ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਉੱਤਰ ਪ੍ਰਦੇਸ਼: ਸੁਲਤਾਨਪੁਰ ਦੇ ਮੋਚੀ ਨੇ ਰਾਹੁਲ ਗਾਂਧੀ ਵੱਲੋਂ ਗੰਢੀ ਜੁੱਤੀ ਬਦਲੇ 10 ਲੱਖ ਰੁਪਏ ਦੀ ਪੇਸ਼ਕਸ਼ ਠੁਕਰਾਈ

05:04 PM Aug 01, 2024 IST
ਸੁਲਤਾਨਪੁਰ, 1 ਅਗਸਤ
Advertisement

ਸੁਲਤਾਨਪੁਰ ਦੇ ਮੋਚੀ ਰਾਮ ਚੇਤ ਨੇ ਕਿਹਾ ਕਿ ਰਾਹੁਲ ਗਾਂਧੀ ਵੱਲੋਂ ਗੰਢੀ ਹੋਈ ਜੁੱਤੀ ਬਦਲੇ ਉਸ ਨੂੰ 10 ਲੱਖ ਰੁਪਏ ਦੀ ਪੇਸ਼ਕਸ਼ ਹੋਈ ਸੀ ਪਰ ਉਸ ਨੇ ਇਹ ਸੌਦਾ ਕਰਨ ਤੋਂ ਇਨਕਾਰ ਕਰ ਦਿੱਤਾ। ਚੇਤ ਨੇ ਕਿਹਾ ਕਿ ਉਹ ਇਸ ਜੁੱਤੇ ਨੂੰ ਫਰੇਮ ’ਚ ਮੜ੍ਹਾ ’ਚ ਰੱਖੇਗਾ। ਦੱਸਣਯੋਗ ਹੈ ਕਿ ਰਾਹੁਲ ਗਾਂਧੀ ਇੱਕ ਕੇਸ ਦੇ ਸਬੰਧ ’ਚ 26 ਜੁਲਾਈ ਨੂੰ ਸੁਲਤਾਨਪੁਰ ਦੀ ਇੱਕ ਅਦਾਲਤ ’ਚ ਪੇਸ਼ੀ ਭੁਗਤਣ ਆਏ ਸਨ ਅਤੇ ਇਸ ਦੌਰਾਨ ਉਹ ਮੋਚੀ ਰਾਮ ਚੇਤ ਦੀ ਦੁਕਾਨ ’ਤੇ ਰੁਕੇ ਸਨ। ਰਾਹੁਲ ਨੇ ਚੇਤ ਦੀ ਦੁਕਾਨ ’ਤੇ ਇੱਕ ਜੋੜੇ ਦੀ ਹੱਥ ਨਾਲ ਸਿਲਾਈ ਕੀਤੀ ਸੀ। ਰਾਹੁਲ ਗਾਂਧੀ ਵੱਲੋਂ ਗੰਢੇ ਗਏ ਜੁੱਤੇ ਸਬੰਧੀ ਰਾਮ ਚੇਤ ਨੇ ਕਿਹਾ, ‘‘ਉਸ ਨੂੰ ਇਹ ਜੁੱਤਾ ਖਰੀਦਣ ਦੇ ਚਾਹਵਾਨ ਕਈ ਲੋਕਾਂ ਦੇ ਫੋਨ ਆਏ। ਇਨ੍ਹਾਂ ਵਿਚੋਂ ਸਭ ਤੋਂ ਵੱਧ ਪੇਸ਼ਕਸ਼ 10 ਲੱਖ ਰੁਪਏ ਦੀ ਸੀ। ਮੰਗਲਵਾਰ ਨੂੰ ਪ੍ਰਤਾਪਗੜ੍ਹ ਤੋਂ ਕਿਸੇ ਨੇ ਫੋਨ ਕਰਕੇ ਇਸ ਜੁੱਤੇ ਬਦਲੇ 5 ਲੱਖ ਰੁਪਏ ਦੀ ਪੇਸ਼ਕਸ਼ ਕੀਤੀ ਪਰ ਜਦੋਂ ਮੈਂ ਇਨਕਾਰ ਕਰ ਦਿੱਤਾ ਤਾਂ ਉਸ ਨੇ ਇਸ ਬਦਲੇ 10 ਲੱਖ ਰੁਪਏ ਦੇਣ ਦੀ ਪੇਸ਼ਕਸ਼ ਕੀਤੀ। ਪਰ ਮੈਂ ਉਸ ਨੂੰ ਕਿਹਾ ਕਿ ਮੈਂ ਇਹ ਜੁੱਤਾ ਨਹੀਂ ਵੇਚਣਾ ਚਾਹੁੰਦਾ ਕਿਉਂਕਿ ਇਹ ਜੁੱਤਾ ਮੇਰੇ ਲਈ ‘ਲੱਕੀ’ ਹੈ।’’ -ਪੀਟੀਆਈ

 

Advertisement

 

 

Advertisement
Advertisement