For the best experience, open
https://m.punjabitribuneonline.com
on your mobile browser.
Advertisement

ਲੋਕ ਸਭਾ ਸਪੀਕਰ ਦੇ ਨਾਂ ’ਤੇ ਆਮ ਸਹਿਮਤੀ ਲਈ ਰਾਜਨਾਥ ਨੇ ਵਿਰੋਧੀ ਨੇਤਾਵਾਂ ਨਾਲ ਗੱਲਬਾਤ ਕੀਤੀ

11:43 AM Jun 25, 2024 IST
ਲੋਕ ਸਭਾ ਸਪੀਕਰ ਦੇ ਨਾਂ ’ਤੇ ਆਮ ਸਹਿਮਤੀ ਲਈ ਰਾਜਨਾਥ ਨੇ ਵਿਰੋਧੀ ਨੇਤਾਵਾਂ ਨਾਲ ਗੱਲਬਾਤ ਕੀਤੀ
Advertisement

ਨਵੀਂ ਦਿੱਲੀ, 25 ਜੂਨ
ਸੱਤਾਧਾਰੀ ਕੌਮੀ ਜਮਹੂਰੀ ਗਠਜੋੜ (ਐੱਨਡੀਏ) ਵੱਲੋਂ ਲੋਕ ਸਭਾ ਸਪੀਕਰ ਦੇ ਨਾਂ 'ਤੇ ਸਹਿਮਤੀ ਬਣਾਉਣ ਦੀਆਂ ਕੋਸ਼ਿਸ਼ਾਂ ਤਹਿਤ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਵਿਰੋਧੀ ਪਾਰਟੀਆਂ ਨਾਲ ਸੰਪਰਕ ਕੀਤਾ। ਇਸ ਅਹਿਮ ਅਹੁਦੇ ਲਈ ਐੱਨਡੀਏ ਉਮੀਦਵਾਰ ਅੱਜ ਨਾਮਜ਼ਦਗੀ ਦਾਖਲ ਕਰਨਗੇ। ਸੂਤਰਾਂ ਨੇ ਦੱਸਿਆ ਕਿ ਭਾਜਪਾ ਦੇ ਸੀਨੀਅਰ ਨੇਤਾ ਰਾਜਨਾਥ ਸਿੰਘ ਨੇ ਸਹਿਮਤੀ ਬਣਾਉਣ ਦੀ ਕੋਸ਼ਿਸ਼ ਤਹਿਤ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਡੀਐੱਮਕੇ ਨੇਤਾ ਅਤੇ ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮਕੇ ਸਟਾਲਿਨ ਸਮੇਤ ਹੋਰ ਵਿਰੋਧੀ ਨੇਤਾਵਾਂ ਨਾਲ ਗੱਲ ਕੀਤੀ। ਉਨ੍ਹਾਂ ਕਿਹਾ ਕਿ ਡਿਪਟੀ ਸਪੀਕਰ ਦੇ ਅਹੁਦੇ ਲਈ ਵੀ ਨਾਮਜ਼ਦਗੀ ਦਾਖ਼ਲ ਕੀਤੀ ਜਾ ਸਕਦੀ ਹੈ ਪਰ ਇਹ ਵਿਰੋਧੀ ਧਿਰ ਦੀ ਨੀਤੀ ਸਮੇਤ ਕਈ ਹੋਰ ਪਹਿਲੂਆਂ ’ਤੇ ਨਿਰਭਰ ਕਰੇਗਾ।

Advertisement

Advertisement
Advertisement
Author Image

Advertisement