ਆਦਮਪੁਰ ਵਿੱਚ 16 ਘੰਟੇ ਬਿਜਲੀ ਸਪਲਾਈ ਬੰਦ ਰਹੀ
ਹਤਿੰਦਰ ਮਹਿਤਾ
ਜਲੰਧਰ, 16 ਜੁਲਾਈ
ਆਦਮਪੁਰ ਵਿੱਚ ਅੱਜ ਤੜਕੇ 3 ਵਜੇ ਦੇ ਕਰੀਬ ਬਿਜਲੀ ਸਪਲਾਈ ਬੰਦ ਹੋ ਗਈ ਜੋ ਸ਼ਾਮ 6 ਵਜੇ ਬਹਾਲ ਹੋਈ। ਆਦਮਪੁਰ ਵਾਸੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਅੱਜ ਸਵੇਰੇ ਤਿੰਨ ਵਜੇ ਬਿਜਲੀ ਬੰਦ ਹੋ ਗਈ ਤੇ ਉਸ ਨੇ ਸੋਚਿਆ ਕਿ ਛੇਤੀ ਹੀ ਬਿਜਲੀ ਆ ਜਾਵੇਗੀ। ਜਦੋਂ ਸਵੇਰੇ 9 ਵਜੇ ਤੱਕ ਬਿਜਲੀ ਨਾ ਆਈ ਤਾਂ ਉਸ ਨੇ ਸ਼ਿਕਾਇਤ ਵਾਲੇ ਫੋਨ ’ਤੇ ਬਿਜਲੀ ਮੁਲਾਜ਼ਮਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦਾ ਫੋਨ ਬੰਦ ਆਇਆ। ਉਸ ਨੇ ਦੱਸਿਆ ਕਿ ਹੁੰਮਸ ਭਰਿਆ ਦਿਨ ਹੋਣ ਕਾਰਨ ਬੱਚਿਆਂ ਅਤੇ ਬਜ਼ੁਰਗਾਂ ਨੂੰ ਕਾਫੀ ਪ੍ਰੇਸ਼ਾਨੀ ਝੱਲਣੀ ਪਈ। ਇਸੇ ਤਰ੍ਹਾਂ ਮਲਕੀਤ ਸਿੰਘ ਨੇ ਦੱਸਿਆ ਕਿ ਲੋਕਾਂ ਦੇ ਘਰਾਂ ਵਿਚ ਪਾਣੀ ਨਾ ਹੋਣ ਕਾਰਨ ਕਈ ਤਾਂ ਪੀਣ ਵਾਲੇ ਪਾਣੀ ਨੂੰ ਵੀ ਤਰਸ ਗਏ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸਬੰਧ ਵਿਚ ਬਿਜਲੀ ਮੁਲਾਜ਼ਮ ਵੀ ਕੋਈ ਜਵਾਬ ਨਹੀਂ ਦੇ ਰਹੇ ਹਨ। ਇਸ ਸਬੰਧੀ ਐੱਸਡੀਓ ਆਦਮਪੁਰ ਨੇ ਦੱਸਿਆ ਕਿ ਅੱਜ ਸਵੇਰੇ 3 ਵਜੇ ਦੇ ਕਰੀਬ ਖੁਰਦਪੁਰ ਨੇੜੇ ਤਾਰਾਂ ਵਿੱਚ ਤਕਨੀਕੀ ਨੁਕਸ ਪੈ ਗਿਆ ਸੀ। ਵਿਭਾਗ ਦੇ ਮੁਲਾਜ਼ਮਾਂ ਨੇ ਗਰਮੀ ਵਿੱਚ ਇਸ ਨੁਕਸ ਨੂੰ ਠੀਕ ਕੀਤਾ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਨੁਕਸ ਮੇਨ ਤਾਰ ਵਿੱਚ ਪੈਣ ਕਰਕੇ ਸਮਾਂ ਜ਼ਿਆਦਾ ਲੱਗ ਗਿਆ । ਉਨ੍ਹਾਂ ਇਹ ਵੀ ਕਿਹਾ ਇਲਾਕੇ ਦੇ ਜੇਈ ਤੇ ਹੋਰ ਅਧਿਕਾਰੀ ਮੌਕੇ ’ਤੇ ਸਨ।