ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅਮਰੀਕਾ, ਯੂਕਰੇਨ ਨੇ ਆਰਥਿਕ ਸਮਝੌਤੇ ਸਹੀਬੱਧ ਕੀਤੇ

10:38 AM May 01, 2025 IST
featuredImage featuredImage

ਵਾਸ਼ਿੰਗਟਨ, 1 ਮਈ

Advertisement

ਅਮਰੀਕਾ ਅਤੇ ਯੂਕਰੇਨ ਨੇ ਬੁੱਧਵਾਰ ਨੂੰ ਇਕ ਇਤਿਹਾਸਕ ਆਰਥਿਕ ਸਮਝੌਤੇ ਦੀ ਘੋਸ਼ਣਾ ਕੀਤੀ, ਜਿਸ ਰਾਹੀਂ ਯੂਕਰੇਨ ਨੂੰ ਅਮਰੀਕੀ ਫੌਜੀ ਅਤੇ ਆਰਥਿਕ ਮਦਦ ਦੇ ਬਦਲੇ ਆਪਣੇ ਖਣਿਜ ਸਰੋਤਾਂ ਤੱਕ ਅਮਰੀਕਾ ਦੀ ਪਹੁੰਚ ਯਕੀਨੀ ਹੋਵੇਗੀ। ਕਈ ਹਫ਼ਤਿਆਂ ਤੱਕ ਰਾਸ਼ਟਰਪਤੀ ਡੋਨਲਡ ਟਰੰਪ ਦੇ ਦਬਾਅ ਤੋਂ ਬਾਅਦ ਦੋਹਾਂ ਦੇਸ਼ਾਂ ਵਿਚਕਾਰ ਇਹ ਸਮਝੌਤਾ ਹੋਇਆ ਹੈ, ਅਮਰੀਕਾ ਯੂਕਰੇਨ ’ਤੇ ਰੂਸੀ ਹਮਲਿਆਂ ਨੂੰ ਰੋਕਣ ਲਈ ਅਰਬਾਂ ਡਾਲਰ ਦੀ ਫੌਜੀ ਅਤੇ ਆਰਥਿਕ ਮਦਦ ਦੇਣ ਦੇ ਬਦਲੇ ਵਿਚ ਮੁਆਵਜ਼ਾ ਮੰਗ ਰਿਹਾ ਸੀ।

ਅਮਰੀਕਾ ਦੇ ਵਿੱਤ ਮੰਤਰੀ ਸਕਾਟ ਬੇਸੈਂਟ ਨੇ ‘ਐਕਸ’ ’ਤੇ ਪੋਸਟ ਕੀਤੇ ਇਕ ਵੀਡੀਓ ਵਿਚ ਕਿਹਾ ਕਿ, “ਇਹ ਭਾਗੀਦਾਰੀ ਅਮਰੀਕਾ ਨੂੰ ਯੂਕਰੇਨ ਨਾਲ ਨਿਵੇਸ਼ ਕਰਨ, ਯੂਕਰੇਨ ਦੀ ਵਿਕਾਸ ਸੰਪੱਤੀ ਦੀ ਵਰਤੋਂ ਕਰਨ, ਅਮਰੀਕੀ ਹੁਨਰ, ਪੂੰਜੀ ਅਤੇ ਪ੍ਰਸ਼ਾਸਨਕ ਮਿਆਰਾਂ ਨੂੰ ਲਾਗੂ ਕਰਨ ਦੀ ਇਜਾਜ਼ਤ ਦੇਵੇਗੀ, ਜੋ ਕਿ ਯੂਕਰੇਨ ਦੇ ਨਿਵੇਸ਼ ਮਾਹੌਲ ਵਿਚ ਸੁਧਾਰ ਲਿਆਉਣਗੇ ਅਤੇ ਆਰਥਿਕ ਸੁਧਾਰ ਨੂੰ ਤੇਜ਼ੀ ਦੇਣਗੇ।”

