੋਂ ਜੀਂਦ ਅਤੇ ਰੋਹਤਕ ਤੋਂ ਜੀਂਦ ਪਹੁੰਚਣ ਵਿੱਚ ਜਿੱਥੇ ਆਮ ਰੁਟੀਨ ਵਿੱਚ ਇੱਕ ਘੰਟਾ ਲੱਗਦਾ ਹੈ, ਉੱਥੇ ਹੁਣ ਇਸ ਰਾਸਤੇ ਨੂੰ ਤੈਅ ਕਰਨ ਲਈ ਤਿੰਨ-ਤਿੰਨ ਘੰਟਿਆਂ ਦਾ ਸਮਾਂ ਲੱਗ ਰਿਹਾ ਹੈ। ਵਾਹਨ ਚਾਲਕ ਇੱਕ-ਦੂਜੇ ਵਾਹਨ ਦੇ ਪਿੱਛੇ ਆਪਣਾ ਵਾਹਨ ਲਗਾ ਕੇ ਆਪਣਯਾਤਰਾ ਪੂਰੀ ਕਰ ਰਹੇ ਹਨ। ਬੀਤੀ ਸ਼ਾਮ ਵੇਲੇ ਜੀਂਦ-ਪਟਿਆਲਾ ਨੈਸ਼ਨਲ ਹਾਈਵੇਅ ’ਤੇ ਨਰਵਾਣਾ ਕੋਲ ਦਰਜਨਾਂ ਵਾਹਨ ਸੜਕ ਹਾਦਸੇ ਦੇ ਸ਼ਿਕਾਰ ਹੋ ਗਏ। ਇੱਥੇ ਅੱਜ ਏਕਿਊਆਈ 400 ਦੇ ਪਾਰ ਰਿਹਾ। ਨਾਗਰਿਕ ਹਸਪਤਾਲ ਦੇ ਸਿਵਲ ਸਰਜਨ ਡਾ. ਗੋਪਾਲ ਗੋਇਲ ਨੇ ਲੋਕਾਂ ਨੂੰ ਸੁਝਅ ਦਿੱਤਾ ਹੈ ਕਿ ਕੋਹਰੇ ਅਤੇ ਧੁੰਦ ਦਾ ਮਿਸ਼ਰਣ ਸਿਹਤ ਲਈ ਬਹੁਤ ਹਾਨੀਕਾਰਕ ਹੈ। ਜ਼ਰੂਰਤ ’ਤੇ ਹੀ ਘਰੋਂ ਬਾਹਰ ਨਿਕਲਣਾ ਚਾਹੀਦਾ ਹੈ। ਉਨ੍ਹਾਂ ਬਾਹਰ ਨਿਕਲਦੇ ਸਮੇਂ ਮਾਸਕ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ।

Advertisement

Advertisement
Author Image

Advertisement