For the best experience, open
https://m.punjabitribuneonline.com
on your mobile browser.
Advertisement

ਵਾਲਮੀਕਿ ਜਥੇਬੰਦੀਆਂ ਨੇ ਆਜ਼ਾਦ ਉਮੀਦਵਾਰ ਮੈਦਾਨ ’ਚ ਉਤਾਰਿਆ

07:53 AM May 05, 2024 IST
ਵਾਲਮੀਕਿ ਜਥੇਬੰਦੀਆਂ ਨੇ ਆਜ਼ਾਦ ਉਮੀਦਵਾਰ ਮੈਦਾਨ ’ਚ ਉਤਾਰਿਆ
ਨਰੇਸ਼ ਧੀਂਗਾਨ ਨੂੰ ਮੈਦਾਨ ਵਿੱਚ ਉਤਾਰਨ ਮੌਕੇ ਵਾਲਮੀਕਿ ਭਾਈਚਾਰੇ ਆਗੂ। -ਫੋਟੋ: ਇੰਦਰਜੀਤ ਵਰਮਾ
Advertisement

ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 4 ਮਈ
ਵਾਲਮੀਕਿ ਭਾਈਚਾਰੇ ਦੀਆਂ ਸਮੂਹ ਜਥੇਬੰਦੀਆਂ ਨੇ ਇਕਜੁੱਟ ਹੋ ਕੇ ਨਰੇਸ਼ ਧੀਂਗਾਨ ਨੂੰ ਲੁਧਿਆਣਾ ਤੋਂ ਆਜ਼ਾਦ ਉਮੀਦਵਾਰ ਵਜੋਂ ਲੋਕ ਸਭਾ ਚੋਣ ਲੜਾਉਣ ਦਾ ਐਲਾਨ ਕੀਤਾ ਹੈ। ਸਥਾਨਕ ਡਾ. ਅੰਬੇਡਕਰ ਭਵਨ ਵਿੱਚ ਹੋਏ ਵਾਲਮੀਕਿ ਸੰਮੇਲਨ ਵਿੱਚ ਆਦਿ ਧਰਮ ਸਮਾਜ ਦੇ ਧਰਮ ਗੁਰੂ ਰਿਸ਼ੀਪਾਲ ਆਦਿਵਾਸੀ, ਭਾਰਤੀ ਵਾਲਮੀਕਿ ਆਦਿ ਧਰਮ ਸਮਾਜ ਦੇ ਧਰਮ ਗੁਰੂ ਵਿਸ਼ਰਵਾ ਰਿਸ਼ੀ, ਸੰਤ ਲਕਸ਼ੈ ਰਿਸ਼ੀ, ਭਾਰਤੀ ਵਾਲਮੀਕਿ ਧਰਮ ਸਮਾਜ ਦੇ ਧਰਮ ਗੁਰੂ ਸਵਾਮੀ ਚੰਦਰਪਾਲ ਅਨਾਰੀਆ, ਸਵਾਮੀ ਅਸ਼ਵਨੀ ਭੀਲ, ਸਰਿਸ਼ਟੀਕਰਤਾ ਵਾਲਮੀਕਿ ਐਜੂਕੇਸ਼ਨ ਟਰੱਸਟ ਦੇ ਆਗੂ ਸ਼ੀਤਲ ਆਦਿਵੰਸ਼ੀ, ਭਗਵਾਨ ਵਾਲਮੀਕਿ ਤੀਰਥ ਅੰਮ੍ਰਿਤਸਰ ਤੋਂ ਧਰਮ ਪ੍ਰਚਾਰਕ ਸਵਾਮੀ ਹੈਪੀ ਭੀਲ, ਧਰਮ ਪ੍ਰਚਾਰਕ ਧਰਮੱਗਿਆ ਬਾਲਚੰਦ ਆਦਿਵਾਸੀ ਅਤੇ ਧਰਮੱਗਿਆ ਧਰਮਵੀਰ ਅਨਾਰੀਆ ਨੇ ਨਰੇਸ਼ ਧੀਂਗਾਨ ਨੂੰ ਅਸ਼ੀਰਵਾਦ ਦੇ ਕੇ ਚੋਣ ਮੈਦਾਨ ਵਿੱਚ ਉਤਾਰਿਆ। ਇਸ ਮੌਕੇ ਭਾਵਾਧਸ (ਵਿਜੇ ਦਾਨਵ ਗਰੁੱਪ) ਪੰਜਾਬ ਦੇ ਪ੍ਰਧਾਨ ਸਵਰਨ ਸੋਨੀ, ਭਗਵਾਨ ਵਾਲਮੀਕਿ ਧਰਮ ਸਮਾਜ ਤੋਂ ਜਤਿੰਦਰ ਸਹੋਤਾ ਵਰੈਟੀ, ਭਾਰਤੀਯ ਵਾਲਮੀਕਿ ਆਦਿ ਧਰਮ ਸਮਾਜ ਤੋਂ ਬਾਬੂ ਰਾਮ ਗਾਗਟ, ਲਾਲਾ ਜੀਵਨ ਕੁਮਾਰ, ਰਵੀ ਬਾਲੀ, ਭਾਵਾਧਸ (ਅਸ਼ਵਨੀ ਸਹੋਤਾ ਗਰੁੱਪ) ਦੇ ਅਸ਼ਵਨੀ ਭੀਲ, ਕੇਪੀ ਦਾਨਵ, ਨਿੱਕੂ ਭਾਰਤੀ, ਸੇਵਾਮੁਕਤ ਆਈਪੀਐਸ ਮਹਿੰਦਰ ਸਿੰਘ ਤੇਜੀ, ਸੇਵਾਮੁਕਤ ਐੱਸਐੱਸਪੀ ਸੁਸ਼ੀਲ ਕੁਮਾਰ, ਸੇਵਾਮੁਕਤ ਡਿਪਟੀ ਜੇਲ੍ਹ ਸੁਪਰਡੈਂਟ ਕੈਲਾਸ਼ ਚੌਹਾਨ ਨੇ ਨਰੇਸ਼ ਧੀਂਗਾਨ ਨੂੰ ਸਨਮਾਨਿਤ ਕਰਦਿਆਂ ਭਰਪੂਰ ਸਹਿਯੋਗ ਦੇਕੇ ਕਾਮਯਾਬ ਕਰਨ ਦਾ ਭਰੋਸਾ ਦਿੱਤਾ।

Advertisement

Advertisement
Author Image

Advertisement
Advertisement
×