ਪੈਨਸ਼ਨ ਪ੍ਰਾਪਤੀ ਫਰੰਟ ਦਾ ਵਫ਼ਦ ਵਿਧਾਇਕ ਘੁੰਮਣ ਨੂੰ ਮਿਲਿਆ
ਭਗਵਾਨ ਦਾਸ ਸੰਦਲ
ਦਸੂਹਾ, 4 ਅਕਤੂਬਰ
ਇੱਥੇ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਪੰਜਾਬ ਦੇ ਵਫ਼ਦ ਵੱਲੋਂ ਹਲਕਾ ਵਿਧਾਇਕ ਐਡਵੋਕੇਟ ਕਰਮਬੀਰ ਘੁੰਮਣ ਨਾਲ ਮੁਲਾਕਾਤ ਕੀਤੀ ਗਈ। ਵਫ਼ਦ ਵਿੱਚ ਜਥੇਬੰਦੀ ਦੇ ਦੋਆਬਾ ਜ਼ੋਨ ਦੇ ਕਨਵੀਨਰ ਇੰਦਰ ਸੁਖਦੀਪ ਸਿੰਘ ਓਢਰਾ, ਸੂਬਾ ਕਮੇਟੀ ਮੈਂਬਰ ਮਨਜੀਤ ਸਿੰਘ, ਬਲਾਕ ਦਸੂਹਾ-1 ਦੇ ਪ੍ਰਧਾਨ ਜਸਵੀਰ ਬੋਦਲ, ਜਨਰਲ ਸਕੱਤਰ ਰਵਿੰਦਰ ਰਵੀ, ਬਲਾਕ-2 ਦੇ ਪ੍ਰਧਾਨ ਨਿਰਮਲ ਸਿੰਘ ਨਿਹਾਲਪੁਰ, ਜਨਰਲ ਸਕੱਤਰ ਜਸਵਿੰਦਰ ਝਿੰਗੜ, ਵਿੱਤ ਸਕੱਤਰ ਜੀਵਨ ਸੰਧੂ, ਪਰਮਜੀਤ ਸਿੰਘ ਠੱਕਰ, ਮਨਜੀਤ ਸਿੰਘ ਖੁਣਖੁਣ, ਵਰਿੰਦਰ ਸੈਣੀ ਤੇ ਰਾਜਨ ਝਿੰਗੜ ਸ਼ਾਮਲ ਸਨ। ਵਫਦ ਨੇ ਵਿਧਾਇਕ ਨੂੰ ਮੁੱਖ ਮੰਤਰੀ ਦੇ ਨਾਂਅ ਇਕ ਮੰਗ ਪੱਤਰ ਸੌਂਪਦਿਆਂ ਰੋਸ ਜ਼ਾਹਰ ਕੀਤਾ ਕਿ ‘ਆਪ’ ਸਰਕਾਰ ਪੁਰਾਣੀ ਪੈਨਸ਼ਨ ਬਹਾਲੀ ਅਤੇ ਐਨਪੀਐਸ ਮੁਲਾਜ਼ਮਾਂ ਦੇ ਹਿੱਤਾਂ ਦੀ ਰਾਖੀ ਕਰਨ ਵਿੱਚ ਨਾਕਾਮ ਸਾਬਤ ਹੋਈ ਹੈ। ਵਫ਼ਦ ਨੇ ਰੋਸ ਜ਼ਾਹਰ ਕੀਤਾ ਸਰਕਾਰ ਦੇ ਢਾਈ ਸਾਲ ਬੀਤਣ ਮਗਰੋਂ ਵੀ ਮੁਲਾਜ਼ਮਾਂ ਦੇ ਜੀਪੀਐਫ ਖਾਤੇ ਨਹੀਂ ਖੁੱਲ੍ਹ ਸਕੇ।
ਵਿਧਾਇਕ ਘੁੰਮਣ ਨੇ ਵਫ਼ਦ ਨੂੰ ਜਥੇਬੰਦੀ ਦੀਆਂ ਹੱਕੀ ਮੰਗਾਂ ਨੂੰ ਸਰਕਾਰ ਤੱਕ ਪਹੁੰਚਾਉਣ ਦਾ ਭਰੋਸਾ ਦਿੱਤਾ।