For the best experience, open
https://m.punjabitribuneonline.com
on your mobile browser.
Advertisement

ਸੋਨਾਕਸ਼ੀ ਤੇ ਜ਼ਹੀਰ ਦੀ ਰਿਸੈਪਸ਼ਨ ਪਾਰਟੀ ’ਤੇ ਹਨੀ ਸਿੰਘ ਨੇ ਲਾਈ ਗੀਤਾਂ ਦੀ ਛਹਿਬਰ

07:53 AM Jun 25, 2024 IST
ਸੋਨਾਕਸ਼ੀ ਤੇ ਜ਼ਹੀਰ ਦੀ ਰਿਸੈਪਸ਼ਨ ਪਾਰਟੀ ’ਤੇ ਹਨੀ ਸਿੰਘ ਨੇ ਲਾਈ ਗੀਤਾਂ ਦੀ ਛਹਿਬਰ
Advertisement

ਮੁੰਬਈ:

Advertisement

ਬੌਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ ਅਤੇ ਜ਼ਹੀਰ ਇਕਬਾਲ ਦੇ ਵਿਆਹ ਦੀ ਰਿਸੈਪਸ਼ਨ ਪਾਰਟੀ ਵਿਚ ਜਦੋਂ ਹਨੀ ਸਿੰਘ ਨੇ ਆਪਣਾ ਹਿੱਟ ਗੀਤ ‘ਅੰਗਰੇਜ਼ੀ ਬੀਟ’ ਗਾਇਆ ਤਾਂ ਸੋਨਾਕਸ਼ੀ ਤੇ ਜ਼ਹੀਰ ਤੋਂ ਇਲਾਵਾ ਹਾਜ਼ਰੀਨ ਨੇ ਖੂਬ ਡਾਂਸ ਕੀਤਾ। ਇਸ ਪਾਰਟੀ ਵਿਚ ਹਨੀ ਸਿੰਘ ਬਤੌਰ ਮਹਿਮਾਨ ਸ਼ਾਮਲ ਹੋਇਆ ਸੀ ਜਿਸ ਨੇ ਮੇਜ਼ ’ਤੇ ਖੜ੍ਹ ਕੇ ਕਈ ਗੀਤ ਗਾਏੇ। ਇਸ ਮੌਕੇ ਉਸ ਨੇ ਸਟਾਈਲਿਸ਼ ਨੀਲੇ ਰੰਗ ਦਾ ਬਲੇਜ਼ਰ ਤੇ ਪੈਂਟ ਪਾਈ ਹੋਈ ਸੀ। ਇਸ ਮੌਕੇ ਹਨੀ ਸਿੰਘ ਨੇ ਆਪਣੇ ਸ਼ਾਨਦਾਰ ਗੀਤਾਂ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ। ਹਨੀ ਸਿੰਘ ਦੇ ਗੀਤ ਸੁਣ ਕੇ ਮਹਿਮਾਨਾਂ ਨੇ ਖੂਬ ਤਾੜੀਆਂ ਵਜਾਈਆਂ। ਇਸ ਦੀ ਵੀਡੀਓ ਉਘੀ ਹੇਅਰ ਸਟਾਈਲਿਸਟ ਸੀਮਾ ਵਲੋਂ ਸਾਂਝੀ ਕੀਤੀ ਗਈ ਜੋ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਦੇਖ ਕੇ ਸੋਨਾਕਸ਼ੀ ਦੇ ਪ੍ਰਸੰਸਕ ਉਸ ਦੀ ਰੱਜ ਕੇ ਸ਼ਲਾਘਾ ਕਰ ਰਹੇ ਹਨ। ਇਸ ਪਾਰਟੀ ਵਿਚ ਸਲਮਾਨ ਖਾਨ, ਸਿਧਾਰਥ ਰਾਏ ਕਪੂਰ, ਵਿਦਿਆ ਬਾਲਨ, ਉਘੀ ਅਦਾਕਾਰਾ ਸਾਇਰਾ ਬਾਨੋ ਆਦਿ ਸ਼ਾਮਲ ਹੋਏ। ਜ਼ਿਕਰਯੋਗ ਹੈ ਕਿ ਸੋਨਾਕਸ਼ੀ ਤੇ ਜ਼ਹੀਰ ਸੱਤ ਸਾਲਾਂ ਤੋਂ ਇਕ ਦੂਜੇ ਨੂੰ ਜਾਣਦੇ ਹਨ। -ਏਐੱਨਆਈ

Advertisement

ਸਹੁਰੇ ਘਰ ਪੁੱਜ ਕੇ ਭਾਵੁਕ ਹੋਈ ਸੋਨਾਕਸ਼ੀ

ਵਿਆਹ ਤੋਂ ਬਾਅਦ ਸੋਨਾਕਸ਼ੀ ਦੀ ਸਹੁਰੇ ਘਰ ਪੁੱਜਣ ਦੀ ਵੀ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਨਵੇਂ ਵਿਆਹੇ ਜੋੜੇ ਦਾ ਘਰ ਪੁੱਜਣ ’ਤੇ ਜ਼ਹੀਰ ਦੀ ਦੋਸਤ ਜੰਨਤ ਸਵਾਗਤ ਕਰਦੀ ਹੋਈ ਨਜ਼ਰ ਆ ਰਹੀ ਹੈ। ਇਸ ਮੌਕੇ ਜੰਨਤ ਸੋਨਾਕਸ਼ੀ ਨੂੰ ਗਲ ਨਾਲ ਲਾਉਂਦੀ ਹੈ। ਇਸ ਦੀ ਵੀਡੀਓ ਜੰਨਤ ਨੇ ਸੋਸ਼ਲ ਮੀਡੀਆ ’ਤੇ ਸ਼ੇਅਰ ਕਰ ਕੇ ਕਿਹਾ, ‘ਆਜ ਮੇਰੇ ਭਾਈ ਕੀ ਸ਼ਾਦੀ ਹੋ ਗਈ ਹੈ, ਸੋਨਾ ਕੋ ਬਹੁਤ ਬਹੁਤ ਵਧਾਈ। ਆਪ ਦੋਨੋਂ ਕੇ ਲੀਏ ਮੈਂ ਬਹੁਤ ਖੁਸ਼ ਹੂੰਂ।’

Advertisement
Author Image

joginder kumar

View all posts

Advertisement