ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਫਰੀਦਕੋਟ ਵਿੱਚ ਵਿਜੀਲੈਂਸ ਵੱਲੋਂ ਆਰਟੀਏ ਦਫ਼ਤਰ ਦੀ ਚੈਕਿੰਗ

07:28 AM Aug 07, 2024 IST
ਆਰਟੀਏ ਦਫਤਰ ਵਿੱਚ ਲੋਕਾਂ ਨਾਲ ਗੱਲਬਾਤ ਕਰਦੇ ਹੋਏ ਵਿਜੀਲੈਂਸ ਅਧਿਕਾਰੀ।

ਨਿੱਜੀ ਪੱਤਰ ਪ੍ਰੇਰਕ
ਫਰੀਦਕੋਟ, 6 ਅਗਸਤ
ਵਿਜੀਲੈਂਸ ਬਿਊਰੋ ਦੀ ਟੀਮ ਨੇ ਅੱਜ ਇੱਥੇ ਆਰਟੀਏ ਦਫਤਰ ਦੀ ਅਚਾਨਕ ਚੈਕਿੰਗ ਕੀਤੀ ਅਤੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਵਿਜੀਲੈਂਸ ਵਿਭਾਗ ਦੇ ਅਧਿਕਾਰੀਆਂ ਨੇ ਆਰਟੀਏ ਦਫਤਰ ਵਿੱਚ ਆਪਣੇ ਕੰਮ-ਕਾਰਾਂ ਲਈ ਆਏ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਸੁਣੀਆਂ। ਕੁਝ ਲੋਕਾਂ ਨੇ ਆਰਟੀਏ ਦਫਤਰ ‘ਤੇ ਕੰਮ ਨਾ ਕਰਨ ਅਤੇ ਰਿਸ਼ਵਤ ਲੈਣ ਦੇ ਦੋਸ਼ ਵੀ ਲਾਏ। ਵਿਜੀਲੈਂਸ ਵਿਭਾਗ ਨੇ ਇਨ੍ਹਾਂ ਬੰਦਿਆਂ ਦੀਆਂ ਸ਼ਿਕਾਇਤਾਂ ਅਤੇ ਬਿਆਨ ਵੀ ਲਿਖੇ। ਵਿਜੀਲੈਂਸ ਦੇ ਅਧਿਕਾਰੀਆਂ ਨੇ ਕਿਹਾ ਕਿ ਆਰ.ਟੀ.ਏ ਦਫਤਰ ਵਿੱਚ ਆਪਣੇ ਕੰਮ ਕਰਨ ਲਈ ਆਏ ਲੋਕਾਂ ਦੀਆਂ ਮਿਲੀਆਂ ਸ਼ਿਕਾਇਤਾਂ ਨੂੰ ਉਹ ਪੰਜਾਬ ਸਰਕਾਰ ਤੱਕ ਪੁੱਜਦਾ ਕਰਨਗੇ ਅਤੇ ਖੁਦ ਵੀ ਇਸ ਮਾਮਲੇ ਦੀ ਪੜਤਾਲ ਕਰਨਗੇ। ਇਸੇ ਦਰਮਿਆਨ ਪਤਾ ਲੱਗਾ ਹੈ ਕਿ ਵਿਜੀਲੈਂਸ ਵਿਭਾਗ ਨੇ ਆਰਟੀਏ ਦਫਤਰ ਦੇ ਕੁਝ ਰਿਕਾਰਡ ਨੂੰ ਵੀ ਆਪਣੇ ਕਬਜ਼ੇ ਵਿੱਚ ਲਿਆ ਹੈ। ਆਰਟੀਏ ਦਫਤਰ ਪਿਛਲੇ ਪੰਜ ਸਾਲਾਂ ਤੋਂ ਲਗਾਤਾਰ ਵਿਵਾਦਾਂ ਵਿੱਚ ਹੈ ਅਤੇ ਹੁਣ ਤੱਕ ਚਾਰ ਆਰਟੀਏ ਅਧਿਕਾਰੀਆਂ ਖਿਲਾਫ਼ ਭ੍ਰਿਸ਼ਟਾਚਾਰ ਅਤੇ ਜਾਅਲੀ ਦਸਤਾਵੇਜ਼ ਬਣਾਉਣ ਦੇ ਇਲਜ਼ਾਮਾਂ ਤਹਿਤ ਪਰਚਾ ਦਰਜ ਹੋ ਚੁੱਕਾ ਹੈ। ਇਸ ਵੇਲੇ ਆਰ.ਟੀ.ਏ ਦਫਤਰ ਵਿੱਚ 4000 ਤੋਂ ਵੱਧ ਫਾਈਲਾਂ ਲਟਕੀਆਂ ਹੋਈਆਂ ਹਨ, ਜਿੰਨਾਂ ਤੇ ਵਿਭਾਗ ਦੇ ਅਧਿਕਾਰੀ ਕੰਮ ਨਹੀਂ ਕਰ ਰਹੇ ਅਤੇ ਲਗਾਤਾਰ ਲੋਕ ਦਫਤਰਾਂ ਦੇ ਗੇੜੇ ਮਾਰ ਰਹੇ ਹਨ। ਅਚਾਨਕ ਸੂਚਨਾ ਮਿਲਣ ਤੋਂ ਬਾਅਦ ਵਿਜੀਲੈਂਸ ਵਿਭਾਗ ਨੇ ਅੱਜ ਦਫਤਰ ਦੀ ਚੈਕਿੰਗ ਕਰਕੇ ਪੂਰੀ ਸਥਿਤੀ ਜਾਨਣ ਦੀ ਕੋਸ਼ਿਸ਼ ਕੀਤੀ।

Advertisement

Advertisement
Advertisement