ਵਾਈਸ ਐਡਮਿਰਲ ਦਿਨੇਸ਼ ਕੁਮਾਰ ਤ੍ਰਿਪਾਠੀ ਹੋਣਗੇ ਜਲ ਸੈਨਾ ਦੇ ਮੁਖੀ
07:56 AM Apr 20, 2024 IST
ਨਵੀਂ ਦਿੱਲੀ, 19 ਅਪਰੈਲ
ਵਾਈਸ ਐਡਮਿਰਲ ਦਿਨੇਸ਼ ਕੁਮਾਰ ਤ੍ਰਿਪਾਠੀ ਇਸ ਮਹੀਨੇ ਦੇ ਅਖ਼ੀਰ ਤੱਕ ਨਵੇਂ ਜਲ ਸੈਨਾ ਮੁਖੀ ਵਜੋਂ ਕਾਰਜਭਾਰ ਸੰਭਾਲ ਲੈਣਗੇ। ਐਡਮਿਰਲ ਕੁਮਾਰ 30 ਅਪਰੈਲ ਨੂੰ ਸੇਵਾਮੁਕਤ ਹੋਣਗੇ। ਵਾਈਸ ਐਡਮਿਰਲ ਤ੍ਰਿਪਾਠੀ ਇਸ ਵੇਲੇ ਜਲ ਸੈਨਾ ਦੇ ਉਪ ਮੁਖੀ ਹਨ। ਰੱਖਿਆ ਮੰਤਰਾਲੇ ਨੇ ਦੱਸਿਆ, ‘‘ਸਰਕਾਰ ਨੇ ਇਸ ਵੇਲੇ ਜਲ ਸੈਨਾ ਦੇ ਉਪ ਮੁਖੀ ਵਜੋਂ ਕੰਮ ਕਰ ਰਹੇ ਵਾਈਸ ਐਡਮਿਰਲ ਦਿਨੇਸ਼ ਕੁਮਾਰ ਤ੍ਰਿਪਾਠੀ ਨੂੰ 30 ਅਪਰੈਲ ਦੁਪਹਿਰ ਤੋਂ ਜਲ ਸੈਨਾ ਦਾ ਅਗਲਾ ਮੁਖੀ ਨਿਯੁਕਤ ਕੀਤਾ ਹੈ। ਵਾਈਸ ਐਡਮਿਰਲ ਤ੍ਰਿਪਾਠੀ ਪਹਿਲੀ ਜੁਲਾਈ 1985 ਨੂੰ ਭਾਰਤੀ ਜਲ ਸੈਨਾ ਵਿੱਚ ਸ਼ਾਮਲ ਹੋਏ ਸਨ। -ਪੀਟੀਆਈ
Advertisement
Advertisement