Advertisement

ਇਹ ਐਲਾਨ ਉਸ ਸਮੇਂ ਹੋਇਆ ਹੈ ਜਦੋਂ ਟਰੰਪ ਰੂਸ ਅਤੇ ਯੂਕਰੇਨ ਦੇ ਆਗੂਆਂ ਨਾਲ ਜੰਗ ਖਤਮ ਕਰਨ ਲਈ ਗੱਲਬਾਤ ਕਰ ਰਹੇ ਹਨ ਅਤੇ ਲੰਮੇ ਸਮੇਂ ਤੋਂ ਚੱਲ ਰਹੀ ਲੜਾਈ ਤੋਂ ਨਿਰਾਸ਼ ਹਨ। ਅਮਰੀਕੀ ਰਾਸ਼ਟਰਪਤੀ ਨੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮੀਰ ਜ਼ੇਲੈਂਸਕੀ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਨੀਤੀਆਂ ਕਰਕੇ ਜੰਗ ਲੰਮੀ ਹੋ ਰਹੀ ਹੈ ਅਤੇ ਨਿਰਦੋਸ਼ ਲੋਕ ਮਾਰੇ ਜਾ ਰਹੇ ਹਨ। ਉਨ੍ਹਾਂ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੀ ਵੀ ਆਲੋਚਨਾ ਕੀਤੀ ਹੈ ਕਿ ਉਹ ਘਾਤਕ ਹਮਲਿਆਂ ਨੂੰ ਰੋਕਣ ਬਾਰੇ ਗੱਲਬਾਤ ਨੂੰ ਔਖਾ ਬਣਾ ਰਹੇ ਹਨ।

ਦੋਹਾਂ ਪੱਖਾਂ ਨੇ ਸਮਝੌਤੇ ਬਾਰੇ ਸਿਰਫ਼ ਆਮ ਜਾਣਕਾਰੀ ਦਿੱਤੀ ਹੈ, ਪਰ ਉਮੀਦ ਹੈ ਕਿ ਇਸ ਨਾਲ ਅਮਰੀਕਾ ਨੂੰ ਯੂਕਰੇਨ ਦੇ ਕੀਮਤੀ ਅਤੇ ਦੁਰਲਭ ਖਣਿਜਾਂ ਤੱਕ ਪਹੁੰਚ ਮਿਲੇਗੀ, ਜਦੋਂ ਕਿ ਰੂਸ ਨਾਲ ਚੱਲ ਰਹੀ ਲੜਾਈ ਦੌਰਾਨ ਕੀਵ ਨੂੰ ਅਮਰੀਕੀ ਸਮਰਥਨ ਮਿਲਦਾ ਰਹੇਗਾ। ਇਹ ਸਮਝੌਤਾ ਉਦੋਂ ਤੱਕ ਲਾਗੂ ਨਹੀਂ ਹੋਵੇਗਾ ਜਦੋਂ ਤੱਕ ਇਸ ਨੂੰ ਯੂਕਰੇਨ ਦੀ ਸੰਸਦ ਦੀ ਮਨਜ਼ੂਰੀ ਨਹੀਂ ਮਿਲ ਜਾਂਦੀ। ਪ੍ਰਧਾਨ ਮੰਤਰੀ ਡੇਨਿਸ ਸ਼ਮਹਿਲ ਨੇ ਯੂਕਰੇਨ ਦੇ ਇਕ ਟੀਵੀ ਸੰਦੇਸ਼ ਵਿੱਚ ਕਿਹਾ ਕਿ ਯੂਕਰੇਨ ਦੀ ਆਰਥਿਕਤਾ ਮੰਤਰੀ ਅਤੇ ਉਪ ਪ੍ਰਧਾਨ ਮੰਤਰੀ ਯੂਲੀਆ ਸਵੀਰੀਡੇਂਕੋ ਸਮਝੌਤੇ ਨੂੰ ਅੰਤਿਮ ਰੂਪ ਦੇਣ ਲਈ ਬੁੱਧਵਾਰ ਨੂੰ ਵਾਸ਼ਿੰਗਟਨ ਪਹੁੰਚੀਆਂ ਸਨ।

ਯੂਕਰੇਨ ਦੇ ਇਕ ਸੀਨੀਅਰ ਅਧਿਕਾਰੀ ਨੇ ਨਾਮ ਨਾ ਜ਼ਾਹਰ ਕਰਨ ਦੀ ਸ਼ਰਤ ’ਤੇ ਦੱਸਿਆ ਕਿ ਸਮਝੌਤੇ ਦਾ ਮੁੱਖ ਹਿੱਸਾ ਤੈਅ ਹੋ ਚੁੱਕਾ ਹੈ, ਪਰ ਕੁਝ ਰੁਕਾਵਟਾਂ ਹਾਲੇ ਵੀ ਬਾਕੀ ਹਨ। ਉਨ੍ਹਾਂ ਕਿਹਾ ਕਿ ਯੂਕਰੇਨ ਲਈ ਇਹ ਸਮਝੌਤਾ ਭਵਿੱਖ ਵਿਚ ਅਮਰੀਕੀ ਫੌਜੀ ਮਦਦ ਤੱਕ ਪਹੁੰਚ ਨੂੰ ਯਕੀਨੀ ਬਣਾਉਣ ਲਈ ਅਹਿਮ ਮੰਨਿਆ ਜਾ ਰਿਹਾ ਹੈ। -ਪੀਟੀਆਈ

Advertisement