ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸੂਬਾ ਪੱਧਰੀ ਜੂਡੋ ਮੁਕਾਬਲੇ ਵਿੱਚ ਵੰਸ਼ ਨੇ ਕਾਂਸੀ ਦਾ ਤਗਮਾ ਜਿੱਤਿਆ

08:59 AM Sep 14, 2024 IST
ਸਕੂਲ ਪੁੱਜਣ ’ਤੇ ਵੰਸ਼ ਦਾ ਸਨਮਾਨ ਕਰਦੇ ਹੋਏ ਸਕੂਲ ਦੀ ਪ੍ਰਿੰਸੀਪਲ ਦਿਵਿਆ ਕੌਸ਼ਿਕ ਤੇ ਹੋਰ। -ਫੋਟੋ: ਸਤਨਾਮ ਸਿੰਘ

ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 13 ਸਤੰਬਰ
ਇਥੇ ਮਾਤਾ ਰੁਕਮਣੀ ਰਾਏ ਆਰੀਆ ਸੀਨੀਅਰ ਸੈਕੰਡਰੀ ਸਕੂਲ ਸ਼ਾਹਬਾਦ ਮਾਰਕੰਡਾ ਦੇ ਜੂਡੋ ਖਿਡਾਰੀ ਵੰਸ਼ ਨੇ ਸੂਬਾ ਪੱਧਰੀ ਅੰਡਰ-ਜੂਡੋ ਮੁਕਾਬਲੇ ਵਿੱਚ ਕਾਂਸੀ ਦਾ ਮੈਡਲ ਪ੍ਰਾਪਤ ਕਰ ਕੇ ਸਕੂਲ ਦਾ ਨਾਂ ਰੋਸ਼ਨ ਕੀਤਾ ਹੈ। ਇਹ ਮੈਡਲ ਉਸ ਨੇ 90 ਕਿਲੋ ਭਾਰ ਵਰਗ ਦੇ ਮੁਕਾਬਲੇ ਵਿੱਚ ਹਾਸਲ ਕੀਤਾ ਹੈ। ਸਕੂਲ ਪੁੱਜਣ ’ਤੇ ਸਕੂਲ ਦੀ ਪ੍ਰਬੰਧਕ ਕਮੇਟੀ, ਪ੍ਰਿੰਸੀਪਲ ਦਿਵਿਆ ਕੌਸ਼ਿਕ, ਪ੍ਰਬੰਧਕਾ ਪ੍ਰੋਮਿਲਾ ਸ਼ਰਮਾ ਨੇ ਜੇਤੂ ਖਿਡਾਰੀ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਤੇ ਉਸ ਦੇ ਉਜਵੱਲ ਭਵਿੱਖ ਦੀ ਕਾਮਨਾ ਕੀਤੀ। ਸਕੂਲ ਦੀ ਪ੍ਰਿੰਸੀਪਲ ਡਾ. ਦਿਵਿਆ ਕੌਸ਼ਿਕ ਨੇ ਦੱਸਿਆ ਕਿ ਇਹ ਮੁਕਾਬਲੇ ਸ਼ਾਹ ਸਤਨਾਮ ਜੀ ਸਕੂਲ ਸਿਰਸਾ ਵਿੱਚ ਹੋਏ ਸਨ। ਉਨ੍ਹਾਂ ਕਿਹਾ ਕਿ ਖੇਡਾਂ ਤਣਾਅ ਨੂੰ ਦੂਰ ਕਰਨ, ਸਰੀਰਕ ਤੇ ਮਾਨਸਿਕ ਸੰਤੁਲਨ ਨੂੰ ਬਣਾਈ ਰੱਖਣ, ਆਤਮ ਕੰਟਰੋਲ ਕਰਨ ਤੇ ਭਾਈਚਾਰੇ ਦੀ ਸਦਭਾਵਨਾ ਨੂੰ ਵਿਕਸਤ ਕਰਨ ਦਾ ਕੰਮ ਵੀ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਜ਼ਿੰਦਗੀ ਵਿੱਚ ਹਰ ਇਕ ਸਫ਼ਲਤਾ ਦਾ ਇਕ ਵੱਖਰਾ ਹੀ ਮਹੱਤਵ ਹੈ ਤੇ ਹਰ ਛੋਟੀ ਜਿੱਤ ਵੀ ਕਿਸੇ ਵੱਡੀ ਜਿੱਤ ਲਈ ਇਕ ਪੌੜੀ ਦਾ ਕੰਮ ਕਰਦੀ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਜਿੱਤ ਸੌਖੀ ਨਹੀਂ ਹੁੰਦੀ, ਉਸ ਲਈ ਬਹੁਤ ਮਿਹਨਤ ਕਰਨ ਦੀ ਲੋੜ ਹੁੰਦੀ ਹੈ। ਸਕੂਲ ਦੀ ਪ੍ਰਬੰਧਕ ਕਮੇਟੀ ਵੱਲੋਂ ਉਸ ਨੂੰ ਜੀਵਨ ਵਿੱਚ ਹੋਰ ਮਿਹਨਤ ਕਰ ਬੁਲੰਦੀਆਂ ਛੂਹਣ ਦਾ ਆਸ਼ੀਰਵਾਦ ਦਿੱਤਾ।

Advertisement

Advertisement