ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਉੱਤਰ ਪ੍ਰਦੇਸ਼ ਦੇ ਮੰਤਰੀ ’ਤੇ ਭੀੜ ਵੱਲੋਂ ਹਮਲਾ

06:43 AM Apr 23, 2024 IST

ਸੰਤ ਕਬੀਰ ਨਗਰ (ਉੱਤਰ ਪ੍ਰਦੇਸ਼), 22 ਅਪਰੈਲ
ਉੱਤਰ ਪ੍ਰਦੇਸ਼ ਦੇ ਮੰਤਰੀ ਸੰਜੇ ਨਿਸ਼ਾਦ ’ਤੇ ਕੁਝ ਲੋਕਾਂ ਨੇ ਉਸ ਵੇਲੇ ਹਮਲਾ ਕਰ ਦਿੱਤਾ ਜਦੋਂ ਉਹ ਖਲੀਲਾਬਾਦ ਕੋਤਵਾਲੀ ਪੁਲੀਸ ਸਟੇਸ਼ਨ ਇਲਾਕੇ ’ਚ ਇਕ ਵਿਆਹ ਸਮਾਗਮ ’ਚ ਸ਼ਿਰਕਤ ਕਰਨ ਪਹੁੰਚਿਆ ਸੀ। ਇਹ ਜਾਣਕਾਰੀ ਇਥੇ ਪੁਲੀਸ ਨੇ ਦਿੱਤੀ। ਇਸ ਸਬੰਧੀ ਮੰਤਰੀ ਦੇ ਨਿੱਜੀ ਸਕੱਤਰ ਵਿਨੋਦ ਕੁਮਾਰ ਨੇ ਸ਼ਿਕਾਇਤ ਦਰਜ ਕਰਵਾਈ ਹੈ। ਘਟਨਾ ਐਤਵਾਰ ਰਾਤ ਮੁਹੰਮਦਪੁਰ ਕਠਾਰ ਪਿੰਡ ’ਚ ਵਾਪਰੀ ਜਿਥੇ ਲੋਕਾਂ ਦੇ ਇਕ ਸਮੂਹ ਨੇ ਮੰਤਰੀ ਨਿਸ਼ਾਦ ਤੋਂ ਉਸ ਦੇ ਕੰਮ ਅਤੇ ਉਸ ਦੇ ਸੰਸਦ ਮੈਂਬਰ ਪੁੱਤਰ ਦੇ ਹਲਕੇ ਤੋਂ ਗੈਰਹਾਜ਼ਰ ਰਹਿਣ ਬਾਰੇ ਸਵਾਲ ਪੁੱਛੇ ਜਿਸ ਦੌਰਾਨ ਟਕਰਾਅ ਹੋ ਗਿਆ। ਧੱਕਾ-ਮੁੱਕੀ ’ਚ ਨਿਸ਼ਾਦ ਦੇ ਨੱਕ ’ਤੇ ਸੱਟ ਲੱਗੀ ਅਤੇ ਖੂਨ ਵਹਿਣ ਲੱਗ ਪਿਆ। ਉਸ ਨੂੰ ਤੁਰੰਤ ਸਥਾਨਕ ਹਸਪਤਾਲ ਲਿਜਾਇਆ ਗਿਆ। ਨਿਸ਼ਾਦ ਨੇ ਸੰਤ ਕਬੀਰ ਨਗਰ ਵਿੱਚ ਮੀਡੀਆ ਨੂੰ ਕਿਹਾ, ‘‘ਮੈਂ ਨਿਸ਼ਾਦ ਭਾਈਚਾਰੇ ਦੀ ਅਗਵਾਈ ਕਰਦਾ ਹਾਂ। ਮੇਰੇ ਵਰਕਰ ਜਿੱਥੇ ਵੀ ਹਨ, ਮੈਂ ਉਨ੍ਹਾਂ ਦੇ ਵਿਆਹਾਂ ਵਿੱਚ ਸ਼ਾਮਲ ਹੋਣਾ ਯਕੀਨੀ ਬਣਾਉਂਦਾ ਹਾਂ। ਐਤਵਾਰ ਨੂੰ ਮੁਹੰਮਦਪੁਰ ਕਠਾਰ ਪਿੰਡ ਵਿੱਚ ਮੇਰੇ ਵਰਕਰ ਦਾ ਵਿਆਹ ਸੀ। ਜਦੋਂ ਮੈਂ ਜੈਮਾਲਾ ਦੀ ਰਸਮ ਦਾ ਇੰਤਜ਼ਾਰ ਕਰ ਰਿਹਾ ਸੀ ਤਾਂ ਪਿੱਛੋਂ ਕੁਝ ਲੋਕਾਂ ਨੇ ਮੇਰੇ ਸੰਸਦ ਮੈਂਬਰ ਪ੍ਰਵੀਨ ਨਿਸ਼ਾਦ ਅਤੇ ਨਿਸ਼ਾਦ ਪਾਰਟੀ ਬਾਰੇ ਅਪਮਾਨਜਨਕ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਅਸੀਂ ਉਨ੍ਹਾਂ ਲੋਕਾਂ ਨੂੰ ਅੱਗੇ ਲਿਆਏ ਅਤੇ ਉਨ੍ਹਾਂ ਨੂੰ ਸੰਸਦ ਮੈਂਬਰ ਨਾਲ ਗੱਲ ਕਰਨ ਲਈ ਕਿਹਾ। ਇਸ ’ਤੇ ਉਨ੍ਹਾਂ ਮੈਨੂੰ ਸਵਾਲ ਕੀਤੇ, ‘‘ਤੁਸੀਂ ਮੰਤਰੀ ਹੋ, ਤੁਸੀਂ ਕੀ ਕੀਤਾ ਹੈ?’’ ਮੰਤਰੀ ਨੇ ਦੋਸ਼ ਲਾਇਆ ਕਿ ਜਦੋਂ ਉਸ ਨੇ ਉਨ੍ਹਾਂ ਨੂੰ ਉਚਿਤ ਵਿਵਹਾਰ ਕਰਨ ਲਈ ਕਿਹਾ ਤਾਂ ਵਿਅਕਤੀਆਂ ਨੇ ਉਸ ’ਤੇ ਹਮਲਾ ਕਰ ਦਿੱਤਾ। -ਪੀਟੀਆਈ

Advertisement

Advertisement
Advertisement