‘ਸਤ੍ਰੀ 2’ ਦੇ ਗੀਤ ‘ਖ਼ੂਬਸੂਰਤ’ ਵਿੱਚ ਉਚੇਚਾ ਨਜ਼ਰ ਆਵੇਗਾ ਵਰੁਣ ਧਵਨ
07:41 AM Aug 09, 2024 IST
ਮੁੰਬਈ:
Advertisement
ਅਦਾਕਾਰਾ ਸ਼ਰਧਾ ਕਪੂਰ ਦੀ ਆਉਣ ਵਾਲੀ ਫਿਲਮ ‘ਸਤ੍ਰੀ 2’ ਦੇ ਗੀਤ ‘ਖ਼ੂਬਸੂਰਤ’ ਵਿੱਚ ਅਦਾਕਾਰ ਵਰੁਣ ਧਵਨ ਵਿਸ਼ੇਸ਼ ਤੌਰ ’ਤੇ ਨਜ਼ਰ ਆਵੇਗਾ। ਵਰੁਣ ਨੇ ਇੰਸਟਾਗ੍ਰਾਮ ’ਤੇ ਗੀਤ ਦੀ ਝਲਕ ਸਾਂਝੀ ਕਰਦਿਆਂ ਕਿਹਾ, ‘‘ਇਸ ਸਤ੍ਰੀ ਕੀ ਖ਼ੂਬਸੂਰਤੀ ਕਾ ਕੌਨ ਹੈ ਯੇ ਨਯਾ ਆਸ਼ਿਕ? ‘ਖ਼ੂਬਸੂਰਤ’ ਗੀਤ ਭਲਕੇ ਅਤੇ ‘ਸਤ੍ਰੀ 2’ ਫਿਲਮ 15 ਅਗਸਤ ਨੂੰ ਰਿਲੀਜ਼ ਹੋਵੇਗੀ।’’ 2022 ਵਿੱਚ ਰਿਲੀਜ਼ ਹੋਈ ਵਰੁਣ ਧਵਨ ਅਤੇ ਕ੍ਰਿਤੀ ਸੈਨਨ ਦੀ ਫਿਲਮ ‘ਭੇੜੀਆ’ ਦੇ ਗੀਤ ‘ਠੁਮਕੇਸ਼ਵਰੀ’ ਵਿੱਚ ਸ਼ਰਧਾ ਵੀ ਵਿਸ਼ੇਸ਼ ਤੌਰ ’ਤੇ ਨਜ਼ਰ ਆਈ ਸੀ। -ਏਐੱਨਆਈ
Advertisement
Advertisement