ਅਮਰੀਕਾ: ਸੰਸਦੀ ਕਮੇਟੀ ਵੱਲੋਂ ਅਰੁਣਾਚਲ ਪ੍ਰਦੇਸ਼ ਭਾਰਤ ਦਾ ਅਟੁੱਟ ਅੰਗ ਕਰਾਰ
ਸਾਂ ਫਰਾਂਸਿਸਕੋ: ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਫੇਰੀ ਦੇ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਮਗਰੋਂ ਅਮਰੀਕੀ ਸੰਸਦ ਦੀ ਇੱਕ ਕਮੇਟੀ ਨੇ ਅਰੁਣਾਚਲ ਪ੍ਰਦੇਸ਼ ਨੂੰ ਭਾਰਤ ਦਾ ਅਟੁੱਟ ਅੰਗ ਕਰਾਰ ਦਿੰਦਾ ਇੱਕ ਮਤਾ ਪਾਸ ਕੀਤਾ ਹੈ। ਇਹ ਮਤਾ ਸੰਸਦ ਮੈਂਬਰ ਜੈਫ ਮਰਕਲੇ, ਬਿਲ ਹੋਗਾਰਟੀ, ਟਿਮ ਕੇਨ ਤੇ ਕ੍ਰਿਸ ਵਾਨ ਹੋਲੇਨ ਨੇ ਵੀਰਵਾਰ ਨੂੰ ਪੇਸ਼ ਕੀਤਾ। ਮੀਡੀਆ ਨੂੰ ਜਾਰੀ ਇ ਬਿਆਨ ’ਚ ਦੱਸਿਆ ਗਿਆ ਹੈ ਮਤੇ ’ਚ ਇਸ ਗੱਲ ਦੀ ਮੁੜ ਪੁਸ਼ਟੀ ਕੀਤੀ ਗਈ ਹੈ ਕਿ ਅਮਰੀਕਾ ਮੈਕਮੋਹਨ ਲਾਈਨ ਨੂੰ ਚੀਨ ਅਤੇ ਭਾਰਤ ਦੇ ਸੂਬੇ ਅਰੁਣਾਚਲ ਪ੍ਰਦੇਸ਼ ਵਿੱਚ ਕੌਮਾਂਤਰੀ ਹੱਦ ਵਜੋਂ ਮਾਨਤਾ ਦਿੰਦਾ ਹੈ। ਇਸ ਨਾਲ ਚੀਨ ਦਾ ਇਹ ਦਾਅਵਾ ਕਮਜ਼ੋਰ ਹੁੰਦਾ ਹੈ ਕਿ ਅਰੁਣਾਚਲ ਪ੍ਰਦੇਸ਼ ਦਾ ਬਹੁਤਾ ਹਿੱਸਾ ਉਸ (ਚੀਨ) ਦਾ ਹੈ। ਇਸ ਮਤੇ ਨੂੰ ਹੁਣ ਵੋਟਿੰਗ ਲਈ ਸੈਨੇਟ ’ਚ ਪੇਸ਼ ਕੀਤਾ ਜਾਵੇਗਾ। ਚੀਨ ਸਬੰਧੀ ਮਾਮਲਿਆਂ ਬਾਰੇ ਅਮਰੀਕੀ ਸੰਸਦ ਦੀ ਇੱਕ ਕਮੇਟੀ ਦੇ ਸਹਿ ਪ੍ਰਧਾਨ ਜੈਫ ਮਰਕਲੇ ਨੇ ਕਿਹਾ ਕਿ ਕਮੇਟੀ ਵੱਲੋਂ ਉਕਤ ਮਤਾ ਪਾਸ ਕਰਨਾ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਅਮਰੀਕਾ ਅਰੁਣਾਚਲ ਪ੍ਰਦੇਸ਼ ਨੂੰ ਭਾਰਤ ਦਾ ਅਨਿੱਖੜਵਾਂ ਅੰਗ ਮੰਨਦਾ ਹੈ, ਚੀਨ ਦਾ ਨਹੀਂ।’’ -ਏਪੀ