For the best experience, open
https://m.punjabitribuneonline.com
on your mobile browser.
Advertisement

ਵਰੁਨ ਧਵਨ ਵੱਲੋਂ ਸਰਬੀਆ ਵਿੱਚ ‘ਸਿਟਾਡੇਲ’ ਦੀ ਸ਼ੂਟਿੰਗ ਮੁਕੰਮਲ

09:24 PM Jun 29, 2023 IST
ਵਰੁਨ ਧਵਨ ਵੱਲੋਂ ਸਰਬੀਆ ਵਿੱਚ ‘ਸਿਟਾਡੇਲ’ ਦੀ ਸ਼ੂਟਿੰਗ ਮੁਕੰਮਲ
Advertisement
Advertisement

ਮੁੰਬਈ: ਅਦਾਕਾਰ ਵਰੁਨ ਧਵਨ ਨੇ ਆਪਣੀ ਵੈੱਬ ਸੀਰੀਜ਼ ‘ਸਿਟਾਡੇਲ’ ਦੀ ਸਰਬੀਆ ਵਿੱਚਲੀ ਸ਼ੂਟਿੰਗ ਮੁਕੰਮਲ ਕਰ ਲਈ ਹੈ। ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀ ਇੱਕ ਪੋਸਟ ਸਾਂਝੀ ਕਰਦਿਆਂ ਕਿਹਾ, ‘ਦੇਵੀਓ ਤੇ ਸੱਜਣੋ ਸਰਬੀਆ ਵਿੱਚ ਸ਼ੂਟਿੰਗ ਮੁਕੰਮਲ ਕਰ ਲਈ ਗਈ ਹੈ।’ ਇਸ ਨਾਲ ਵਰੁਨ ਨੇ ਇੱਕ ਤਸਵੀਰ ਵੀ ਸਾਂਝੀ ਕੀਤੀ ਹੈ, ਜਿਸ ਵਿੱਚ ਵਰੁਨ ਅਦਾਕਾਰ ਸਾਕਿਬ ਸਲੀਮ ਤੇ ਨਿਰਦੇਸ਼ਕ ਜੋੜੀ ਰਾਜ ਤੇ ਡੀਕੇ ਨਾਲ ਦਿਖਾਈ ਦੇ ਰਿਹਾ ਹੈ। ਜ਼ਿਕਰਯੋਗ ਹੈ ਕਿ ਇਹ ਪੋਸਟ ਪਹਿਲਾਂ ਸਾਕਿਬ ਸਲੀਮ ਵੱਲੋਂ ਸ਼ੂਟਿੰਗ ਮੁਕੰਮਲ ਹੋਣ ਦਾ ਐਲਾਨ ਕਰਦਿਆਂ ਸਾਂਝੀ ਕੀਤੀ ਗਈ ਸੀ। ਰਾਜ ਨਿਦੀਮੋਰੂ ਤੇ ਕ੍ਰਿਸ਼ਨਾ ਡੀਕੇ ਵੱਲੋਂ ਤਿਆਰ ਕੀਤੀ ਗਈ ਇਸ ਸੀਰੀਜ਼ ਵਿੱਚ ਸਮਾਂਥਾ ਰੂਥ ਪ੍ਰਭੂ ਵੀ ਅਹਿਮ ਭੂਮਿਕਾ ਨਿਭਾਅ ਰਹੀ ਹੈ। ਇਹ ਸੀਰੀਜ਼ ਰੂਸੋ ਭਰਾਵਾਂ ਵੱਲੋਂ ਇਸੇ ਨਾਂ ਹੇਠ ਤਿਆਰ ਕੀਤੀ ਗਈ ਵੈੱਬ ਸੀਰੀਜ਼ ਦਾ ਹਿੰਦੀ ਰੂਪਾਂਤਰਣ ਹੈ, ਜਿਸ ਵਿੱਚ ਅਦਾਕਾਰਾ ਪ੍ਰਿਅੰਕਾ ਚੋਪੜਾ ਅਤੇ ਰਿਚਰਡ ਮੇਡਨ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ। ਵਰੁਨ ਦੀ ‘ਸਿਟਾਡੇਲ’ ਦਾ ਪ੍ਰੀਮੀਅਰ ਐਮਾਜ਼ੋਨ ਪ੍ਰਾਈਮ ਵੀਡੀਓ ‘ਤੇ ਕੀਤਾ ਜਾਵੇਗਾ। -ਏਐੱਨਆਈ

Advertisement
Tags :
Advertisement
Advertisement
×