For the best experience, open
https://m.punjabitribuneonline.com
on your mobile browser.
Advertisement

ਸਟੇਡੀਅਮ ਦੇ ਮੈਦਾਨ ’ਚ ਪੌਦੇ ਲਾ ਕੇ ਵਣ ਮਹਾਉਤਸਵ ਮਨਾਇਆ

10:19 AM Jul 15, 2024 IST
ਸਟੇਡੀਅਮ ਦੇ ਮੈਦਾਨ ’ਚ ਪੌਦੇ ਲਾ ਕੇ ਵਣ ਮਹਾਉਤਸਵ ਮਨਾਇਆ
Advertisement

ਪੱਤਰ ਪ੍ਰੇਰਕ
ਪਠਾਨਕੋਟ, 14 ਜੁਲਾਈ
ਮਨਵਾਲ ਮਾਰਨਿੰਗ ਵਾਕ ਕਲੱਬ ਵੱਲੋਂ ਪ੍ਰਧਾਨ ਹਰਮੀਤ ਸਿੰਘ ਦੀ ਅਗਵਾਈ ਵਿੱਚ ਮਨਵਾਲ ਸਟੇਡੀਅਮ ਗਰਾਊਂਡ ਵਿੱਚ ਵਣ ਮਹਾਉਤਸਵ ਮਨਾਇਆ ਗਿਆ। ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਤੇ ਜ਼ਿਲ੍ਹਾ ਪ੍ਰਧਾਨ ਠਾਕੁਰ ਅਮਿਤ ਸਿੰਘ ਮੰਟੂ ਨੇ ਬਤੌਰ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ। ਜਦ ਕਿ ਗੋਲਡਨ ਐਵੀਨਿਊ ਸੁਸਾਇਟੀ ਦੇ ਪ੍ਰਧਾਨ ਆਰਐਨ ਸੇਖੜੀ, ਨਗਰ ਨਿਗਮ ਦੇ ਐੱਸਈ ਸਤੀਸ਼ ਸੈਣੀ, ਪੰਚਾਇਤੀ ਰਾਜ ਵਿਭਾਗ ਦੇ ਐੱਸਡੀਓ ਦਲਬੀਰ ਸਿੰਘ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਲ ਹੋਏ। ਇਸ ਦੌਰਾਨ ਮੈਦਾਨ ਵਿੱਚ 200 ਪੌਦੇ ਲਗਾਏ ਗਏ। ਇਸ ਮੌਕੇ ਠਾਕੁਰ ਅਮਿਤ ਸਿੰਘ ਮੰਟੂ ਨੇ ਕਿਹਾ ਕਿ ਦਿੱਲੀ-ਕੱਟੜਾ ਐਕਸਪ੍ਰੈਸਵੇਅ ਦੀ ਉਸਾਰੀ, ਨੈਸ਼ਨਲ ਹਾਈਵੇਅ ਬਣਾਉਣ ਅਤੇ ਹੋਰ ਕਲੋਨੀਆਂ ਦੀ ਉਸਾਰੀ ਹੋ ਜਾਣ ਨਾਲ ਸੈਂਕੜੇ ਦਰਖਤਾਂ ਦੀ ਬਲੀ ਦੇ ਦਿੱਤੀ ਗਈ। ਇਸ ਮੌਕੇ ਕਲੱਬ ਦੇ ਪ੍ਰਧਾਨ ਹਰਮੀਤ ਸਿੰਘ, ਸਲਾਹਕਾਰ ਹਰਿੰਦਰ ਸਿੰਘ ਰੰਧਾਵਾ, ਵਿੱਤ ਸਕੱਤਰ ਰਘੂਵਰ ਸ਼ਰਮਾ, ਜਗਜੀਤ ਸਿੰਘ ਤਲਵਾੜ, ਜੇਪੀ ਸਿੰਘ, ਅਨਿਲ ਮਨਕੋਟੀਆ, ਨਰੇਸ਼ ਸਲਾਰੀਆ, ਅਨਿਲ ਮਹਾਜਨ (ਸੋਨੂ), ਦਿਨੇਸ਼ ਵਡੈਹਰਾ, ਗੁਲਸ਼ਨ ਮੋਹਨ (ਬਿੱਟੂ), ਰਾਜੇਸ਼ ਸ਼ਰਮਾ ਸਰਪੰਚ ਹਾਜ਼ਰ ਸਨ।

Advertisement

ਦਸੂਹਾ ਦੇ ਡੀਏਵੀ ਸਕੂਲ ਵਿੱਚ ਪੌਦੇ ਲਗਾਏ

ਸਕੂਲ ਵਿੱਚ ਬੂਟੇ ਲਗਾਉਂਦੇ ਹੋਏ ਭਾਰਤ ਵਿਕਾਸ ਪਰਿਸ਼ਦ ਦੇ ਮੈਬਰ।-ਫੋਟੋ: ਸੰਦਲ

ਦਸੂਹਾ (ਪੱਤਰ ਪ੍ਰੇਰਕ): ਇਥੇ ਡੀਏਵੀ ਸੀਨੀਅਰ ਸੈਕੰਡਰੀ ਸਕੂਲ ਬੱਲਗਣਾ ਵੱਲੋਂ ਵਾਤਾਵਰਣ ਦੀ ਸ਼ੁੱਧਤਾ ਲਈ ਬੂਟੇ ਲਗਾਉਣ ਦੀ ਵਿੱਢੀ ਮੁਹਿੰਮ ਤਹਿਤ ਭਾਰਤ ਵਿਕਾਸ ਪਰਿਸ਼ਦ ਦਸੂਹਾ ਵੱਲੋਂ ਪੌਦੇ ਲਗਾਏ ਗਏ। ਪਰਿਸ਼ਦ ਦੇ ਪੈਟਰਨ ਕਰਨਲ ਜੇ.ਐਲ ਸ਼ਰਮਾ, ਪ੍ਰਧਾਨ ਪ੍ਰੇਮ ਸ਼ਰਮਾ ਤੇ ਹੋਰਨਾਂ ਮੈਂਬਰਾਂ ਨੇ ਸਕੂਲ ਸਟਾਫ ਤੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਸਕੂਲ ਦੀਆਂ ਖਾਲੀ ਥਾਵਾਂ ’ਤੇ ਬੂਟੇ ਲਗਾਏ। ਇਸ ਮੌਕੇ ਪ੍ਰਿੰਸੀਪਲ ਰਾਜੇਸ਼ ਮਹਾਜਨ, ਸ੍ਰੀਮਤੀ ਆਸੂ ਵਰਮਾ, ਪ੍ਰਦੀਪ ਭਾਰਗਵ, ਵਿਜੇ ਠਾਕੁਰ, ਭਾਰਤ ਸਿੰਘ, ਰਵਨੀਸ਼ ਉੱਪਲ, ਦਵਿੰਦਰ ਦੱਤ, ਰਮਨਦੀਪ ਸੁਧੀਰ ਪੁਰੀ, ਕੁਲਦੀਪ ਕੁਮਾਰ, ਜਸਵੀਰ ਸਿੰਘ ਮੌਜੂਦ ਸਨ।

Advertisement
Author Image

sukhwinder singh

View all posts

Advertisement
Advertisement
×