ਉੱਤਰ ਪ੍ਰਦੇਸ਼: ਅਤੀਕ ਅਹਿਮਦ ਦੇ ਖ਼ਾਸ ਨਫ਼ੀਸ ਬਿਰਯਾਨੀ ਦੀ ਜੇਲ੍ਹ ’ਚ ਦਿਲ ਦੇ ਦੌਰੇ ਕਾਰਨ ਮੌਤ
12:08 PM Dec 18, 2023 IST
Advertisement
ਪ੍ਰਯਾਗਰਾਜ (ਯੂਪੀ), 18 ਦਸੰਬਰ
ਪ੍ਰਯਾਗਰਾਜ ਦੇ ਉਮੇਸ਼ ਪਾਲ ਤੀਹਰੇ ਕਤਲ ਕਾਂਡ ਵਿੱਚ ਕਥਿਤ ਤੌਰ ’ਤੇ ਸ਼ਾਮਲ ਤੇ ਮਰਹੂਮ ਗੈਂਗਸਟਰ ਤੋਂ ਸਿਆਸਤਦਾਨ ਬਣੇ ਅਤੀਕ ਅਹਿਮਦ ਦੇ ਖਾਸ ਨਫ਼ੀਸ ਬਿਰਯਾਨੀ (50) ਦੀ ਦੇਰ ਰਾਤ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਨੈਨੀ ਸੈਂਟਰਲ ਜੇਲ 'ਚ ਬੰਦ ਨਫ਼ੀਸ ਬਿਯਾਨੀ ਨੂੰ ਸਿਹਤ ਖਰਾਬ ਹੋਣ ਕਾਰਨ ਐਤਵਾਰ ਸ਼ਾਮ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਉਮੇਸ਼ ਪਾਲ ਤੀਹਰੇ ਕਤਲ ਕੇਸ 'ਚ ਲੋੜੀਂਦੇ ਨਫੀਸ ਨੂੰ 22 ਨਵੰਬਰ 2023 ਨੂੰ ਪੁਲੀਸ ਮੁਕਾਬਲੇ 'ਚ ਗ੍ਰਿਫਤਾਰ ਕੀਤਾ ਗਿਆ ਸੀ। ਉਸ 'ਤੇ 50,000 ਰੁਪਏ ਦਾ ਇਨਾਮ ਵੀ ਐਲਾਨਿਆ ਗਿਆ ਸੀ। ਐਤਵਾਰ ਦੇਰ ਰਾਤ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ।
Advertisement
Advertisement
Advertisement