ਊਸ਼ਾ ਨੇ ਆਰਆਈਐੱਲ ਨਾਲ ਸਮਝੌਤੇ ਕਾਰਨ ਹੋਏ ਨੁਕਸਾਨ ਬਾਰੇ ਦਾਅਵੇ ਨਕਾਰੇ
07:39 AM Oct 09, 2024 IST
Advertisement
ਨਵੀਂ ਦਿੱਲੀ: ਭਾਰਤੀ ਓਲੰਪਿਕ ਐਸੋਸੀਏਸ਼ਨ ਦੀ ਪ੍ਰਧਾਨ ਪੀਟੀ ਊਸ਼ਾ ਨੇ ਅੱਜ ਕੈਗ ਦੀ ਰਿਪੋਰਟ ਨੂੰ ਲੈ ਕੇ ਖਜ਼ਾਨਚੀ ਸਹਿਦੇਵ ਯਾਦਵ ਦੇ ਦਾਅਵਿਆਂ ਦਾ ਖੰਡਨ ਕੀਤਾ ਕਿ ਰਿਲਾਇੰਸ ਇੰਡੀਆ ਲਿਮਿਟਡ ਨਾਲ ਸਪਾਂਸਰਸ਼ਿਪ ਸਮਝੌਤੇ ਕਾਰਨ ਇਸ ਸਿਖਰਲੀ ਖੇਡ ਸੰਸਥਾ ਨੂੰ 24 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਊਸ਼ਾ ਨੇ ਇੱਥੇ ਜਾਰੀ ਬਿਆਨ ਵਿੱਚ ਕਿਹਾ ਕਿ ਇਹ ਉਨ੍ਹਾਂ ਦੇ ਅਕਸ ਨੂੰ ਢਾਹ ਲਾਉਣ ਦੀ ਚਾਲ ਹੈ। ਉਨ੍ਹਾਂ ‘ਗੁਮਰਾਹਕੁਨ ਜਾਣਕਾਰੀ’ ਦੇਣ ਵਾਲੇ ਕਿਸੇ ਵੀ ਵਿਅਕਤੀ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਚਿਤਾਵਨੀ ਵੀ ਦਿੱਤੀ। ਆਈਓਏ ਦੇ ਬਿਆਨ ਅਨੁਸਾਰ, ‘ਡਾ. ਊਸ਼ਾ ਨੇ ਕੈਗ ਰਿਪੋਰਟ ਵਿੱਚ ਸਹਿਦੇਵ ਯਾਦਵ ਵੱਲੋਂ ਕੀਤੇ ਗਏ ਦਾਅਵਿਆਂ ਦਾ ਖੰਡਨ ਕੀਤਾ, ਜਿਸ ਵਿੱਚ ਦੋਸ਼ ਲਾਇਆ ਗਿਆ ਕਿ ਉਨ੍ਹਾਂ ਨੇ ਆਈਓਏ ਕਾਰਜਕਾਰੀ ਕੌਂਸਲ ਦੀ ਜਾਣਕਾਰੀ ਤੋਂ ਬਿਨਾਂ ਕੰਮ ਕੀਤਾ। ਉਨ੍ਹਾਂ ਅਨੁਸਾਰ ਇਹ ਦਾਅਵੇ ਉਨ੍ਹਾਂ ਦਾ ਅਕਸ ਖਰਾਬ ਕਰਨ ਅਤੇ ਆਈਓਏ ਨੂੰ ਬਦਨਾਮ ਕਰਨ ਦੀ ਜਾਣਬੁੱਝ ਕੇ ਕੀਤੀ ਗਈ ਕੋਸ਼ਿਸ਼ ਦਾ ਹਿੱਸਾ ਹਨ।’ -ਪੀਟੀਆਈ
Advertisement
Advertisement
Advertisement