For the best experience, open
https://m.punjabitribuneonline.com
on your mobile browser.
Advertisement

ਅਮਰਨਾਥ ਯਾਤਰਾ: ਜੰਮੂ ਤੋਂ ਪਹਿਲਾ ਜਥਾ ਰਵਾਨਾ

07:13 AM Jun 29, 2024 IST
ਅਮਰਨਾਥ ਯਾਤਰਾ  ਜੰਮੂ ਤੋਂ ਪਹਿਲਾ ਜਥਾ ਰਵਾਨਾ
ਉਪ ਰਾਜਪਾਲ ਮਨੋਜ ਸਿਨਹਾ ਜਥੇ ਨੂੰ ਰਵਾਨਾ ਕਰਦੇ ਹੋਏ। -ਫੋਟੋ: ਪੀਟੀਆਈ
Advertisement

ਸ੍ਰੀਨਗਰ/ਜੰਮੂ, 28 ਜੂਨ
ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਪਵਿੱਤਰ ਅਮਰਨਾਥ ਗੁਫ਼ਾ ਦੀ ਸਾਲਾਨਾ ਯਾਤਰਾ ਲਈ 4603 ਸ਼ਰਧਾਲੂਆਂ ਦੇ ਪਹਿਲੇ ਜਥੇ ਨੂੰ ਅੱਜ ਤੜਕੇ ‘ਬਮ ਬਮ ਭੋਲੇ’ ਅਤੇ ‘ਹਰ ਹਰ ਮਹਾਦੇਵ’ ਦੇ ਨਾਅਰਿਆਂ ਦਰਮਿਆਨ ਜੰਮੂ ਦੇ ਭਗਵਤੀ ਨਗਰ ਦੇ ਬੇਸ ਕੈਂਪ ਤੋਂ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਜਥਾ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਕਸ਼ਮੀਰ ਵਾਦੀ ਵਿੱਚ ਪਹੁੰਚ ਗਿਆ ਹੈ।

Advertisement

ਰਾਹ ਵਿੱਚ ਸਥਾਨਕ ਮੁਸਲਿਮ ਭਾਈਚਾਰੇ ਤੋਂ ਇਲਾਵਾ ਸੀਨੀਅਰ ਪੁਲੀਸ ਅਧਿਕਾਰੀਆਂ ਤੇ ਸਿਵਲ ਪ੍ਰਸ਼ਾਸਨ ਨੇ ਸ਼ਰਧਾਲੂਆਂ ਦਾ ਜ਼ੋਰਦਾਰ ਸਵਾਗਤ ਕੀਤਾ। ਸ਼ਰਧਾਲੂਆਂ ਨੂੰ ਕੁਲਗਾਮ, ਅਨੰਤਨਾਗ, ਸ੍ਰੀਨਗਰ ਅਤੇ ਬਾਂਦੀਪੁਰਾ ਜ਼ਿਲ੍ਹਿਆਂ ਵਿੱਚ ਫੁੱਲ ਮਾਲਾਵਾਂ ਪਾ ਕੇ ‘ਜੀ ਆਇਆਂ’ ਕਿਹਾ ਗਿਆ। 52 ਦਿਨ ਚੱਲਣ ਵਾਲੀ ਯਾਤਰਾ ਅਨੰਤਨਾਗ ਵਿੱਚ 48 ਕਿਲੋਮੀਟਰ ਲੰਮੇ ਨੂਨਵਾਂ-ਪਹਿਲਗਾਮ ਅਤੇ ਗੰਧਰਬਲ ਵਿੱਚ 14 ਕਿਲੋਮੀਟਰ ਛੋਟੇ ਪਰ ਸਿੱਧੀ ਚੜ੍ਹਾਈ ਵਾਲੇ ਬਾਲਟਾਲ ਮਾਰਗ ਰਾਹੀਂ ਸ਼ਨਿਚਰਵਾਰ ਤੋਂ ਸ਼ੁਰੂ ਹੋਵੇਗੀ ਜੋ 19 ਅਗਸਤ ਤੱਕ ਚੱਲੇਗੀ। ਅਧਿਕਾਰੀਆਂ ਨੇ ਦੱਸਿਆ ਕਿ ਤੀਰਥ ਯਾਤਰੀਆਂ ਦਾ 231 ਵਾਹਨਾਂ ਦਾ ਕਾਫ਼ਲਾ ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਦੇ ਕਾਜ਼ੀਕੁੰਡ ਇਲਾਕੇ ਵਿੱਚ ਨਵਯੁੱਗ ਸੁਰੰਗ ਰਾਹੀਂ ਵਾਦੀ ਪਹੁੰਚਿਆ।

ਕੁਲਗਾਮ ਦੇ ਡਿਪਟੀ ਕਮਿਸ਼ਨਰ ਅਤਹਰ ਆਮਿਰ ਖ਼ਾਨ, ਕੁਲਗਾਮ ਦੇ ਐੱਸਐੱਸਪੀ, ਸਮਾਜ ਸੇਵੀਆਂ, ਵਪਾਰਕ ਭਾਈਚਾਰੇ, ਫਲ ਕਾਸ਼ਤਕਾਰਾਂ ਅਤੇ ਮਾਰਕੀਟ ਐਸੋਸੀਏਸ਼ਨਾਂ ਨੇ ਜਥੇ ਦਾ ਸਵਾਗਤ ਕੀਤਾ। ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਕਸ਼ਮੀਰ ਵਿੱਚ ਸਥਿਤ ਦੋ ਬੇਸ ਕੈਂਪਾਂ ਰਾਹੀਂ ਸ਼ਰਧਾਲੂ 3880 ਮੀਟਰ ਉੱਚੀ ਅਮਰਨਾਥ ਗੁਫਾ ਦੀ ਮੁਸ਼ਕਲ ਯਾਤਰਾ ਕਰਨਗੇ। -ਪੀਟੀਆਈ

Advertisement
Author Image

joginder kumar

View all posts

Advertisement
Advertisement
×