For the best experience, open
https://m.punjabitribuneonline.com
on your mobile browser.
Advertisement

ਛੋਟਾ ਪਰਦਾ

09:20 AM Sep 28, 2024 IST
ਛੋਟਾ ਪਰਦਾ
Advertisement

ਧਰਮਪਾਲ

Advertisement

ਪ੍ਰਿਆ ਦੀ ਨਵੀਂ ਦੋਸਤ ਬਣੀ ਗੁਲਕੀ

ਜ਼ੀ ਟੀਵੀ ਦੇ ਤਾਜ਼ਾ ਸ਼ੋਅ ‘ਵਸੁਧਾ’ ਵਿੱਚ ਸਿਰਫ਼ ਮਨੁੱਖੀ ਕਿਰਦਾਰ ਹੀ ਨਹੀਂ ਜੋ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਆਕਰਸ਼ਿਤ ਕਰ ਰਹੇ ਹਨ ਸਗੋਂ ਸ਼ੋਅ ਵਿੱਚ ਇੱਕ ਹੋਰ ਵਿਲੱਖਣ ਕਿਰਦਾਰ ਪੇਸ਼ ਕੀਤਾ ਗਿਆ ਹੈ। ਇਹ ਪਾਤਰ ਹੋਰ ਕੋਈ ਨਹੀਂ ਸਗੋਂ ਗੁਲਕੀ ਨਾਂ ਦੀ ਕੁੱਤੀ ਹੈ ਜੋ ਆਪਣੀ ਬੋਲਣ ਦੀ ਕਾਬਲੀਅਤ ਨਾਲ ਕਹਾਣੀ ਵਿੱਚ ਦਿਲਚਸਪ ਮੋੜ ਲਿਆਉਂਦੀ ਹੈ।
ਹਾਲਾਂਕਿ, ਸਿਰਫ਼ ਸਰੋਤੇ ਹੀ ਉਸ ਦੀ ਆਵਾਜ਼ ਸੁਣ ਸਕਦੇ ਹਨ ਅਤੇ ਉਸ ਦੇ ਦਿਮਾਗ਼ ਵਿੱਚ ਚੱਲ ਰਹੇ ਵਿਚਾਰਾਂ ਦੇ ਬੁਲਬੁਲੇ ਨੂੰ ਦੇਖ ਸਕਦੇ ਹਨ। ਇਹ ਗੁਣ ਉਸ ਦੀ ਮੌਜੂਦਗੀ ਨੂੰ ਹੋਰ ਦਿਲਚਸਪ ਬਣਾਉਂਦਾ ਹੈ। ਗੁਲਕੀ ਸਿਰਫ਼ ਪਾਲਤੂ ਕੁੱਤੀ ਨਹੀਂ ਹੈ। ਉਹ ਇੱਕ ਵਿਸ਼ੇਸ਼ ਪਾਤਰ ਹੈ, ਜੋ ਦਰਸ਼ਕਾਂ ਦੇ ਵਿਚਾਰਾਂ ਨੂੰ ਦਰਸਾਉਂਦੀ ਹੈ। ਉਹ ਅਜਿਹੀਆਂ ਭਾਵਨਾਵਾਂ ਨੂੰ ਸਾਹਮਣੇ ਲਿਆਉਂਦੀ ਹੈ, ਜਿਸ ਤੋਂ ਪਰਦੇ ’ਤੇ ਦਿਖਾਈ ਦੇਣ ਵਾਲੇ ਪਾਤਰ ਅਕਸਰ ਅਣਜਾਣ ਹੁੰਦੇ ਹਨ। ਗੁਲਕੀ ਇੱਕ ਬਹੁਤ ਹੀ ਸ਼ਾਂਤ ਅਤੇ ਸਿਖਿਅਤ ਕੁੱਤੀ ਹੈ ਅਤੇ ਟੈਲੀਵਿਜ਼ਨ ਦੀਆਂ ਲੋੜਾਂ ਨੂੰ ਪੂਰਾ ਕਰ ਸਕਦੀ ਹੈ।
