ਉੱਤਰਾਖੰਡ: ਟੈਂਪੂ ਟਰੈਵਲਰ ਅਲਕਨੰਦਾ ਨਦੀ ’ਚ ਡਿੱਗਣ ਕਾਰਨ 14 ਹਲਾਕ, 12 ਜ਼ਖ਼ਮੀ
02:21 PM Jun 15, 2024 IST
Advertisement
ਰੁਦਰਪ੍ਰਯਾਗ, 15 ਜੂਨ
ਉਤਰਾਖੰਡ ਵਿੱਚ ਬਦਰੀਨਾਥ ਕੌਮੀ ਮਾਰਗ ’ਤੇ ਇੱਕ ਟੈਂਪੂ-ਟਰੈਵਲਰ ਅਲਕਨੰਦਾ ਨਦੀ ਵਿੱਚ ਡਿੱਗਣ ਕਾਰਨ 14 ਸੈਲਾਨੀਆਂ ਦੀ ਮੌਤ ਹੋ ਗਈ ਅਤੇ 12 ਹੋਰ ਜ਼ਖਮੀ ਹੋ ਗਏ। ਹਾਦਸਾ ਸਵੇਰੇ ਲਗਪਗ 11 ਵਜੇ ਵਾਪਰਿਆ। ਗੜ੍ਹਵਾਲ ਦੇ ਆਈਜੀ ਕੇਐੱਸ ਨਾਗਨਿਆਲ ਨੇ ਦੱਸਿਆ ਕਿ ਹਾਦਸੇ ਸਮੇਂ ਵਾਹਨ ਵਿੱਚ ਕੁੱਲ 26 ਜਣੇ ਸਵਾਰ ਸਨ ਅਤੇ ਉਨ੍ਹਾਂ ਵਿੱਚੋਂ ਜ਼ਿਆਦਾਤਰ ਦਿੱਲੀ ਦੇ ਰਹਿਣ ਵਾਲੇ ਸਨ। ਉਨ੍ਹਾਂ ਦੱਸਿਆ ਕਿ ਵਾਹਨ ਸੜਕ ਤੋਂ ਲਗਪਗ 250 ਮੀਟਰ ਹੇਠਾਂ ਅਲਕਨੰਦਾ ਨਦੀ ਦੇ ਕਿਨਾਰੇ ਜਾ ਡਿੱਗਿਆ। ਟੈਂਪੂ ਟਰੈਵਲਰ ਵਿੱਚ ਦਿੱਲੀ ਦੇ ਯਾਤਰੀ ਸਵਾਰ ਸਨ ਤੇ ਇਹ ਚੋਪਤਾ ਤੁੰਗਨਾਥ ਜਾ ਰਹੇ ਹਨ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਹਾਦਸੇ ’ਤੇ ਦੁੱਖ ਪ੍ਰਗਟ ਕਰਦਿਆਂ ਜ਼ਿਲ੍ਹਾ ਅਧਿਕਾਰੀਆਂ ਨੂੰ ਘਟਨਾ ਦੀ ਜਾਂਚ ਦੇ ਆਦੇਸ਼ ਦਿੱਤੇ ਹਨ।
Advertisement
Advertisement