For the best experience, open
https://m.punjabitribuneonline.com
on your mobile browser.
Advertisement

ਪਿੰਡਾਂ ਵਿੱਚ ਬਣਨਗੀਆਂ ਅਤਿ-ਆਧੁਨਿਕ ਲਾਇਬ੍ਰੇਰੀਆਂ: ਮਿੱਢਾ

09:48 AM Nov 18, 2024 IST
ਪਿੰਡਾਂ ਵਿੱਚ ਬਣਨਗੀਆਂ ਅਤਿ ਆਧੁਨਿਕ ਲਾਇਬ੍ਰੇਰੀਆਂ  ਮਿੱਢਾ
ਪਿੰਡ ਖੇੜੀ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਡਿਪਟੀ ਸਪੀਕਰ ਡਾ. ਕ੍ਰਿਸ਼ਨ ਮਿੱਢਾ।
Advertisement

ਮਹਾਂਵੀਰ ਮਿੱਤਲ
ਜੀਂਦ, 17 ਨਵੰਬਰ
ਹਰਿਆਣਾ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਤੇ ਜੀਂਦ ਹਲਕੇ ਦੇ ਵਿਧਾਇਕ ਡਾ. ਕ੍ਰਿਸ਼ਨ ਮਿੱਢਾ ਨੇ ਕਿਹਾ ਹੈ ਕਿ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਯੁਵਾਵਾਂ ਲਈ ਜੀਂਦ ਵਿਧਾਨ ਸਭਾ ਹਲਕੇ ਦੇ 35 ਪਿੰਡਾਂ ਵਿੱਚ ਸੁਵਿਧਾਵਾਂ ਨਾਲ ਭਰਪੂਰ ਲਾਇਬ੍ਰੇਰੀਆਂ ਖੋਲ੍ਹੀਆਂ ਜਾਣਗੀਆਂ। ਇਨ੍ਹਾਂ ਲਾਇਬ੍ਰੇਰੀਆਂ ਨਾਲ ਨੌਜਵਾਨਾਂ ਨੂੰ ਪਿੰਡ ਦੇ ਅੰਦਰ ਹੀ ਪੜ੍ਹਨ ਵਾਲਾ ਮਾਹੌਲ ਮਿਲੇਗਾ ਤੇ ਉਨ੍ਹਾਂ ਨੂੰ ਅਪਣੀ ਪੜ੍ਹਾਈ ਦੀ ਤਿਆਰੀ ਲਈ ਸ਼ਹਿਰ ਵਿੱਚ ਨਹੀਂ ਜਾਣਾ ਪਵੇਗਾ।
ਉਨ੍ਹਾਂ ਕਿਹਾ ਕਿ ਸਰਕਾਰ ਦਾ ਯਤਨ ਹੈ ਕਿ ਸ਼ਹਿਰ ਵਾਂਗ ਹੀ ਪਿੰਡਾਂ ਦੇ ਬੱਚਿਆਂ ਨੂੰ ਉਨ੍ਹਾਂ ਦੇ ਘਰ ਦੇ ਬੂਹੇ ਉੱਤੇ ਵੱਧ ਤੋਂ ਵੱਧ ਸਹੂਲਤਾਂ ਮੁਹੱਈਆ ਕੀਤੀਆਂ ਜਾਣ। ਡਿਪਟੀ ਸਪੀਕਰ ਡਾ. ਕ੍ਰਿਸ਼ਨ ਮਿੱਢਾ ਨੇ ਇਹ ਐਲਾਨ ਆਪਣੇ ਧੰਨਵਾਦੀ ਦੌਰੇ ਦੌਰਾਨ ਜੀਂਦ ਹਲਕੇ ਦੇ ਪਿੰਡ ਨਿਰਜਨ, ਮਾਂਡੋਂ, ਮਨੋਹਰਪੁਰ, ਲੋਹਚਵ, ਖੇੜੀ ਤਲੋਡਾ ਅਤੇ ਖੇੜੀ ਪਿੰਡਾਂ ਵਿੱਚ ਪੇਂਡੂਆਂ ਨੂੰ ਸੰਬਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕਾਂ ਨੇ ਤੀਜੀ ਵਾਰ ਭਾਜਪਾ ਦੀ ਸਰਕਾਰ ਬਣਾ ਕੇ ਜੋ ਵਿਸ਼ਵਾਸ ਅਤੇ ਜ਼ਿੰਮੇਵਾਰੀਆਂ ਸਾਨੂੰ ਸੌਂਪੀਆਂ ਹਨ, ਉਸ ਵਿਸ਼ਵਾਸ ਨੂੰ ਬਰਕਰਾਰ ਰੱਖਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਨਿਰਜਨ ਪਿੰਡ ਲਈ 85 ਲੱਖ ਰੁਪਏ, ਲੋਹਚਵ ਵਿੱਚ 48 ਲੱਖ, ਮਾਂਡੋ ਵਿੱਚ 38 ਲੱਖ, ਖੇੜੀ ਤਲੋਡਾ ਵਿੱਚ 31 ਲੱਖ, ਤਲੋਡਾ ਵਿੱਚ 44 ਲੱਖ ਅਤੇ ਮਨੋਹਰਪੁਰ ਵਿੱਚ 31 ਲੱਖ ਦੀ ਰਾਸ਼ੀ ਵਿਕਾਸ ਕੰਮਾਂ ਲਈ ਦਿੱਤੀ ਗਈ ਹੈ।
ਇਸ ਮੌਕੇ ਤਹਿਸੀਲਦਾਰ ਮਨੋਜ ਅਹਿਲਾਵਤ, ਭਾਜਪਾ ਦੇ ਸਾਬਕਾ ਮੈਂਬਰ ਵਿਨੋਦ ਸੈਣੀ, ਜੀਂਦ ਵਪਾਰ ਮੰਡਲ ਦੇ ਪ੍ਰਧਾਨ ਸੁਨੀਲ ਵਸਿਸਠ, ਕ੍ਰਿਸ਼ਨ ਅਹਿਲਾਵਤ, ਦਿਲਬਾਗ ਸਿੰਘ ਤੇ ਕਪੂਰ ਢਾਂਡਾ ਹਾਜ਼ਰ ਸਨ।

Advertisement

Advertisement
Advertisement
Author Image

Advertisement