ਉਹ ਕਹਾਣੀ ਵਿੱਚ ਇੱਕ ਵੱਖਰੀ ਕਿਸਮ ਦਾ ਸੁਹਜ ਅਤੇ ਗਹਿਰਾਈ ਲਿਆਉਂਦੀ ਹੈ। ਵਸੁਧਾ ਦੀ ਮੁੱਖ ਭੂਮਿਕਾ ਨਿਭਾਉਣ ਵਾਲੀ ਪ੍ਰਿਆ ਠਾਕੁਰ ਲਈ ਗੁਲਕੀ ਨਾਲ ਸਕਰੀਨ ਸਾਂਝਾ ਕਰਨਾ ਇੱਕ ਵਿਲੱਖਣ ਅਤੇ ਦਿਲ ਨੂੰ ਛੂਹਣ ਵਾਲਾ ਅਨੁਭਵ ਹੈ ਕਿਉਂਕਿ ਇਸ ਜਾਨਵਰ ਦੀ ਮੌਜੂਦਗੀ ਸ਼ੋਅ ਵਿੱਚ ਇੱਕ ਵੱਖਰੀ ਕਿਸਮ ਦਾ ਜਾਦੂ ਅਤੇ ਹਾਸਰਸ ਲਿਆਉਂਦੀ ਹੈ।
ਪ੍ਰਿਆ ਠਾਕੁਰ ਕਹਿੰਦੀ ਹੈ, “ਗੁਲਕੀ ਵਰਗੇ ਸ਼ਾਨਦਾਰ ਕੁੱਤੇ ਨਾਲ ਕੰਮ ਕਰਨਾ ਬਹੁਤ ਹੀ ਅਨੋਖਾ ਅਨੁਭਵ ਸੀ। ਜਾਨਵਰ ਅਕਸਰ ਸੈੱਟ ’ਤੇ ਕੁਝ ਅਨਿਸ਼ਚਿਤਤਾ ਲਿਆਉਂਦੇ ਹਨ, ਜੋ ਦ੍ਰਿਸ਼ਾਂ ਨੂੰ ਬਿਹਤਰ ਬਣਾਉਂਦਾ ਹੈ। ਇਹ ਅਜਿਹੇ ਪਲ ਹਨ ਜੋ ਮੇਰੇ ਚਰਿੱਤਰ ਪ੍ਰਤੀ ਸੱਚੇ ਰਹਿਣ ਅਤੇ ਆਪਣੀਆਂ ਕੁਦਰਤੀ ਭਾਵਨਾਵਾਂ ਨੂੰ ਪ੍ਰਗਟ ਕਰਨ ਵਿੱਚ ਮੇਰੀ ਮਦਦ ਕਰਦੇ ਹਨ। ਅਜਿਹਾ ਮਹਿਸੂਸ ਹੁੰਦਾ ਹੈ ਜਿਵੇਂ ਗੁਲਕੀ ਕੋਈ ਪਾਲਤੂ ਜਾਨਵਰ ਨਹੀਂ ਸਗੋਂ ਮੇਰੀ ਸਹਿ-ਅਦਾਕਾਰ ਹੈ, ਜੋ ਵਸੁਧਾ ਦੇ ਬੇਪਰਵਾਹ ਅਤੇ ਸਾਧਾਰਨ ਸੁਭਾਅ ਨੂੰ ਸਕਰੀਨ ’ਤੇ ਪੇਸ਼ ਕਰਨ ਵਿੱਚ ਮੇਰੀ ਮਦਦ ਕਰਦੀ ਹੈ। ਮੈਂ ਖ਼ੁਸ਼ਕਿਸਮਤ ਹਾਂ ਕਿ ਮੈਨੂੰ ਆਪਣੇ ਪਹਿਲੇ ਹਿੰਦੀ ਸ਼ੋਅ ਵਿੱਚ ਇੱਕ ਕੁੱਤੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਮੈਂ ਕੁੱਤਿਆਂ ਨੂੰ ਬਹੁਤ ਪਿਆਰ ਕਰਦੀ ਹਾਂ ਅਤੇ ਗੁਲਕੀ ਸਾਡੇ ਸਾਰਿਆਂ ਦੇ ਚਿਹਰਿਆਂ ’ਤੇ ਖ਼ੁਸ਼ੀ ਲਿਆਉਂਦੀ ਰਹਿੰਦੀ ਹੈ। ਅਸੀਂ ਹਰ ਰੋਜ਼ ਉਸ ਨੂੰ ਮਿਲਣ ਦੀ ਉਡੀਕ ਕਰਦੇ ਹਾਂ। ਉਸ ਦਾ ਉਤਸ਼ਾਹ ਅਤੇ ਮੌਜੂਦਗੀ ਦ੍ਰਿਸ਼ਾਂ ਵਿੱਚ ਇੱਕ ਵੱਖਰੀ ਕਿਸਮ ਦਾ ਸੁਹਜ ਲਿਆਉਂਦੀ ਹੈ। ਮੈਨੂੰ ਯਕੀਨ ਹੈ ਕਿ ਜਦੋਂ ਦਰਸ਼ਕ ਸਾਡੇ ਦ੍ਰਿਸ਼ ਇਕੱਠੇ ਵੇਖਣਗੇ, ਤਾਂ ਉਹ ਵੀ ਉਹੀ ਸਾਂਝ ਅਤੇ ਜੁੜਾਅ ਮਹਿਸੂਸ ਕਰਨਗੇ।”

