For the best experience, open
https://m.punjabitribuneonline.com
on your mobile browser.
Advertisement

ਅਗਵਾ ਹੋਣ ਤੋਂ 30 ਸਾਲਾਂ ਬਾਅਦ ਪਰਿਵਾਰ ਨੂੰ ਮਿਲਿਆ ਭੀਮ ਸਿੰਘ

09:14 AM Nov 29, 2024 IST
ਅਗਵਾ ਹੋਣ ਤੋਂ 30 ਸਾਲਾਂ ਬਾਅਦ ਪਰਿਵਾਰ ਨੂੰ ਮਿਲਿਆ ਭੀਮ ਸਿੰਘ
ਭੀਮ ਸਿੰਘ ਦੀ ਮੌਜੂਦਾ ਅਤੇ ਪੁਰਾਣੀ ਤਸਵੀਰ। ਫੋਟੋ ਏਐੱਨਆਈ
Advertisement

ਗਾਜ਼ੀਆਬਾਦ, ਨਵੰਬਰ 29
ਸਕੂਲ ਜਾਂਦਿਆਂ ਇਕ ਬੱਚੇ ਨੂੰ ਅਗਵਾ ਕਰ ਲਿਆ ਜਾਂਦਾ ਹੈ ’ਤੇ ਉਸ ਨੂੰ ਬੰਧੂਆ ਮਜ਼ਦੂਰ ਬਣਾ ਕੇ ਕੰਮ ਕਰਵਾਇਆ ਜਾਂਦਾ ਰਿਹਾ ਅਤੇ ਕੁੱਟ ਮਾਰ ਕੀਤੀ ਜਾਂਦੀ ਰਹੀ। ‘‘ ਸਕੂਲ ਤੋਂ ਵਾਪਸ ਆਉਂਦਿਆਂ ਮੈਨੂੰ ਕੁੱਝ ਅਜਨਬੀਆਂ ਨੇ ਅਗਵਾ ਕਰ ਲਿਆ ਅਤੇ ਰਾਜਸਥਾਨ ਦੇ ਜੈਸਲਮੇਰ ਲੈ ਗਏ, ਜਿੱਥੇ ਕਈ ਸਾਲਾਂ ਤੱਕ ਬੰਧੂਆ ਮਜ਼ਦੂਰੀ ਕਰਵਾਈ।’’ ਇਹ ਕਹਾਣੀ ਹੈ ਭੀਮ ਸਿੰਘ ਦੀ ਜੋ ਅਗਵਾ ਹੋਣ ਤੋਂ 30 ਸਾਲ ਬਾਅਦ ਪੁਲੀਸ ਅਤੇ ਸੋਸ਼ਲ ਮੀਡੀਆ ਦੀ ਮਦਦ ਨਾਲ ਆਪਣੇ ਪਰਿਵਾਰ ਤੱਕ ਪੁੱਜਿਆ ਹੈ। ਕਈ ਸਾਲ ਬੀਤ ਜਾਣ ਕਾਰਨ ਪਰਿਵਾਰ ਨੇ ਤਾਂ ਉਮੀਦ ਹੀ ਛੱਡ ਦਿੱਤੀ ਸੀ

Advertisement

ਭੀਮ ਦੱਸਦਾ ਹੈ, ‘‘ਮੈਂ ਇਕ ਪਿੰਡ ਵਿੱਚ ਭੇਡਾਂ ਅਤੇ ਬੱਕਰੀਆਂ ਪਾਲਦਾ ਸੀ ਅਤੇ ਅਗਵਾਕਾਰ ਦਿਨ ਵਿਚ ਸਿਰਫ਼ ਇਕ ਵਾਰ ਖਾਣਾ ਦਿੰਦੇ ਸਨ, ਅਕਸਰ ਕੁੱਟਮਾਰ ਕਰਦੇ ਸਨ।’’ ਪਰ ਇੱਕ ਦਿਨ ਇੱਕ ਦਿਆਲੂ ਵਿਅਕਤੀ ਨੇ ਉਸਦੀ ਦੁਰਦਸ਼ਾ ਵੇਖੀ ਅਤੇ ਉਸਨੂੰ ਗਾਜ਼ੀਆਬਾਦ ਵਿੱਚ ਛੱਡ ਦਿੱਤਾ।

Advertisement

ਇਸ ਬਾਰੇ ਜਾਣਕਾਰੀ ਦਿੰਦਿਆਂ ਏਸੀਪੀ ਸਾਹਿਬਾਬਾਦ ਰਜਨੀਸ਼ ਕੁਮਾਰ ਉਪਾਧਿਆਏ ਨੇ ਦੱਸਿਆ ਕਿ ਜਦੋਂ ਸਿੰਘ ਪੁਲੀਸ ਸਟੇਸ਼ਨ ਆਇਆ ਤਾਂ ਉਹ ਆਪਣਾ ਪਤਾ ਨਹੀਂ ਦੱਸ ਸਕਿਆ। ਪਰ ਅਸੀਂ ਉਸ ਦੀ ਮੁਸੀਬਤ ਸੁਣਨ ਤੋਂ ਬਾਅਦ ਇੱਕ ਟੀਮ ਦਾ ਗਠਨ ਕੀਤਾ ਅਤੇ ਸੋਸ਼ਲ ਮੀਡੀਆ ’ਤੇ ਉਸ ਦੇ ਵੇਰਵੇ ਸਾਂਝੇ ਕੀਤੇ।

ਉਨ੍ਹਾਂ ਦੱਸਿਆ ਕਿ ਲਗਾਤਾਰ ਕੋਸ਼ਿਸ਼ਾਂ ਤੋਂ ਬਾਅਦ ਇੱਕ ਪਰਿਵਾਰ ਨੇ ਪੁਲੀਸ ਨਾਲ ਸੰਪਰਕ ਕੀਤਾ ਅਤੇ ਭੀਮ ਸਿੰਘ ਨੇ ਤੁਰੰਤ ਉਹਨਾਂ ਨੂੰ ਪਛਾਣ ਲਿਆ, ਜਿਸ ਉਪਰੰਤ ਉਹ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲ ਸਕਿਆ। ਇਹ ਇੱਕ ਚਮਤਕਾਰ ਤੋਂ ਘੱਟ ਨਹੀਂ।

ਪੁਲਿਸ ਅਧਿਕਾਰੀ ਨੇ ਪੁਸ਼ਟੀ ਕਰਦਿਆਂ ਕਿਹਾ ਕਿਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ। ਏਐੱਨਆਈ

Advertisement
Author Image

Puneet Sharma

View all posts

Advertisement