ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਓਲੰਪਿਕ ਲਈ ਚੋਣ ’ਤੇ ਵਿੱਜ ਵੱਲੋਂ ਸਰਬਜੋਤ ਨੂੰ ਮੁਬਾਰਕਬਾਦ

11:42 AM Jul 08, 2024 IST
ਸਰਬਜੋਤ ਸਿੰਘ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਸਾਬਕਾ ਗ੍ਰਹਿ ਮੰਤਰੀ ਅਨਿਲ ਵਿੱਜ। -ਫੋਟੋ: ਢਿੱਲੋਂ

ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 7 ਜੁਲਾਈ
ਫੀਨਿਕਸ ਕਲੱਬ ਵਿੱਚ ਬਣੀ ਸ਼ੂਟਿੰਗ ਰੇਂਜ ਵਿੱਚ ਅਭਿਆਸ ਕਰ ਕੇ ਮੁਹਾਰਤ ਹਾਸਲ ਕਰਨ ਵਾਲੇ ਅੰਬਾਲਾ ਜ਼ਿਲ੍ਹੇ ਦੇ ਇੱਕ ਪਿੰਡ ਦੇ ਸਰਬਜੋਤ ਸਿੰਘ ਦੀ ਪੈਰਿਸ ਓਲੰਪਿਕ ਲਈ ਚੋਣ ਹੋਣ ’ਤੇ ਸ੍ਰੀ ਵਿੱਜ ਨੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਹੈ ਅਤੇ ਅੱਜ ਕਲੱਬ ਦੀ ਸ਼ੂਟਿੰਗ ਰੇਂਜ ਤੇ ਪਹੁੰਚ ਕੇ ਸਰਬਜੋਤ ਸਿੰਘ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਸਰਬਜੋਤ ਦੀ ਪਿੱਠ ਥਾਪੜਦਿਆਂ ਕਿਹਾ ਕਿ ਸਭ ਨੂੰ ਉਮੀਦ ਹੈ ਕਿ ਉਹ ਓਲੰਪਿਕ ਖੇਡਾਂ ਵਿੱਚ ਦੇਸ਼ ਲਈ ਗੋਲਡ ਮੈਡਲ ਜਿੱਤ ਕੇ ਆਵੇਗਾ। ਸਰਬਜੋਤ ਸਿੰਘ ਨੇ ਵੀ ਸਾਬਕਾ ਗ੍ਰਹਿ ਮੰਤਰੀ ਦਾ ਅਸ਼ੀਰਵਾਦ ਲਿਆ। ਇਸ ਮੌਕੇ ਸੈਂਟਰਲ ਫੀਨਿਕਸ ਕਲੱਬ ਦੇ ਚੇਅਰਮੈਨ ਵਿਕਾਸ ਚੋਨਾ, ਸਰਬਜੋਤ ਸਿੰਘ ਦਾ ਕੋਚ ਅਭਿਸ਼ੇਕ ਰਾਣਾ ਮੌਜੂਦ ਸਨ। ਸਰਬਜੋਤ ਸਿੰਘ ਦੀ ਪੈਰਿਸ ਓਲੰਪਿਕ ਵਿੱਚ 10 ਮੀਟਰ ਏਅਰ ਪਿਸਟਲ ਮੁਕਾਬਲੇ ਲਈ ਚੋਣ ਹੋਈ ਹੈ ਅਤੇ ਉਹ ਅਗਲੇ ਦਿਨਾਂ ਵਿੱਚ ਪੈਰਿਸ ਲਈ ਰਵਾਨਾ ਹੋਵੇਗਾ।

Advertisement

Advertisement