Advertisement

ਦੀਕਸ਼ਾ ਬਨਾਮ ਇਸ਼ਿਕਾ

ਅਭਿਨੇਤਰੀ ਦੀਕਸ਼ਾ ਸੋਨਾਲਕਰ ਥਾਮ ਜਿਸ ਨੂੰ ਅਸੀਂ ਬਾਣੀ ‘ਇਸ਼ਕ ਦਾ ਕਲਮਾ’ ਅਤੇ ‘ਮਹਾਰਾਣਾ ਪ੍ਰਤਾਪ’ ਵਰਗੇ ਸ਼ੋਅ ਵਿੱਚ ਦੇਖਿਆ ਹੈ, ਇਸ ਸਮੇਂ ‘ਕੈਸੇ ਮੁਝੇ ਤੁਮ ਮਿਲ ਗਏ’ ਵਿੱਚ ਇਸ਼ਿਕਾ ਦਾ ਕਿਰਦਾਰ ਨਿਭਾ ਰਹੀ ਹੈ। ਦੀਕਸ਼ਾ ਨੂੰ ਸ਼ੋਅ ਵਿੱਚ ਕੰਮ ਕਰਦਿਆਂ ਲਗਭਗ ਇੱਕ ਸਾਲ ਹੋ ਗਿਆ ਹੈ।
ਇਸ਼ਿਕਾ ਕਹਿੰਦੀ ਹੈ, “ਇਸ ਸ਼ੋਅ ਵਿੱਚ ਤੀਹ ਸਾਲਾ ਔਰਤ ਇਸ਼ਿਕਾ ਦਾ ਕਿਰਦਾਰ ਨਿਭਾ ਰਹੀ ਹਾਂ ਜੋ ਇੱਕ ਵੱਡੀ ਉਮਰ ਦੇ ਵਿਆਹੇ ਆਦਮੀ ਨਾਲ ਪਿਆਰ ਕਰਦੀ ਹੈ। ਉਮਰ ਦੇ ਅੰਤਰ ਦੇ ਬਾਵਜੂਦ, ਉਹ ਉਸ ਨੂੰ ਸੱਚਮੁੱਚ ਪਿਆਰ ਕਰਦੀ ਹੈ ਅਤੇ ਯਕੀਨਨ ਉਹ ਉਸ ਲਈ ਆਪਣੀ ਪਤਨੀ ਨੂੰ ਛੱਡ ਦਿੰਦਾ। ਹੈ। ਉਹ ਇੱਕ ਮਜ਼ਬੂਤ ਔਰਤ ਹੈ ਅਤੇ ਉਹ ਜੋ ਉਹ ਚਾਹੁੰਦੀ ਹੈ, ਉਸ ਨੂੰ ਪ੍ਰਾਪਤ ਕਰਨ ਲਈ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ। ਉਸ ਦਾ ਜਨੂੰਨ ਉਹ ਗੁਣ ਹੈ ਜੋ ਅਸਲ ਵਿੱਚ ਮੇਰੇ ਵਿੱਚ ਵੀ ਹੈ, ਪਰ ਇਸ ਤੋਂ ਇਲਾਵਾ ਸਾਡੀ ਸ਼ਖ਼ਸੀਅਤ ਬਹੁਤ ਵੱਖਰੀ ਹੈ। ਇਸ਼ਿਕਾ ਜੋ ਵੀ ਕਰਦੀ ਹੈ, ਉਹ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਦੁਖੀ ਕਰਨ ਲਈ ਕਰਦੀ ਹੈ, ਇਹ ਅਜਿਹਾ ਕੁਝ ਨਹੀਂ ਹੈ ਜੋ ਮੈਂ ਅਸਲ ਵਿੱਚ ਕਰ ਸਕਦੀ ਹਾਂ।’’
