ਉੱਤਰਕਾਸ਼ੀ: ਸੁਰੰਗ ਦੇ ਮਲਬੇ ’ਚ 24 ਮੀਟਰ ਤੱਕ ਡ੍ਰਿਲਿੰਗ, ਮਜ਼ਦੂਰਾਂ ਦੇ ਛੇਤੀ ਬਾਹਰ ਆਉਣ ਦੀ ਆਸ ਬੱਝੀ
12:08 PM Nov 17, 2023 IST
ਉੱਤਰਕਾਸ਼ੀ, 17 ਨਵੰਬਰ
ਸਿਲਕਿਆਰਾ ਸੁਰੰਗ ਵਿਚ ਨਵੀਂ ਅਤੇ ਤਾਕਤਵਰ ਡ੍ਰਿਲਿੰਗ ਮਸ਼ੀਨ ਅੱਜ ਸਵੇਰ ਤੱਕ 24 ਮੀਟਰ ਮਲਬੇ ਵਿਚ ਚਲੀ ਗਈ, ਜਿਸ ਨਾਲ ਪਿਛਲੇ ਪੰਜ ਦਿਨਾਂ ਤੋਂ ਇਸ ਵਿਚ ਫਸੇ 40 ਮਜ਼ਦੂਰਾਂ ਦੇ ਜਲਦੀ ਬਾਹਰ ਆਉਣ ਦੀਆਂ ਉਮੀਦਾਂ ਵਧ ਗਈਆਂ ਹਨ। ਸਵੇਰੇ 6 ਵਜੇ ਤੱਕ ਸੁਰੰਗ ਦੇ ਮਲਬੇ ਵਿੱਚ 24 ਮੀਟਰ ਤੱਕ ਡ੍ਰਿਲਿੰਗ' ਕੀਤੀ ਜਾ ਚੁੱਕੀ ਸੀ। ਸੁਰੰਗ ਵਿੱਚ 45 ਤੋਂ 60 ਮੀਟਰ ਤੱਕ ਮਲਬਾ ਹੈ, ਜਿਸ ਵਿੱਚ ਡ੍ਰਿਲਿੰਗ ਕੀਤੀ ਜਾਣੀ ਹੈ। ਯੋਜਨਾ ਇਹ ਹੈ ਕਿ ਡ੍ਰਿਲਿੰਗ ਰਾਹੀਂ ਮਲਬੇ ਵਿੱਚ ਰਸਤਾ ਬਣਾ ਕੇ 800 ਮਿਲੀਮੀਟਰ ਅਤੇ 900 ਮਿਲੀਮੀਟਰ ਵਿਆਸ ਦੀਆਂ ਕਈ ਵੱਡੀਆਂ ਪਾਈਪਾਂ ਨੂੰ ਇੱਕ ਤੋਂ ਬਾਅਦ ਇੱਕ ਇਸ ਤਰ੍ਹਾਂ ਪਾਇਆ ਜਾਵੇਗਾ ਕਿ ਮਲਬੇ ਦੇ ਇੱਕ ਪਾਸੇ ਤੋਂ ਦੂਜੇ ਪਾਸੇ ਹੋਰ ਸੁਰੰਗ ਬਣ ਜਾਵੇ ਅਤੇ ਮਜ਼ਦੂਰ ਇਸ ਵਿੱਚੋਂ ਲੰਘ ਕੇ ਬਾਹਰ ਆ ਸਕਣ।
Advertisement
Advertisement