ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਉੱਤਰਾਖੰਡ: 56 ਸਾਲ ਬਾਅਦ ਮਿਲੀ ਸੈਨਿਕ ਦੀ ਲਾਸ਼ ਦਾ ਸਸਕਾਰ

07:57 AM Oct 04, 2024 IST
ਚਮੋਲੀ ਦੇ ਪਿੰਡ ਕੋਲਪੁੜੀ ਵਿੱਚ ਸ਼ਹੀਦ ਨਾਰਾਇਣ ਸਿੰਘ ਦੇ ਅੰਤਿਮ ਸੰਸਕਾਰ ਮੌਕੇ ਸਲਾਮੀ ਦਿੰਦੇ ਹੋਏ ਭਾਰਤੀ ਫੌਜ ਦੇ ਜਵਾਨ। -ਫੋਟੋ: ਪੀਟੀਆਈ

ਗੋਪੇਸ਼ਵਰ, 3 ਅਕਤੂਬਰ
ਭਾਰਤੀ ਫੌਜ ਦੇ ਜਵਾਨ ਨਾਰਾਇਣ ਸਿੰਘ ਬਿਸ਼ਟ ਦਾ ਅੱਜ ਚਮੌਲੀ ਜ਼ਿਲ੍ਹੇ ਦੇ ਥਰਾਲੀ ਇਲਾਕੇ ਵਿੱਚ ਪੈਂਦੇ ਪਿੰਡ ਕੋਲਪੁੜੀ ’ਚ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਉਸ ਦੀ ਲਾਸ਼ 56 ਸਾਲਾਂ ਬਾਅਦ ਮਿਲੀ ਹੈ। ਸਾਲ 1968 ਵਿੱਚ ਰੋਹਤਾਂਗ ਨੇੜੇ ਭਾਰਤੀ ਹਵਾਈ ਸੈਨਾ ਦੇ ਜਹਾਜ਼ ਨਾਲ ਹੋਏ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਸੈਨਿਕ ਨਾਰਾਇਣ ਸਿੰਘ ਬਿਸ਼ਟ ਦੀ ਲਾਸ਼ ਸੋਮਵਾਰ ਨੂੰ ਬਰਫ਼ ਵਿੱਚ ਦੱਬੀ ਹੋਈ ਮਿਲੀ ਸੀ। ਨਾਰਾਇਣ ਸਿੰਘ ਥਲ ਸੈਨਾ ਦੇ ਮੈਡੀਕਲ ਕੋਰ ਦਾ ਜਵਾਨ ਸੀ। ਉਹ 7 ਫਰਵਰੀ 1968 ਨੂੰ ਚੰਡੀਗੜ੍ਹ ਤੋਂ ਲੇਹ ਲਈ ਉਡਾਣ ਭਰਨ ਵਾਲੇ ਭਾਰਤੀ ਹਵਾਈ ਸੈਨਾ ਦੇ ਜਹਾਜ਼ ਏਐੱਨ-12 ਵਿੱਚ ਸਵਾਰ ਸੀ ਜੋ ਕਿ ਰੋਹਤਾਂਗ ਨੇੜੇ ਹਾਦਸਾਗ੍ਰਸਤ ਹੋ ਗਿਆ ਸੀ। ਦਹਾਕਿਆਂ ਤੱਕ ਜਹਾਜ਼ ਦਾ ਮਲਬਾ ਅਤੇ ਪੀੜਤਾਂ ਦੀਆਂ ਲਾਸ਼ਾਂ ਬਰਫ਼ ਵਿੱਚ ਦੱਬੀਆਂ ਰਹੀਆਂ ਪਰ ਹਾਲ ਹੀ ਵਿੱਚ ਇਕ ਤਲਾਸ਼ੀ ਤੇ ਬਚਾਅ ਦਲ ਨੇ ਹਿਮਾਚਲ ਪ੍ਰਦੇਸ਼ ਦੇ ਰੋਹਤਾਂਗ ਵਿੱਚ ਚਲਾਈ ਤਲਾਸ਼ੀ ਮੁਹਿੰਮ ਦੌਰਾਨ ਨਾਰਾਇਣ ਸਿੰਘ ਦੀ ਲਾਸ਼ ਬਰਾਮਦ ਕੀਤੀ ਸੀ। ਬਿਸ਼ਟ ਦੀ ਮ੍ਰਿਤਕ ਦੇਹ ਤਿਰੰਗੇ ਵਿੱਚ ਲਿਪਟ ਕੇ ਉਨ੍ਹਾਂ ਦੇ ਜੱਦੀ ਪਿੰਡ ਕੋਲਪੁੜੀ ਲਿਆਂਦੀ ਗਈ ਤੇ ਸਸਕਾਰ ਕਰ ਦਿੱਤਾ ਗਿਆ।-ਪੀਟੀਆਈ

Advertisement

Advertisement