For the best experience, open
https://m.punjabitribuneonline.com
on your mobile browser.
Advertisement

ਉੱਤਰਾਖੰਡ: ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਦੇ ਹੈਲੀਕਾਪਟਰ ਨੂੰ ਹੰਗਾਮੀ ਹਾਲਾਤ ’ਚ ਉਤਾਰਿਆ

05:52 PM Oct 16, 2024 IST
ਉੱਤਰਾਖੰਡ  ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਦੇ ਹੈਲੀਕਾਪਟਰ ਨੂੰ ਹੰਗਾਮੀ ਹਾਲਾਤ ’ਚ ਉਤਾਰਿਆ
ਰਾਜੀਵ ਕੁਮਾਰ
Advertisement

ਪਿਥੌਰਾਗੜ੍ਹ, 16 ਅਕਤੂਬਰ

Advertisement

ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੂੰ ਲਿਜਾ ਰਹੇ ਇੱਕ ਹੈਲੀਕਾਪਟਰ ਨੂੰ ਖਰਾਬ ਮੌਸਮ ਕਾਰਨ ਉੱਤਰਾਖੰਡ ਦੇ ਮੁਨਸਿਆਰੀ ਨੇੜੇ ਇੱਕ ਪਿੰਡ ਵਿੱਚ ਹੰਗਾਮੀ ਹਾਲਾਤ ’ਚ ਉਤਾਰਿਆ ਗਿਆ। ਪਿਥੌਰਗੜ੍ਹ ਦੇ ਜ਼ਿਲ੍ਹ ਮੈਜਿਸਟ੍ਰੇਟ ਵਿਨੋਦ ਗਿਰੀਸ਼ ਗੋਸਵਾਮੀ ਨੇ ਦੱਸਿਆ ਕਿ ਇਹ ਹੈਲੀਕਾਪਟਰ, ਜੋ ਮਿਲਮ ਗਲੇਸ਼ੀਅਰ ਜਾ ਰਿਹਾ ਸੀ, ਦੁਪਹਿਰ ਕਰੀਬ ਇੱਕ ਵਜੇ ਰਵਾਨਾ ਹੋਇਆ। ਹਾਲਾਂਕਿ ਬੱਦਲਵਾਈ ਅਤੇ ਘੱਟ ਦਿਖਣ ਸਮਰੱਥਾ ਕਾਰਨ ਇਹ ਕਰੀਬ 1:30 ਵਜੇ ਦੇ ਕਰੀਬ 42 ਕਿਲੋਮੀਟਰ ਦੂਰ ਰਾਲਮ ਪਿੰਡ ਦੇ ਹੈਲੀਪੈਡ ’ਤੇ ਉਤਾਰਿਆ ਗਿਆ। ਅਧਿਕਾਰੀ ਨੇ ਕਿਹਾ ਕਿ ਉੱਤਰਾਖੰਡ ਦੇ ਵਧੀਕ ਮੁੱਖ ਚੋਣ ਅਧਿਕਾਰੀ ਵਿਜੈ ਕੁਮਾਰ ਜੋਗਦਾਂਡੇ ਵੀ ਮੁੱਖ ਚੋਣ ਕਮਿਸ਼ਨਰ ਦੇ ਨਾਲ ਹੈਲੀਕਾਪਟਰ ਵਿੱਚ ਸਵਾਰ ਸਨ। ਹੈਲੀਕਾਪਟਰ ਵਿੱਚ ਪਾਇਲਟ ਤੋਂ ਇਲਾਵਾ ਤਿੰਨ ਜਣੇ ਸਵਾਰ ਸਨ। ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਉਹ ਸਾਰੇ ਸੁਰੱਖਅਤ ਹਨ ਅਤੇ ਮੁਨਸਿਆਰੀ ਪਰਤਣ ਲਈ ਮੌਸਮ ਸਾਫ਼ ਹੋਣ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਸੈਟੇਲਾਈਟ ਫੋਨਾਂ ਸਣੇ ਜ਼ਰੂਰੀ ਸੰਚਾਰ ਉਪਕਰਨ ਮੌਜੂਦ ਹਨ। ਅਧਿਕਾਰੀ ਨੇ ਕਿਹਾ, ‘ਮੈਂ ਦੋ ਵਾਰ ਸੀਈਸੀ ਨਾਲ ਗੱਲ ਕੀਤੀ ਹੈ। ਉਹ ਸਾਰੇ ਸੁਰੱਖਿਅਤ ਹਨ। ਜੇਕਰ ਮੌਸਮ ਠੀਕ ਹੋ ਜਾਂਦਾ ਹੈ ਤਾਂ ਉਨ੍ਹਾਂ ਨੂੰ ਵਾਪਸ ਮੁਨਸਿਆਰੀ ਲਿਜਾਇਆ ਜਾਵੇਗਾ ਅਤੇ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਉਹ ਰਾਲਮ ਨੇੜੇ ਆਈਟੀਬੀਪੀ ਕੈਂਪ ਵਿੱਚ ਆਰਾਮ ਕਰਨਗੇ।’’ -ਪੀਟੀਆਈ

Advertisement

Advertisement
Author Image

Advertisement