Hypersonic missile ਭਾਰਤ ਵੱਲੋਂ ਲੰਬੀ ਦੂਰੀ ਤੱਕ ਮਾਰ ਕਰਨ ਦੀ ਸਮਰੱਥਾ ਵਾਲੀ ਹਾਈਪਰਸੌਨਿਕ ਮਿਜ਼ਾਈਲ ਦਾ ਸਫ਼ਲ ਪਰੀਖਣ
02:21 PM Nov 17, 2024 IST
Advertisement
ਨਵੀਂ ਦਿੱਲੀ, 17 ਨਵੰਬਰ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਭਾਰਤ ਨੇ ਉੜੀਸਾ ਦੇ ਤੱਟ ਤੋਂ ਦੂਰ ਡਾ. ਏਪੀਜੇ ਅਬਦੁਲ ਕਲਾਮ ਦੀਪ ਤੋਂ ਲੰਬੀ ਦੂਰੀ ਤੱਕ ਮਾਰ ਕਰਨ ਦੀ ਸਮਰੱਥਾ ਵਾਲੀ ਹਾਈਪਰਸੌਨਿਕ ਮਿਜ਼ਾਈਲ ਦਾ ਸਫ਼ਲ ਪਰੀਖਣ ਕੀਤਾ ਹੈ।
ਅਧਿਕਾਰੀਆਂ ਮੁਤਾਬਕ, ਹਾਈਪਰਸੌਨਿਕ ਮਿਜ਼ਾਈਲ ਦਾ ਸ਼ਨਿਚਰਵਾਰ ਨੂੰ ਪਰੀਖਣ ਕੀਤਾ ਗਿਆ। ਸਿੰਘ ਨੇ ਇਸ ਮਿਜ਼ਾਈਲ ਦੇ ਪਰੀਖਣ ਨੂੰ ਇਕ ਇਤਿਹਾਸਕ ਸਮਾਂ ਕਰਾਰ ਦਿੱਤਾ ਅਤੇ ਕਿਹਾ ਕਿ ਇਸ ਨਾਲ ਭਾਰਤ ਉਨ੍ਹਾਂ ਚੋਣਵੇਂ ਦੇਸ਼ਾਂ ਦੇ ਸਮੂਹ ਵਿੱਚ ਸ਼ਾਮਲ ਹੋ ਗਿਆ ਹੈ ਜਿਨ੍ਹਾਂ ਕੋਲ ਅਜਿਹੀ ਅਹਿਮ ਤਕਨਾਲੋਜੀ ਨੂੰ ਵਿਕਸਤ ਕਰਨ ਦੀ ਸਮਰੱਥਾ ਹੈ।
ਰੱਖਿਆ ਮੰਤਰੀ ਨੇ ਸੋਸ਼ਲ ਮੀਡੀਆ ਪਲੈਟਫਮਾਰ ‘ਐਕਸ’ ਉੱਤੇ ਪਾਈ ਇਕ ਪੋਸਟ ਵਿੱਚ ਕਿਹਾ, ‘‘ਭਾਰਤ ਨੇ ਉੜੀਸਾ ਦੇ ਤੱਟ ’ਤੇ ਡਾ. ਏਪੀਜੀ ਅਬਦੁਲ ਕਲਾਮ ਦੀਪ ਤੋਂ ਲੰਬੀ ਦੂਰੀ ਤੱਕ ਮਾਰ ਕਰਨ ਦੀ ਸਮਰੱਥਾ ਵਾਲੀ ਹਾਈਪਰਸੌਨਿਕ ਮਿਜ਼ਾਈਲ ਦਾ ਸਫ਼ਲ ਪਰੀਖਣ ਕਰ ਕੇ ਇਕ ਵੱਡੀ ਪ੍ਰਾਪਤੀ ਕੀਤੀ ਹੈ।’’ -ਪੀਟੀਆਈ
Advertisement
Advertisement