ਉੱਤਰ ਪ੍ਰਦੇਸ਼: ਪਟਾਕਿਆਂ ਵਾਲੀ ਫੈਕਟਰੀ ’ਚ ਧਮਾਕੇ ਕਾਰਨ ਤਿੰਨ ਹਲਾਕ, ਪੰਜ ਜ਼ਖਮੀ
11:32 PM Oct 02, 2024 IST
Advertisement
ਬਰੇਲੀ, 2 ਅਕਤੂਬਰ
Advertisement
ਉੱਤਰ ਪ੍ਰਦੇਸ਼ ਦੇ ਬਰੇਲੀ ਜ਼ਿਲ੍ਹੇ ’ਚ ਸਿਰੌਲੀ ਥਾਣੇ ਅਧੀਨ ਇੱਕ ਪਿੰਡ ਵਿੱਚ ਅੱਜ ਪਟਾਕਿਆਂ ਵਾਲੀ ਫੈਕਟਰੀ ’ਚ ਧਮਾਕੇ ਕਾਰਨ ਤਿੰਨ ਵਿਅਕਤੀ ਹਲਾਕ ਤੇ ਪੰਜ ਹੋਰ ਜ਼ਖਮੀ ਹੋ ਗਏ। ਬਰੇਲੀ ਦੇ ਐੱਸਪੀ ਅਕਮਲ ਖ਼ਾਨ ਨੇ ਦੱਸਿਆ ਕਿ ਧਮਾਕੇ ਕਾਰਨ ਫੈਕਟਰੀ ਦੇ ਨਾਲ ਲੱਗਦੇ ਚਾਰ ਮਕਾਨ ਵੀ ਢਹਿ ਗਏ। ਉਨ੍ਹਾਂ ਦੱਸਿਆ ਕਿ ਘਟਨਾ ’ਚ ਤਿੰਨ ਵਿਅਕਤੀ ਮਾਰੇ ਗਏ ਜਦਕਿ ਇੱਕ ਔਰਤ ਸਣੇ ਪੰਜ ਜਣੇ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਐੱਸਪੀ ਮੁਤਾਬਕ ਪਟਾਕੇ ਬਣਾਉਣ ਵਾਲੀ ਫੈਕਟਰੀ ਦਾ ਲਾਇਸੈਂਸ ਨਾਸਿਰ ਸ਼ਾਹ ਦੇ ਨਾਮ ’ਤੇ ਹੈ ਤੇ ਘਟਨਾ ਸਬੰਧੀ ਹੋਰ ਜਾਂਚ ਕੀਤੀ ਜਾ ਰਹੀ ਹੈ। -ਏਐੱਨਆਈ
Advertisement
Advertisement