ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਉੱਤਰ ਪ੍ਰਦੇਸ਼: ਜੇਤੂਆਂ ’ਚ ਕਈ ਨਵੇਂ ਚਿਹਰੇ ਸ਼ਾਮਲ

01:53 PM Jun 05, 2024 IST

ਲਖਨਊ, 5 ਜੂਨ
ਉੱਤਰ ਪ੍ਰਦੇਸ਼ ਤੋਂ ਲੋਕ ਸਭਾ ਚੋਣਾਂ ਵਿੱਚ ਅੱਧੀ ਦਰਜਨ ਜੇਤੂਆਂ ’ਚੋਂ ਨਵੇਂ ਚਿਹਰੇ ਸ਼ਾਮਲ ਹਨ ਜੋ ਕਿ ਇਕ ਵੱਡਾ ਬਦਲਾਅ ਹੈ। ਇਹ ਨਵੇਂ ਬਣੇ ਸੰਸਦ ਮੈਂਬਰ ਚੰਗੇ ਪੜ੍ਹੇ-ਲਿਖੇ ਹਨ, ਚੰਗੀ ਤਰ੍ਹਾਂ ਅੰਗਰੇਜ਼ੀ ਬੋਲਦੇ ਹਨ, ਨਾਮਵਰ ਸੰਸਥਾਵਾਂ ਤੋਂ ਡਿਗਰੀਆਂ ਰੱਖਦੇ ਹਨ। 25 ਸਾਲ ਦੇ ਪੁਸ਼ਪੇਂਦਰ ਸਰੋਜ ਸ਼ਾਇਦ ਸਭ ਤੋਂ ਘੱਟ ਉਮਰ ਦੇ ਲੋਕ ਸਭਾ ਮੈਂਬਰ ਹਨ। ਲੰਡਨ ਤੋਂ ਡਿਗਰੀ ਪ੍ਰਾਪਤ ਇਸ ਉਮੀਦਵਾਰ ਨੇ ਸਮਾਜਵਾਦੀ ਪਾਰਟੀ ਦੀ ਟਿਕਟ 'ਤੇ ਕੌਸਾਂਬੀ ਤੋਂ ਚੋਣ ਲੜੀ ਅਤੇ 1.03 ਲੱਖ ਵੋਟਾਂ ਦੇ ਫਰਕ ਨਾਲ ਜਿੱਤੀ। ਉਨ੍ਹਾਂ ਨੇ ਭਾਜਪਾ ਦੇ ਦੋ ਵਾਰ ਸੰਸਦ ਮੈਂਬਰ ਵਿਨੋਦ ਸੋਨਕਰ ਨੂੰ ਹਰਾਇਆ। ਇਸੇ ਤਰ੍ਹਾਂ ਸਮਾਜਵਾਦੀ ਪਾਰਟੀ ਦੀ ਇਕਰਾ ਹਸਨ ਕੈਰਾਨਾ ਸੀਟ ਤੋਂ 69,116 ਵੋਟਾਂ ਦੇ ਫਰਕ ਨਾਲ ਚੋਣ ਜਿੱਤੀ ਹੈ। ਸੁਪਰੀਮ ਕੋਰਟ ਦੀ ਵਕੀਲ ਪ੍ਰਿਆ ਸਰੋਜ ਨੇ 35,850 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਹੈ।

Advertisement

Advertisement