ਜਦੋਂ ਉਸ ਨੂੰ ਸ਼ੋਅ ਵਿੱਚ ਦਰਪੇਸ਼ ਚੁਣੌਤੀਆਂ ਬਾਰੇ ਪੁੱਛਿਆ ਗਿਆ ਤਾਂ ਦੀਕਸ਼ਾ ਕਹਿੰਦੀ ਹੈ, “ਮੈਨੂੰ ਮੰਨਣਾ ਪਵੇਗਾ ਕਿ ਸ਼ੁਰੂਆਤ ਵਿੱਚ ਕਿਰਦਾਰ ਨੂੰ ਰੂਪ ਦੇਣਾ ਇੱਕ ਚੁਣੌਤੀ ਸੀ। ਮੈਂ ਜਾਣਦੀ ਸੀ ਕਿ ਇਸ਼ਿਕਾ ਇੱਕ ਨਕਾਰਾਤਮਕ ਕਿਰਦਾਰ ਹੈ, ਪਰ ਮੈਂ ਉਸ ਨੂੰ ਇੱਕ ਆਮ ਲੜੀਵਾਰ ਦੀ ਖ਼ਲਨਾਇਕਾ ਨਹੀਂ ਬਣਾਉਣਾ ਚਾਹੁੰਦੀ ਸੀ। ਮੈਂ ਉਸ ਨੂੰ ਚੰਗਿਆਈ ਦੀ ਇੱਕ ਪਰਤ ਵੀ ਦੇਣਾ ਚਾਹੁੰਦੀ ਸੀ, ਕਿਉਂਕਿ ਉਹ ਜੋ ਵੀ ਕਰਦੀ ਹੈ ਉਹ ਉਸ ਦੇ ਦਿਮਾਗ਼ ਵਿੱਚ ਜਾਇਜ਼ ਹੁੰਦਾ ਹੈ। ਇਸ ਲਈ ਇਸ ਵਿੱਚ ਹੋਰ ਵੀ ਕੁਝ ਹੋਣਾ ਚਾਹੀਦਾ ਸੀ। ਮੈਨੂੰ ਪਸੰਦ ਹੈ ਕਿ ਮੈਨੂੰ ਇਸ ਕਿਰਦਾਰ ਨਾਲ ਬਹੁਤ ਸਾਰੇ ਪਹਿਲੂਆਂ ਦੀ ਪੜਚੋਲ ਕਰਨ ਦਾ ਮੌਕਾ ਮਿਲਿਆ ਹੈ। ਮੈਂ ਫੈਸ਼ਨ ਅਤੇ ਮੇਕਅਪ ਦੀ ਵੀ ਸ਼ੌਕੀਨ ਹਾਂ। ਮੈਂ ਖ਼ੁਸ਼ਕਿਸਮਤ ਹਾਂ ਕਿ ਮੇਰੇ ਰਚਨਾਤਮਕ ਨਿਰਦੇਸ਼ਕ ਅਤੇ ਕਾਸਟਿਊਮ ਡਿਜ਼ਾਈਨਰ ਮੇਰੇ ਹਰ ਛੋਟੇ ਪ੍ਰਯੋਗ ’ਤੇ ਭਰੋਸਾ ਕਰਦੇ ਹਨ। ਮੈਨੂੰ ਆਪਣੀ ਸਾੜ੍ਹੀ ਦੀ ਡ੍ਰੈਪਿੰਗ ਬਦਲਣਾ ਪਸੰਦ ਹੈ ਅਤੇ ਜਦੋਂ ਵੀ ਸੰਭਵ ਹੋਵੇ, ਬਹੁਤ ਸਾਰੇ ਫੰਕੀ ਆਈ ਮੇਕਅੱਪ ਕਰਨਾ ਪਸੰਦ ਕਰਦੀ ਹਾਂ। ਇਹ ਮੈਨੂੰ ਆਪਣੇ ਕੰਮ ਦਾ ਹੋਰ ਵੀ ਆਨੰਦ ਦਿੰਦਾ ਹੈ। ਇਸ ਤੋਂ ਇਲਾਵਾ ਜਦੋਂ ਮੈਂ ਇਸ਼ਿਕਾ ਲਈ ਪ੍ਰਸ਼ੰਸਾ ਪ੍ਰਾਪਤ ਕਰਦੀ ਹਾਂ, ਤਾਂ ਇਹ ਸਭ ਕੁਝ ਮਹੱਤਵਪੂਰਨ ਬਣ ਜਾਂਦਾ ਹੈ।’’

