‘ਬੇਬੀ ਜੌਨ’ ਦੇ ਰਿਲੀਜ਼ ਤੋਂ ਪਹਿਲਾਂ ਵਰੁਣ ਤੇ ਐਟਲੀ ਨੇ ‘ਗਣਪਤੀ’ ਦਾ ਆਸ਼ੀਰਵਾਦ ਲਿਆ
08:33 AM Sep 12, 2024 IST
ਮੁੰਬਈ:
Advertisement
ਅਦਾਕਾਰ ਵਰੁਣ ਧਵਨ ਅਤੇ ਐਟਲੀ ਨੇ ਆਪਣੀ ਫ਼ਿਲਮ ‘ਬੇਬੀ ਜੌਨ’ ਦੇ ਰਿਲੀਜ਼ ਤੋਂ ਪਹਿਲਾਂ ਲਾਲਬਾਗਚਾ ਰਾਜਾ (ਭਗਵਾਨ ਗਣੇਸ਼) ਦੇ ਦਰਸ਼ਨ ਕਰ ਕੇ ਉਨ੍ਹਾਂ ਦਾ ਆਸ਼ੀਰਵਾਦ ਲਿਆ। ਇਸ ਸਬੰਧੀ ਵਰੁਣ ਨੇ ਇੰਸਟਾਗ੍ਰਾਮ ’ਤੇ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਪਹਿਲੀ ਤਸਵੀਰ ’ਚ ਅਦਾਕਾਰ ਅਤੇ ਫ਼ਿਲਮ ਨਿਰਮਾਤਾ ਭਗਵਾਨ ਗਣੇਸ਼ ਦੀ ਮੂਰਤੀ ਦੇ ਸਾਹਮਣੇ ਹੱਥ ਜੋੜ ਕੇ ਖੜ੍ਹੇ ਦਿਖਾਈ ਦੇ ਰਹੇ ਹਨ। ਦੂਜੀ ਤਸਵੀਰ ’ਚ ਉਹ ਮੋਦਕ ਨਾਲ ਪੋਜ਼ ਦੇ ਰਹੇ ਹਨ। ਇਨ੍ਹਾਂ ਤਸਵੀਰਾਂ ਦੀ ਕੈਪਸ਼ਨ ’ਚ ਵਰੁਣ ਨੇ ਲਿਖਿਆ, ‘ਗਣਪਤੀ ਬੱਪਾ ਮੋਰਿਆ ਹਰ ਸਾਲ ਸਾਨੂੰ ਆਸ਼ੀਰਵਾਦ ਦੇਣ ਲਈ ਧੰਨਵਾਦ ਬੱਪਾ।’ ਦੱਸਣਯੋਗ ਹੈ ਕਿ ਜੂਨ ਮਹੀਨੇ ’ਚ ਇਹ ਫ਼ਿਲਮ ਬਣਾਉਣ ਦਾ ਐਲਾਨ ਕੀਤਾ ਗਿਆ ਸੀ ਤੇ ਹੁਣ ਇਹ ਕ੍ਰਿਸਮਸ ਦੇ ਮੌਕੇ 25 ਦਸੰਬਰ 2024 ਨੂੰ ਰਿਲੀਜ਼ ਹੋਵੇਗੀ। ਕੈਲੀਸ ਵੱਲੋਂ ਨਿਰਦੇਸ਼ਿਤ ਇਹ ਫ਼ਿਲਮ ਪਹਿਲਾਂ 31 ਮਈ ਨੂੰ ਰਿਲੀਜ਼ ਹੋਣੀ ਸੀ। ਵਿਜ਼ੂਅਲ ਇਫੈਕਟਸ ਅਤੇ ਐਕਸ਼ਨਾਂ ਕਾਰਨ ਫ਼ਿਲਮ ਦੀ ਰਿਲੀਜ਼ ਹੋਣ ਦੀ ਮਿਤੀ ਬਦਲੀ ਗਈ ਸੀ। -ਆਈਏਐੱਨਐੱਸ
Advertisement
Advertisement