ਉੱਤਰਾਖੰਡ: ਉੱਤਰਕਾਸ਼ੀ ’ਚ ਸੜਕ ਹਾਦਸੇ ਕਾਰਨ 3 ਮਹਿਲਾ ਸ਼ਰਧਾਲੂਆਂ ਦੀ ਮੌਤ ਤੇ 24 ਜ਼ਖ਼ਮੀ
01:24 PM Jun 12, 2024 IST
Advertisement
ਉੱਤਰਕਾਸ਼ੀ, 12 ਜੂਨ
ਉੱਤਰਾਖੰਡ ਵਿਚ ਗੰਗੋਤਰੀ ਰਾਸ਼ਟਰੀ ਰਾਜਮਾਰਗ ’ਤੇ ਗੰਗਨਾਨੀ ਨੇੜੇ ਬੱਸ ਬੇਕਾਬੂ ਹੋ ਕੇ ਖੱਡ ਵਿਚ ਡਿੱਗ ਗਈ, ਜਿਸ ਕਾਰਨ ਤਿੰਨ ਮਹਿਲਾ ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ 24 ਜ਼ਖ਼ਮੀ ਹੋ ਗਏ। ਮੰਗਲਵਾਰ ਰਾਤ ਗੰਗਨਾਨੀ ਤੋਂ 50 ਕਿਲੋਮੀਟਰ ਪਹਿਲਾਂ ਹੋਏ ਹਾਦਸੇ ਦੌਰਾਨ ਬੱਸ ਬੇਕਾਬੂ ਹੋ ਗਈ ਤੇ ਬੈਰੀਅਰ ਤੋੜ ਕੇ ਖੱਡ ਵਿੱਚ ਜਾ ਡਿੱਗੀ। ਪੁਲੀਸ ਅਨੁਸਾਰ ਬੱਸ ਖੱਡ ਵਿੱਚ ਡਿੱਗਦੇ ਹੀ ਦਰੱਖਤ ਦੇ ਸਹਾਰੇ ਲਟਕ ਗਈ। ਗੰਗੋਤਰੀ ਤੋਂ ਉੱਤਰਕਾਸ਼ੀ ਜਾ ਰਹੀ ਬੱਸ ਵਿੱਚ ਕੁੱਲ 27 ਸ਼ਰਧਾਲੂ ਸਵਾਰ ਸਨ।
Advertisement
Advertisement