ਬਿੱਗ ਬੀ ਦੀ ਇੱਕ ਦਿਲਚਸਪ ਯਾਦ

ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ਦੇ ਸ਼ੋਅ ‘ਕੌਨ ਬਨੇਗਾ ਕਰੋੜਪਤੀ’ ਸੀਜ਼ਨ 16 ਵਿੱਚ ਅਮਿਤਾਭ ਬੱਚਨ ਆਪਣੇ ਪ੍ਰਤੀਯੋਗੀਆਂ ਦੀਆਂ ਦਿਲਚਸਪ ਕਹਾਣੀਆਂ ਅਤੇ ਦਿਲਚਸਪ ਗੇਮਪਲੇ ਨਾਲ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰ ਰਿਹਾ ਹੈ। ਬਿੱਗ ਬੀ ਨੇ ਮੱਧ ਪ੍ਰਦੇਸ਼ ਦੀ ਪ੍ਰਤੀਯੋਗੀ ਸਵਪਨ ਚਤੁਰਵੇਦੀ ਨਾਲ ਗੱਲਬਾਤ ਕਰਦੇ ਹੋਏ ਆਪਣੀ ਫਿਲਮ ‘ਯਾਰਾਨਾ’ ਦੇ ਪ੍ਰਸਿੱਧ ਗੀਤ ‘ਸਾਰਾ ਜ਼ਮਾਨਾ’ ਨਾਲ ਜੁੜੀ ਇੱਕ ਦਿਲਚਸਪ ਗੱਲ ਸਾਂਝੀ ਕੀਤੀ।
ਪ੍ਰਤੀਯੋਗੀ ਸਵਪਨ ਨੇ ਫਿਲਮ ‘ਯਾਰਾਨਾ’ ਦੀ ਤਾਰੀਫ਼ ਕਰਦਿਆਂ ਕਿਹਾ ਕਿ ਇਹ ਉਸ ਦੀਆਂ ਪਸੰਦੀਦਾ ਫਿਲਮਾਂ ’ਚੋਂ ਇੱਕ ਹੈ, ਇੱਕ ਅਜਿਹੀ ਫਿਲਮ ਜਿਸ ਨੂੰ ਉਹ ਵਾਰ-ਵਾਰ ਦੇਖ ਸਕਦੀ ਹੈ। ਉਹ ਅਮਿਤਾਭ ਬੱਚਨ ਤੋਂ ਇੱਕ ਅਦਾਕਾਰ ਦੇ ਰੂਪ ਵਿੱਚ ਉਸ ਦੀ ਬਹੁਮੁਖੀ ਪ੍ਰਤਿਭਾ ਬਾਰੇ ਜਾਣਨਾ ਚਾਹੁੰਦੀ ਸੀ ਜਿਸ ਨੇ ਆਪਣੇ ਕਰੀਅਰ ਦੌਰਾਨ ਕਈ ਤਰ੍ਹਾਂ ਦੀਆਂ ਭੂਮਿਕਾਵਾਂ ਨਿਭਾਈਆਂ ਹਨ।
