ਪਾਕਿ ਨੂੰ ਬੈਲਿਸਟਿਕ ਮਿਜ਼ਾਈਲ ਪ੍ਰੋਗਰਾਮ ਲਈ ਸਾਜ਼ੋ-ਸਾਮਾਨ ਦੇਣ ਵਾਲੀਆਂ ਚੀਨ ਦੀਆਂ 3 ਤੇ ਬੇਲਾਰੂਸ ਦੀ ਇਕ ਕੰਪਨੀ ’ਤੇ ਅਮਰੀਕਾ ਨੇ ਪਾਬੰਦੀ ਲਗਾਈ
04:56 PM Apr 20, 2024 IST
Advertisement
ਵਾਸ਼ਿੰਗਟਨ, 20 ਅਪਰੈਲ
ਅਮਰੀਕਾ ਨੇ ਪਾਕਿਸਤਾਨ ਨੂੰ ਉਸ ਦੇ ਬੈਲਿਸਟਿਕ ਮਿਜ਼ਾਈਲ ਪ੍ਰੋਗਰਾਮ ਲਈ ਸਾਜ਼ੋ-ਸਾਮਾਨ ਮੁਹੱਈਆ ਕਰਾਉਣ ਲਈ ਤਿੰਨ ਚੀਨੀ ਕੰਪਨੀਆਂ ਅਤੇ ਇਕ ਬੇਲਾਰੂਸੀ ਕੰਪਨੀ 'ਤੇ ਪਾਬੰਦੀਆਂ ਲਗਾ ਦਿੱਤੀਆਂ ਹਨ। ਅਮਰੀਕੀ ਵਿਦੇਸ਼ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ ਹੈ। ਅਮਰੀਕਾ ਨੇ ਜਿਨ੍ਹਾਂ ਤਿੰਨ ਚੀਨੀ ਕੰਪਨੀਆਂ 'ਤੇ ਪਾਬੰਦੀ ਲਗਾਈ ਹੈ, ਉਨ੍ਹਾਂ 'ਚ ਸ਼ਿਆਨ ਲੋਂਗਡੇ ਟੈਕਨਾਲੋਜੀ ਡਿਵੈਲਪਮੈਂਟ, ਤਿਆਨਜਿਨ ਕ੍ਰਿਏਟਿਵ ਸੋਰਸ ਇੰਟਰਨੈਸ਼ਨਲ ਟਰੇਡ ਅਤੇ ਗ੍ਰੈਨਪੈਕਟ ਕੰਪਨੀ ਲਿਮਟਿਡ ਸ਼ਾਮਲ ਹਨ, ਜਦੋਂ ਕਿ ਬੇਲਾਰੂਸ ਦੇ ਮਿਨਸਕ ਵ੍ਹੀਲ ਟਰੈਕਟਰ ਪਲਾਂਟ 'ਤੇ ਪਾਬੰਦੀ ਲਗਾਈ ਗਈ ਹੈ
Advertisement
Advertisement
Advertisement