ਸਪਾਈਸਜੈੱਟ ਵੱਲੋਂ 310 ਕਰੋੜ ਦੇ ਬਕਾਇਆ ਟੀਡੀਐੱਸ ਦਾ ਭੁਗਤਾਨ
07:17 AM Oct 30, 2024 IST
Advertisement
ਨਵੀਂ ਦਿੱਲੀ:
ਸਪਾਈਸਜੈੱਟ ਨੇ ਅੱਜ ਦੱਸਿਆ ਕਿ ਉਸ ਨੇ ਚਾਲੂ ਵਿੱਤੀ ਵਰ੍ਹੇ ਦੀ ਸਤੰਬਰ ਤਿਮਾਹੀ ਤੱਕ 310 ਕਰੋੜ ਰੁਪਏ ਦੇ ਬਕਾਇਆ ਟੀਡੀਐੱਸ (ਸਰੋਤ ’ਤੇ ਟੈਕਸ ਕਟੌਤੀ) ਦਾ ਭੁਗਤਾਨ ਕਰ ਦਿੱਤਾ ਹੈ। ਵਿੱਤੀ ਸਮੱਸਿਆਵਾਂ ਦਾ ਸਾਹਮਣਾ ਕਰ ਰਹੀ ਏਅਰਲਾਈਨ ਨੇ ਪਿਛਲੇ ਮਹੀਨੇ 3,000 ਕਰੋੜ ਰੁਪਏ ਕਮਾਏ ਹਨ। ਸਪਾਈਸਜੈੱਟ ਨੇ ਕਿਹਾ, ‘ਕੰਪਨੀ ਨੇ 26 ਸਤੰਬਰ 2024 ਤੋਂ ਤਨਖਾਹਾਂ, ਜੀਐੱਸਟੀ ਦੇਣਦਾਰੀਆਂ ਅਤੇ ਪੀਐੱਫ ਯੋਗਦਾਨ ਸਮੇਤ ਬਾਕੀ ਬਕਾਏ ਲਈ 600 ਕਰੋੜ ਰੁਪਏ ਤੋਂ ਵੱਧ ਦਾ ਭੁਗਤਾਨ ਕੀਤਾ ਹੈ।’ ਇਸ ਤੋਂ ਇਲਾਵਾ ਕੰਪਨੀ ਨੇ ਲੀਜ਼ ’ਤੇ ਜਹਾਜ਼ ਦੇਣ ਵਾਲੀਆਂ ਕੰਪਨੀਆਂ ਨਾਲ ਵੀ ਕਈ ਸਮਝੌਤੇ ਕੀਤੇ ਹਨ। ਬਿਆਨ ਮੁਤਾਬਕ ਏਅਰਲਾਈਨ ਨੇ ਵਿੱਤੀ ਵਰ੍ਹੇ 2024-25 ਦੀ ਦੂਜੀ ਤਿਮਾਹੀ ਤੱਕ ਕਰਮਚਾਰੀ ਟੀਡੀਐੱਸ ਸਮੇਤ 310 ਕਰੋੜ ਰੁਪਏ ਦੀ ਬਕਾਇਆ ਰਕਮ ਦਾ ਭੁਗਤਾਨ ਕੀਤਾ ਹੈ। ਸਪਾਈਸਜੈੱਟ ਦੇ ਚੇਅਰਮੈਨ ਅਤੇ ਐੱਮਡੀ ਅਜੈ ਸਿੰਘ ਨੇ ਕਿਹਾ, ‘ਸਾਨੂੰ ਬਕਾਇਆ ਟੀਡੀਐੱਸ ਦਾ ਭੁਗਤਾਨ ਕਰਕੇ ਤਸੱਲੀ ਹੈ।’ -ਪੀਟੀਆਈ
Advertisement
Advertisement
Advertisement