For the best experience, open
https://m.punjabitribuneonline.com
on your mobile browser.
Advertisement

ਵਿਕਟੋਰੀਆ ਗੌਰੀ ਨੇ ਮਦਰਾਸ ਹਾਈ ਕੋਰਟ ਦੀ ਵਧੀਕ ਜੱਜ ਵਜੋਂ ਸਹੁੰ ਚੁੱਕੀ, ਸੁਪਰੀਮ ਕੋਰਟ ਨੇ ਹਲਫ਼ ਲੈਣ ਤੋਂ ਰੋਕਣ ਬਾਰੇ ਪਟੀਸ਼ਨ ਰੱਦ ਕੀਤੀ

05:32 PM Feb 07, 2023 IST
ਵਿਕਟੋਰੀਆ ਗੌਰੀ ਨੇ ਮਦਰਾਸ ਹਾਈ ਕੋਰਟ ਦੀ ਵਧੀਕ ਜੱਜ ਵਜੋਂ ਸਹੁੰ ਚੁੱਕੀ  ਸੁਪਰੀਮ ਕੋਰਟ ਨੇ ਹਲਫ਼ ਲੈਣ ਤੋਂ ਰੋਕਣ ਬਾਰੇ ਪਟੀਸ਼ਨ ਰੱਦ ਕੀਤੀ
Advertisement

ਚੇਨਈ/ਦਿੱਲੀ, 7 ਫਰਵਰੀ

Advertisement

ਐਡਵੋਕੇਟ ਲਕਸ਼ਮਣ ਚੰਦਰ ਵਿਕਟੋਰੀਆ ਗੌਰੀ ਨੇ ਅੱਜ ਮਦਰਾਸ ਹਾਈ ਕੋਰਟ ਦੇ ਵਧੀਕ ਜੱਜ ਵਜੋਂ ਸਹੁੰ ਚੁੱਕੀ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਗੌਰੀ ਨੂੰ ਮਦਰਾਸ ਹਾਈ ਕੋਰਟ ਦੇ ਜੱਜ ਵਜੋਂ ਸਹੁੰ ਚੁੱਕਣ ਤੋਂ ਰੋਕਣ ਦੀ ਮੰਗ ਵਾਲੀ ਪਟੀਸ਼ਨ ‘ਤੇ ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਮਦਰਾਸ ਹਾਈ ਕੋਰਟ ਦੇ ਕਾਰਜਕਾਰੀ ਚੀਫ਼ ਜਸਟਿਸ ਟੀ. ਰਾਜਾ ਨੇ ਗੌਰੀ ਨੂੰ ਰਾਸ਼ਟਰਪਤੀ ਦੁਆਰਾ ਜਾਰੀ ਨਿਯੁਕਤੀ ਆਦੇਸ਼ਾਂ ਨੂੰ ਪੜ੍ਹਣ ਤੇ ਹੋਰ ਰਸਮਾਂ ਦੀ ਪਾਲਣਾ ਕਰਨ ਬਾਅਦ ਵਧੀਕ ਜੱਜ ਵਜੋਂ ਅਹੁਦੇ ਦੀ ਸਹੁੰ ਚੁਕਾਈ। ਗੌਰੀ ਤੋਂ ਇਲਾਵਾ ਚਾਰ ਹੋਰਾਂ ਨੇ ਵੀ ਮਦਰਾਸ ਹਾਈ ਕੋਰਟ ਦੇ ਵਧੀਕ ਜੱਜ ਵਜੋਂ ਸਹੁੰ ਚੁੱਕੀ।

Advertisement
Author Image

Courtney Milan writes books about carriages, corsets, and smartwatches. Her books have received starred reviews in Publishers Weekly, Library Journal, and Booklist. She is a New York Times and a USA Today Bestseller.

Advertisement
Advertisement
×