ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਲਿਖਾਰੀ ਸਭਾ ਵੱਲੋਂ ਬਜ਼ੁਰਗ ਲੇਖਕ ਜੋਧ ਸਿੰਘ ਮੋਗਾ ਦਾ ਸਨਮਾਨ

07:45 AM Apr 16, 2024 IST
ਬਜ਼ੁਰਗ ਲੇਖਕ ਜੋਧ ਸਿੰਘ ਨੂੰ ਸਨਮਾਨਦੇ ਹੋਏ ਲਿਖਾਰੀ ਸਭਾ ਦੇ ਮੈਂਬਰ।

ਨਿੱਜੀ ਪੱਤਰ ਪ੍ਰੇਰਕ
ਮੋਗਾ, 15 ਅਪਰੈਲ
ਇੱਥੇ ਲਿਖਾਰੀ ਸਭਾ ਵੱਲੋਂ ਬਜ਼ੁਰਗ ਲੇਖਕ ਜੋਧ ਸਿੰਘ ਮੋਗਾ ਦਾ ਸਨਮਾਨ ਕੀਤਾ ਗਿਆ। ਹਾਲ ਹੀ ਵਿੱਚ ਉਨ੍ਹਾਂ ਦੀ 95 ਸਾਲ ਦੀ ਉਮਰ ਵਿੱਚ ਲਿਖੀ ਪੁਸਤਕ ‘ਅਸਲੀ ਮੋਗਾ’ ਲੋਕ ਅਰਪਣ ਹੋਈ ਹੈ। ਇਸ ਮੌਕੇ ਪ੍ਰੋਫੈਸਰ ਸੁਰਜੀਤ ਸਿੰਘ ਕਾਉਂਕੇ ਅਤੇ ਪਰਮਜੀਤ ਸਿੰਘ ਚੂਹੜਚੱਕ ਨੇ ਕਿਹਾ ਕਿ 95 ਸਾਲ ਦੇ ਵਡੇਰੀ ਉਮਰ ਦੇ ਬਹੁਪੱਖੀ ਲੇਖਕ ਜੋਧ ਸਿੰਘ ਮੋਗਾ ਨੂੰ ਸਾਹਿਤ ਤੇ ਸਿੱਖਿਆ ਪ੍ਰਤੀ ਉਨ੍ਹਾਂ ਵੱਲੋਂ ਕੀਤੇ ਕਾਰਜਾਂ ਲਈ ਸਭਾ ਵੱਲੋਂ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੋਧ ਸਿੰਘ ਇੱਕ ਬਹੁਪੱਖੀ ਲੇਖਕ ਹੈ ਜਿਸਨੇ ਸਾਹਿਤ ਦੀ ਹਰ ਵਿਧਾ ’ਤੇ ਪੁਸਤਕਾਂ ਲਿਖ ਕੇ ਸਾਹਿਤ ਦੀ ਅਮੀਰੀ ਵਿੱਚ ਵਾਧਾ ਕੀਤਾ ਹੈ।
ਇਸ ਮੌਕੇ ਬਜ਼ੁਰਗ ਲੇਖਕ ਜੋਧ ਸਿੰਘ ਨੇ ਆਪਣੀ ਅਧਿਆਪਨ ਸਮੇਂ ਦੀ ਸੇਵਾ ਅਤੇ ਸਾਹਿਤਕ ਸਫ਼ਰ ਬਾਰੇ ਚਾਨਣਾ ਪਾਇਆ ਅਤੇ ਲੰਮੀ ਉਮਰ ਦੇ ਰਾਜ ਸਮਝਾਏ। ਇਸ ਮੌਕੇ ਉੱਭਰਦੀ ਲੇਖਕਾ ਪਰਮਿੰਦਰ ਕੌਰ, ਡਾ. ਬਲਦੇਵ ਸਿੰਘ ਢਿੱਲੋਂ, ਪ੍ਰੇਮ ਕੁਮਾਰ, ਸੁਰਜੀਤ ਸਿੰਘ ਕਾਲੇਕੇ, ਮੀਤ ਗੁਰਮੀਤ ਅਤੇ ਅਰੁਨ ਸ਼ਰਮਾ ਨੇ ਵੀ ਉਨ੍ਹਾਂ ਦੀ ਪੁਸਤਕ ਬਾਰੇ ਚਰਚਾ ਕੀਤੀ।

Advertisement

Advertisement
Advertisement