For the best experience, open
https://m.punjabitribuneonline.com
on your mobile browser.
Advertisement

ਭਾਜਪਾ ਵੱਲੋਂ ਅੰਬਾਲਾ ’ਚ ਵਿਜੈ ਸੰਕਲਪ ਰੈਲੀ

06:48 AM Apr 05, 2024 IST
ਭਾਜਪਾ ਵੱਲੋਂ ਅੰਬਾਲਾ ’ਚ ਵਿਜੈ ਸੰਕਲਪ ਰੈਲੀ
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ। -ਫੋਟੋ: ਢਿੱਲੋਂ
Advertisement

ਅੰਬਾਲਾ: ਸ਼ਹਿਰ ਦੇ ਰਾਮ ਬਾਗ ਮੈਦਾਨ ਵਿਚ ਅੱਜ ਦੇਰ ਸ਼ਾਮ ਨੂੰ ਭਾਜਪਾ ਨੇ ਆਪਣੀ ਵਿਜੈ ਸੰਕਲਪ ਰੈਲੀ ਕੀਤੀ, ਜਿਸ ਨੂੰ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸੰਬੋਧਿਤ ਕੀਤਾ। ਉਨ੍ਹਾਂ ਕਿਹਾ ਕਿ ਉਹ ਆਪਣੇ ਵਰਕਰਾਂ ਦਾ ਸਨਮਾਨ ਵਧਾਉਣ ਲਈ ਕੰਮ ਕਰਦੇ ਰਹਿਣਗੇ। ਲੋਕ ਸਭਾ ਉਮੀਦਵਾਰ ਬੰਤੋ ਕਟਾਰੀਆ ਨੇ ਕੇਂਦਰ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ। ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਨੇ ਸੰਤ ਕਬੀਰ ਦਾਸ ਅਤੇ ਸੰਤ ਰਵੀਦਾਸ ਦੇ ਜਨਮ ਦਿਨ ਮਨਾਉਣ ਦੀ ਗੱਲ ਕੀਤੀ। ਰੈਲੀ ਨੂੰ ਟਰਾਂਸਪੋਰਟ ਮੰਤਰੀ ਅਸੀਮ ਗੋਇਲ ਨੇ ਸੰਬੋਧਨ ਕੀਤਾ। ਇਸ ਮੌਕੇ ਲਾਡਵਾ ਤੋਂ ਸਾਬਕਾ ਵਿਧਾਇਕ ਪਵਨ ਸੈਣੀ, ਕੁਰੂਕਸ਼ੇਤਰ ਤੋਂ ਭਾਜਪਾ ਨੇਤਾ ਧਰਮਵੀਰ ਸਿੰਘ ਮਿਰਜ਼ਾਪੁਰ ਸਮੇਤ ਹੋਰ ਭਾਜਪਾ ਨੇਤਾ ਮੌਜੂਦ ਰਹੇ ਪਰ ਸਾਬਕਾ ਗ੍ਰਹਿ ਮੰਤਰੀ ਅਤੇ ਅੰਬਾਲਾ ਕੈਂਟ ਤੋਂ ਵਿਧਾਇਕ ਅਨਿਲ ਵਿੱਜ ਇਸ ਰੈਲੀ ਵਿਚ ਨਹੀਂ ਪਹੁੰਚੇ। -ਨਿੱਜੀ ਪੱਤਰ ਪ੍ਰੇਰਕ

Advertisement

Advertisement
Author Image

Advertisement
Advertisement
×