ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਿਸਾਨਾਂ ਵੱਲੋਂ ਚੱਕ ਬਾਹਮਣੀਆਂ ਟੌਲ ਪਲਾਜ਼ਾ ’ਤੇ ਜੇਤੂ ਰੈਲੀ

07:57 AM Jul 06, 2024 IST
ਕਿਸਾਨ ਅਤੇ ਟਰੱਕ ਯੂਨੀਅਨ ਦੇ ਆਗੂਆਂ ਨੂੰ ਸਮਝੌਤੇ ਦੀਆਂ ਕਾਪੀਆਂ ਦਿੰਦੇ ਹੋਏ ਅਧਿਕਾਰੀ।

ਗੁਰਮੀਤ ਸਿੰਘ ਖੋਸਲਾ
ਸ਼ਾਹਕੋਟ, 5 ਜੁਲਾਈ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ), ਭਾਰਤੀ ਕਿਸਾਨ ਯੂਨੀਅਨ (ਤੋਤੇਵਾਲ), ਟਰੱਕ ਯੂਨੀਅਨ ਧਰਮਕੋਟ ਅਤੇ ਸ਼ਾਹਕੋਟ ਵੱਲੋਂ ਚੱਕ ਬਾਹਮਣੀਆਂ ਟੌਲ ਪਲਾਜ਼ਾ ’ਤੇ ਰਾਹਗੀਰਾਂ ਲਈ ਲੋੜੀਂਦੀਆਂ ਸਹੂਲਤਾਂ ਵਾਸਤੇ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਖਿਲਾਫ ਲਗਾਇਆ ਧਰਨਾ ਅੱਜ 34ਵੇਂ ਦਿਨ ਜੇਤੂ ਰੈਲੀ ਨਾਲ ਸਮਾਪਤ ਹੋ ਗਿਆ। ਪ੍ਰਸ਼ਾਸਨ ਵੱਲੋਂ ਅੱਜ ਕਿਸਾਨ ਅਤੇ ਟਰੱਕ ਯੂਨੀਅਨਾਂ ਦੀਆਂ ਪਰਵਾਨ ਕੀਤੀਆਂ ਮੰਗਾਂ ਦੇ ਸਮਝੌਤੇ ਦੀਆਂ ਲਿਖਤੀ ਕਾਪੀਆਂ ਆਗੂਆਂ ਨੂੰ ਧਰਨੇ ਵਿਚ ਸੌਪੀਆਂ ਗਈਆਂ।
ਸਮਝੌਤੇ ਉੱਪਰ ਐੱਸਡੀਐੱਮ ਸ਼ਾਹਕੋਟ ਰਿਸ਼ਭ ਬਾਂਸਲ, ਤਹਿਸੀਲਦਾਰ ਸ਼ਾਹਕੋਟ ਮਨਿੰਦਰ ਸਿੰਘ, ਨਾਇਬ ਤਹਿਸੀਲਦਾਰ ਗੁਲਾਬਦੀਪ ਸਿੰਘ, ਤਹਿਸੀਲਦਾਰ ਧਰਮਕੋਟ ਰੇਸ਼ਮ ਸਿੰਘ, ਰਾਸ਼ਟਰੀ ਹਾਈਵੇਅ ਅਥਾਰਿਟੀ ਦੇ ਟੈਕਨੀਕਲ ਮੈਨੇਜਰ ਰਾਹੁਲ ਸੇਖਲ, ਟੌਲ ਪਲਾਜ਼ਾ ਚੱਕ ਬਾਹਮਣੀਆਂ ਦੇ ਮੈਨੇਜਰ ਪਰਦੀਪ ਸਿੰਘ ਅਤੇ ਯੂਨੀਅਨਾਂ ਦੇ ਨੁਮਾਇੰਦਿਆਂ ਦੇ ਦਸਤਖਤ ਹਨ।
ਬੀਕੇਯੂ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਮੋਹਨ ਸਿੰਘ ਬੱਲ, ਜਨਰਲ ਸਕੱਤਰ ਗੁਰਚਰਨ ਸਿੰਘ ਚਾਹਲ, ਬੀਕੇਯੂ (ਤੋਤੇਵਾਲ) ਦੇ ਸੂਬਾ ਪ੍ਰਧਾਨ ਸੁੱਖ ਗਿੱਲ, ਟਰੱਕ ਯੂਨੀਅਨ ਧਰਮਕੋਟ ਦੇ ਪ੍ਰਧਾਨ ਸਤਵੀਰ ਸਿੰਘ ਸੱਤੀ ਅਤੇ ਟਰੱਕ ਯੂਨੀਅਨ ਸ਼ਾਹਕੋਟ ਦੇ ਮੈਂਬਰ ਬਲਵਿੰਦਰ ਸਿੰਘ ਨੇ ਅੱਜ ਦੇ ਧਰਨੇ ਨੂੰ ਸੰਬੋਧਨ ਕਰਦਿਆਂ ਇਸ ਜਿੱਤ ਨੂੰ ਸਾਂਝੇ ਸੰਘਰਸ਼ ਦੀ ਬਹੁਤ ਵੱਡੀ ਜਿੱਤ ਦੱਸਿਆ।
ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਅਤੇ ਰਾਸ਼ਟਰੀ ਹਾਈਵੇਅ ਅਥਾਰਿਟੀ ਦੇ ਅਧਿਕਾਰੀਆਂ ਦੀ ਮਿਲੀ ਭੁਗਚਤ ਨਾਲ ਟੌਲ ਕੰਪਨੀ ਲੋਕਾਂ ਦੀਆਂ ਜੇਬਾਂ ’ਤੇ ਕੈਂਚੀ ਤਾਂ ਫੇਰ ਰਹੀ ਸੀ ਪਰ ਰਾਹਗੀਰਾਂ ਨੂੰ ਬਣਦੀਆਂ ਸਹੂਲਤਾਂ ਦੇਣ ਤੋਂ ਭੱਜ ਰਹੀ ਸੀ।
ਇਸ ਸਾਂਝੇ ਸੰਘਰਸ਼ ਨੇ ਉਨ੍ਹਾਂ ਨੂੰ ਜਥੇਬੰਦੀਆਂ ਨਾਲ ਸਮਝੌਤਾ ਕਰਕੇ ਬਣਦੀਆਂ ਸਹੂਲਤਾਂ ਦੇਣ ਲਈ ਮਜਬੂਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹੋਏ ਸਮਝੌਤੇ ਵਿਚ ਲਾਬੜਾਂ ਤੋਂ ਲੈ ਕੇ ਮੋਗਾ ਤੱਕ ਕੌਮੀ ਸ਼ਾਹਰਾਹ ’ਤੇ 15 ਜੁਲਾਈ ਤੋਂ ਲੈ ਕੇ 18 ਅਗਸਤ ਤੱਕ ਡਵਾਈਡਰਾਂ ’ਤੇ ਲੱਗੇ ਬੂਟਿਆਂ ਦੀ ਕਟਾਈ, ਲਾਈਟਾਂ ਠੀਕ ਕਰਨ, ਰਿਕਵਰੀ ਵੈਨ ਤੇ ਐਂਬੂਲੈਂਸ ਦਾ ਪ੍ਰਬੰਧ ਕਰਨ, ਡਵਾਈਡਰਾਂ ਨੂੰ ਕੱਟ ਕੇ ਆਪਣੇ ਆਪ ਬਣਾਏ ਰਸਤਿਆਂ ਨੂੰ ਬੰਦ ਕਰਨ, ਬਰਸਾਤਾਂ ਦੇ ਪਾਣੀ ਨੂੰ ਡਰੇਨ ਵਿਚ ਪਾਉਣ ਦਾ ਪ੍ਰਬੰਧ ਕਰਨ, ਟੌਲ ਦੇ 500 ਮੀਟਰ ਦੇ ਘੇਰੇ ਅੰਦਰ ਘਾਹ ਲਗਾਉਣ ਤੇ ਬੈਠਣ ਲਈ ਕੁਰਸੀਆਂ ਦਾ ਪ੍ਰਬੰਧ ਕਰਨ ਅਤੇ ਟੁੱਟੀਆਂ ਹੋਈਆਂ ਸੜਕਾਂ ਦੀ ਮੁਰੰਮਤ ਕਰਨ ਦਾ ਵਾਅਦਾ ਕੀਤਾ ਗਿਆ। ਬਲਕਾਰ ਸਿੰਘ ਫਾਜਿਲਵਾਲ, ਜਸਪਾਲ ਸਿੰਘ ਸੰਢਾਵਾਲ, ਮਲਕੀਤ ਸਿੰਘ ਈਦਾ, ਮਨਜੀਤ ਸਿੰਘ ਸਾਬੀ, ਗੁਰਦੇਵ ਸਿੰਘ ਮਲਸੀਆਂ, ਕਿੱਕਰ ਸਿੰਘ ਢੋਸ, ਰਾਜਪਾਲ ਮੁਖੀਜਾ, ਸੁੱਖਾ ਧਰਮਕੋਟ ਅਤੇ ਰਾਜਪਾਲ ਮਖੀਜਾ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ।

Advertisement

Advertisement