ਭੰਡਾਰੇ ਲਈ ਰਾਸ਼ਨ ਦਾ ਟਰੱਕ ਰਵਾਨਾ
07:33 AM Aug 07, 2024 IST
Advertisement
ਪੱਤਰ ਪ੍ਰੇਰਕ
ਭੁੱਚੋ ਮੰਡੀ, 6 ਅਗਸਤ
ਜੈ ਮਾਂ ਚਿੰਤਪੁਰਨੀ ਲੰਗਰ ਸੇਵਾ ਸਮਿਤੀ ਵੱਲੋਂ ਪ੍ਰਧਾਨ ਮੱਖਣ ਅਰੋੜਾ ਦੀ ਅਗਵਾਈ ਹੇਠ ਮਾਂ ਚਿੰਤਪੁਰਨੀ ਧਾਮ ਵਿੱਚ ਲਾਏ ਜਾਣ ਵਾਲੇ ਭੰਡਾਰੇ ਲਈ ਰਾਸ਼ਨ ਨਾਲ ਭਰਿਆ ਟਰੱਕ ਅਤੇ ਸੇਵਾਦਾਰਾਂ ਦੇ ਜਥੇ ਨੂੰ ਰਵਾਨਾ ਕੀਤਾ ਗਿਆ। ਇਸ ਨੂੰ ਭਾਜਪਾ ਦੇ ਸੂਬਾ ਕਾਰਜਕਾਰਨੀ ਮੈਂਬਰ ਵਿਨੋਦ ਬਿੰਟਾ, ਨਗਰ ਕੌਂਸਲ ਦੇ ਪ੍ਰਧਾਨ ਜੋਨੀ ਬਾਂਸਲ ਅਤੇ ਆਪ ਦੇ ਆਗੂ ਪ੍ਰਿੰਸ ਗੋਲਨ ਨੇ ਟਰੱਕ ਨੂੰ ਧਾਰਮਿਕ ਝੰਡਾ ਦਿਖਾ ਕੇ ਰਵਾਨਾ ਕੀਤਾ। ਪ੍ਰਧਾਨ ਮੱਖਣ ਅਰੋੜਾ ਅਤੇ ਭੂਸ਼ਨ ਬਾਂਸਲ ਨੇ ਦੱਸਿਆ ਕਿ ਕਮੇਟੀ ਵੱਲੋਂ ਚਿੰਤਪੁਰਨੀ ਧਾਮ ਵਿਖੇ ਭੁੱਚੋ ਵਾਸੀਆਂ ਦੀ ਧਰਮਸ਼ਾਲਾ ਨੇੜੇ ਵਿਸ਼ਾਲ ਭੰਡਾਰਾ ਕਰਵਾਇਆ ਜਾਵੇਗਾ।
Advertisement
Advertisement