ਵਰੁਣ ਧਵਨ ਵੱਲੋਂ ‘ਬੇਬੀ ਜੌਹਨ’ ਦੀ ਸ਼ੂਟਿੰਗ ਮੁੜ ਸ਼ੁਰੂ
07:35 AM Mar 18, 2024 IST
ਮੁੰਬਈ: ਬੌਲੀਵੁੱਡ ਅਦਾਕਾਰ ਵਰੁਣ ਧਵਨ ਨੇ ਐਤਵਾਰ ਨੂੰ ਆਪਣੀ ਐਕਸ਼ਨ ਫਿਲਮ ‘ਬੇਬੀ ਜੌਹਨ’ ਦੀ ਸ਼ੂਟਿੰਗ ਮੁੜ ਸ਼ੁਰੂ ਕੀਤੀ ਹੈ। ਉਸ ਨੇ ਫਿਲਮ ਦੇ ਸੈੱਟ ਤੋਂ ਖਿੱਚੀ ਇੱਕ ਫੋਟੋ ਵੀ ਸਾਂਝੀ ਕੀਤੀ ਹੈ। ਇਸ ਸਬੰਧੀ ਇੰਸਟਾਗ੍ਰਾਮ ’ਤੇ ਪਾਈ ਪੋਸਟ ਵਿੱਚ ਵਰੁਣ ਨੇ ਆਪਣੇ ਚਾਹੁਣ ਵਾਲਿਆਂ ਲਈ ਲਿਖਿਆ ਹੈ ਕਿ ਉਸ ਨੇ ‘ਬੇਬੀ ਜੌਹਨ’ ਦੀ ਸੈੱਟ ’ਤੇ ਵਾਪਸੀ ਕੀਤੀ ਹੈ। ਇਸ ਤਸਵੀਰ ਵਿੱਚ ਅਦਾਕਾਰ ਨੇ ਕੈਮਰੇ ਵੱਲ ਪਿੱਠ ਕੀਤੀ ਹੋਈ ਹੈ। ਇਸ ਫੋਟੋ ’ਤੇ ਪਾਈ ਕੈਪਸ਼ਨ ਵਿੱਚ ਉਸ ਨੇ ਲਿਖਿਆ ਹੈ, ‘‘ ਕੰਮ ’ਤੇ ਵਾਪਸੀ#ਬੇਬੀਜੌਹਨ’’। ਇਸ ਫਿਲਮ ਸਬੰਧੀ ਸਾਂਝੇ ਕੀਤੇ ਪੋਸਟਰ ਵਿੱਚ ਕੈਪਸ਼ਨ ਲਿਖੀ ਗਈ ਹੈ, ‘ਜ਼ਰ੍ਹਾ ਸੰਭਲ ਕੇ ਬੈਠੋ, ਇਹ ਸਫ਼ਰ ਰੁਮਾਂਚਕ ਹੋਣ ਵਾਲਾ ਹੈ। #ਬੇਬੀਜੌਹਨ 31 ਮਈ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।’ ਇਸ ਫਿਲਮ ਵਿੱਚ ਵਾਮਿਕਾ ਗੱਬੀ, ਕੀਰਤੀ ਸੁਰੇਸ਼, ਜੈਕੀ ਸ਼ਰਾਫ ਅਤੇ ਰਾਜਪਾਲ ਯਾਦਵ ਵੀ ਨਜ਼ਰ ਆਉਣਗੇ। -ਏਐਨਆਈ
Advertisement
Advertisement