For the best experience, open
https://m.punjabitribuneonline.com
on your mobile browser.
Advertisement

ਖੇਤੀ ’ਵਰਸਿਟੀ ਦੇ ਵੀਸੀ ਵੱਲੋਂ ਕਿਸਾਨਾਂ ਨੂੰ ਕੁਦਰਤੀ ਖੇਤੀ ਦਾ ਸੱਦਾ

07:52 AM Mar 12, 2024 IST
ਖੇਤੀ ’ਵਰਸਿਟੀ ਦੇ ਵੀਸੀ ਵੱਲੋਂ ਕਿਸਾਨਾਂ ਨੂੰ ਕੁਦਰਤੀ ਖੇਤੀ ਦਾ ਸੱਦਾ
ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਖੇਤੀਬਾੜੀ ’ਵਰਸਿਟੀ ਦੇ ਵੀਸੀ ਪ੍ਰੋ. ਬੀ.ਆਰ ਕੰਬੋਜ। -ਫੋਟੋ ਸਤਨਾਮ ਸਿੰਘ
Advertisement

ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 11 ਮਾਰਚ
ਹਿਸਾਰ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਬੀ.ਆਰ ਕੰਬੋਜ ਨੇ ਰਸਾਇਣਕ ਖੇਤੀ ਦੇ ਮਾੜੇ ਪ੍ਰਭਾਵ ਨੂੰ ਰੋਕਣ ਲਈ ਕਿਸਾਨਾਂ ਨੂੰ ਕੁਦਰਤੀ ਖੇਤੀ ਕਰਨ ਦਾ ਸੱਦਾ ਦਿੰਦਿਆਂ ਫਸਲੀ ਵਿਭਿੰਨਤਾ ਵੱਲ ਧਿਆਨ ਦੇਣ ਦੀ ਲੋੜ ’ਤੇ ਜ਼ੋਰ ਦਿੱਤਾ। ਉਪ ਕੁਲਪਤੀ ਕੰਬੋਜ ਕੁਰੂਕਸ਼ੇਤਰ ਦੇ ਸੈਕਟਰ-13 ਸਥਿਤ ਐਗਰੀਕਲਚਰਲ ਸਾਇੰਸ ਸੈਂਟਰ ’ਚ ਕੁਦਰਤੀ ਖੇਤੀ ਵਿਸ਼ੇ ’ਤੇ ਕਰਵਾਏ ਕਿਸਾਨ ਮੇਲੇ ਵਿੱਚ ਸੰਬੋਧਨ ਕਰ ਰਹੇ ਸਨ। ਇਸ ਤੋਂ ਪਹਿਲਾਂ ਵਾਈਸ ਚਾਂਸਲਰ ਪ੍ਰੋ. ਬੀ.ਆਰ ਕੰਬੋਜ, ਨਿਰਦੇਸ਼ਕ ਪਸਾਰ ਸਿੱਖਿਆ ਡਾ. ਬਲਵਾਨ ਸਿੰਘ ਮੰਡ, ਖੇਤੀ ਵਿਗਿਆਨ ਕੇਂਦਰ ਦੇ ਸੀਨੀਅਰ ਕੋਆਰਡੀਨੇਟਰ ਡਾ. ਨਸੀਬ ਸਿੰਘ ਨੇ ਦੀਪ ਜਗਾ ਕੇ ਮੇਲੇ ਦਾ ਉਦਘਾਟਨ ਕੀਤਾ ਤੇ ਮੇਲੇ ਵਿਚ ਕਿਸਾਨਾਂ ਵਲੋਂ ਉਤਪਾਦਾਂ ਦੀ ਲਗਾਈ ਪ੍ਰਦਰਸ਼ਨੀ ਦਾ ਨਿਰੀਖਣ ਵੀ ਕੀਤਾ। ਖੇਤਰ ਦੇ ਅਗਾਂਹਵਧੂ ਕਿਸਾਨ ਹਰਬੀਰ ਸਿੰਘ ਤੂਰ ਤੇ ਧਰਮਪਾਲ ਮਹਿਰਾ ਨੇ ਮੁੱਖ ਮਹਿਮਾਨ ਨੂੰ ਪੱਗ ਬੰਨ੍ਹ ਕੇ ਉਨ੍ਹਾਂ ਦਾ ਸਵਾਗਤ ਕੀਤਾ। ਪ੍ਰੋ. ਬੀ.ਆਰ ਕੰਬੋਜ ਨੇ ਕੁਦਰਤੀ ਖੇਤੀ ਵਿਸ਼ੇ ਬਾਰੇ ਕਿਹਾ ਕਿ ਕਿਸਾਨ ਫਸਲੀ ਵਿਭਿੰਨਤਾ ’ਤੇ ਏਕੀਕ੍ਰਿਤ ਪ੍ਰਣਾਲੀ ਅਪਣਾ ਕੇ ਆਪਣੀ ਆਮਦਨ ਵਿਚ ਵਾਧਾ ਕਰ ਸਕਦੇ ਹਨ। ਨਿਰਦੇਸ਼ਕ ਪਸਾਰ ਸਿੱਖਿਆ ਡਾ. ਬਲਵਾਨ ਸਿੰਘ ਨੇ ਦੱਸਿਆ ਕਿ ਕਿਵੇਂ ਸ਼ੁਰੂਆਤੀ ਦੌਰ ਵਿਚ ਕਿਸਾਨ ਕੁਦਰਤੀ ਖੇਤੀ ’ਚ ਝਾੜ ਘੱਟ ਲੈਂਦਾ ਸੀ ਪਰ ਜੇਕਰ ਕਿਸਾਨ ਕੁਦਰਤੀ ਖੇਤੀ ਦੀ ਸਿਖਲਾਈ ਲੈ ਕੇ ਵਿਗਿਆਨਕ ਤਰੀਕੇ ਨਾਲ ਖੇਤੀ ਕਰੇ ਤਾਂ ਇਸ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਸੀਨੀਅਰ ਕੋਆਰਡੀਨੇਟਰ ਨਸੀਬ ਸਿੰਘ ਨੇ ਜ਼ਿਲ੍ਹੇ ਵਿਚ ਖੇਤੀ ਵਿਗਿਆਨਕ ਕੇਂਦਰ ਵਲੋਂ ਕੀਤੇ ਜਾ ਰਹੇ ਕੰਮਾਂ ਬਾਰੇ ਜਾਣਕਾਰੀ ਦਿੱਤੀ। ਮੰਚ ਦਾ ਸੰਚਾਲਨ ਖੇਤੀ ਵਿਗਿਆਨੀ ਡਾ. ਸਰਿਤਾ ਰਾਣੀ ਨੇ ਕਰਦਿਆਂ ਕਿਸਾਨਾਂ ਨੂੰ ਜ਼ਿਲ੍ਹੇ ਵਿਚ ਕੁਦਰਤੀ ਖੇਤੀ ਦੀ ਸਥਿਤੀ ਬਾਰੇ ਜਾਣਕਾਰੀ ਦਿੱਤੀ। ਡਾ. ਫਤਿਹ ਸਿੰਘ, ਡਾ. ਮਨੋਜ ਕੁਮਾਰ, ਡਾ. ਲਲਿਤਾ, ਡਾ. ਸਰਿਤਾ ਰਾਣੀ ਤੇ ਡਾ. ਕਵਿਤਾ ਭੂਮੀ ਸਣੇ ਹੋਰਨਾਂ ਨੇ ਸੰਬੋਧਨ ਕੀਤਾ।

Advertisement

Advertisement
Author Image

joginder kumar

View all posts

Advertisement
Advertisement
×