ਕਾਲਜ ਕੈਂਪਸ ’ਚ ਵਣ ਮਹਾਉਤਸਵ ਮਨਾਇਆ
ਪੱਤਰ ਪ੍ਰੇਰਕ
ਜਲੰਧਰ, 10 ਜਨਵਰੀ
ਇਥੇ ਮੇਹਰਚੰਦ ਪੋਲੀਟੈਕਨਿਕ ਕਾਲਜ ਵਿੱਚ ਦਿਸ਼ਾਦੀਪ ਐੱਨਜੀਓ ਦੇ ਸਹਿਯੋਗ ਨਾਲ ਕੈਂਪਸ ’ਚ 55 ਪੌਦੇ ਲਗਾ ਕੇ ਵਣ ਮਹਾਉਤਸਵ ਮਨਾਇਆ ਗਿਆ। ਅਜੈ ਗੋਸਵਾਮੀ ਸੈਕਟਰੀ ਡੀਏਵੀ ਕਾਲਜ ਮੈਨੇਜਿੰਗ ਕਮੇਟੀ ਤੇ ਮੈਂਬਰ ਕਾਲਜ ਗਵਰਨਿੰਗ ਬਾਡੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਰਮਨ ਦੱਤ ਪ੍ਰਧਾਨ ਇੰਡੋ-ਅਮਰੀਕਾ ਫ੍ਰੈਂਡਸ਼ਿਪ ਸੁਸਾਇਟੀ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਪੁੱਜੇ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਤੇ ਦਿਸ਼ਾ ਦੀਪ ਐੱਨਜੀਓ ਦੇ ਪ੍ਰਮੁੱਖ ਲਾਇਨ ਐੱਸਐੱਮ ਸਿੰਘ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਵਣ ਮਹਾਉਤਸਵ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਅਰਵਿੰਦਰ ਕੌਰ ਤੇ ਉਨ੍ਹਾਂ ਦੇ ਸਟਾਫ ਮੈਂਬਰ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਪ੍ਰਿੰਸੀਪਲ ਵਲੋਂ ਕਾਲਜ ਦੀ ਸੇਵ ਅਰਥ ਸੁਸਾਇਟੀ ਨੂੰ ਇਨ੍ਹਾਂ ਪੌਦਿਆਂ ਦੀ ਪੰਜ ਸਾਲ ਤੱਕ ਦੇਖ-ਭਾਲ ਕਰਨ ਲਈ ਪ੍ਰੇਰਿਆ। ਇਸ ਦੇ ਨਾਲ ਹੀ ਐੱਸਡੀਐੱਮ-2 ਬਲਬੀਰ ਰਾਜ ਸਿੰਘ ਦੀ ਅਗਵਾਈ ਵਿਚ ਬਣੀ ਕਮੇਟੀ, ਜਿਸ ’ਚ ਵਣ ਰੇਂਜ ਅਫਸਰ ਮਕਸੂਦਾਂ ਹਰਗੁਰਨੇਕ ਸਿੰਘ ਵੱਲੋਂ ਸਰਕਾਰੀ ਸਕੂਲ ਮਕਸੂਦਾਂ ਵਿਖੇ 11 ਰੁੱਖ ਕੱਟਣ ਦੀ ਪ੍ਰਵਾਨਗੀ ਦਿੱਤੀ ਗਈ। ਇਸ ਦੇ ਇਵਜ਼ ਵਜੋਂ ਮੇਹਰਚੰਦ ਪੋਲੀਟੈਕਨਿਕ ਕਾਲਜ ’ਚ 55 ਪੌਦੇ ਲਾਏ ਗਏ।