ਇਸ ਦਾ ਜਵਾਬ ਦਿੰਦਿਆਂ ਅਮਿਤਾਭ ਬੱਚਨ ਨੇ ਮਸ਼ਹੂਰ ਗੀਤ ‘ਸਾਰਾ ਜ਼ਮਾਨਾ’ ਨੂੰ ਯਾਦ ਕਰਦਿਆਂ ਕਿਹਾ ਕਿ ਇਸ ਗੀਤ ਦੀ ਸ਼ੂਟਿੰਗ ਸਟੇਡੀਅਮ ਵਿੱਚ ਕਰਨ ਦਾ ਸੁਝਾਅ ਉਸ ਦਾ ਹੀ ਸੀ। ਉਸ ਨੇ ਆਪਣੇ ਪਹਿਰਾਵੇ, ਯਾਨੀ ਬਿਜਲੀ ਵਾਲਾ ਜੈਕੇਟ ਬਾਰੇ ਇੱਕ ਮਜ਼ਾਕੀਆ ਕਿੱਸਾ ਵੀ ਦੱਸਿਆ। ਉਸ ਸਮੇਂ ਤਕਨਾਲੋਜੀ ਇੰਨੀ ਉੱਨਤ ਨਹੀਂ ਸੀ ਅਤੇ ਉਸ ਦੀ ਜੈਕੇਟ ਦੀਆਂ ਲਾਈਟਾਂ ਬਿਜਲੀ ਦੀਆਂ ਤਾਰਾਂ ਰਾਹੀਂ ਨਿਯੰਤਰਿਤ ਕੀਤੀਆਂ ਜਾਂਦੀਆਂ ਸਨ। ਬੱਚਨ ਨੇ ਆਪਣੇ ਸਰੀਰ ਦੇ ਆਲੇ ਦੁਆਲੇ ਲਾਈਟਾਂ ਬੰਨ੍ਹੀਆਂ ਹੋਈਆਂ ਸਨ। ਇਨ੍ਹਾਂ ਦੀ ਤਾਰ ਉਸ ਦੀ ਲੱਤ ਵਿੱਚੋਂ ਲੰਘਾ ਕੇ ਮੁੱਖ ਸਵਿੱਚਬੋਰਡ ਵਿੱਚ ਲਗਾ ਦਿੱਤੀ। ਬਿੱਗ ਬੀ ਨੇ ਕਿਹਾ, ‘‘ਜਿਵੇਂ ਹੀ ਇਸ ਵਿੱਚੋਂ ਬਿਜਲੀ ਲੰਘੀ, ਮੈਂ ਨੱਚਣਾ ਸ਼ੁਰੂ ਕਰ ਦਿੱਤਾ। ਇਸ ਲਈ ਨਹੀਂ ਕਿ ਮੈਂ ਨੱਚਣਾ ਚਾਹੁੰਦਾ ਸੀ, ਸਗੋਂ ਇਸ ਲਈ ਕਿ ਮੈਨੂੰ ਬਿਜਲੀ ਦੇ ਝਟਕੇ ਲੱਗ ਰਹੇ ਸਨ।’’

Advertisement
Author Image

Advertisement