For the best experience, open
https://m.punjabitribuneonline.com
on your mobile browser.
Advertisement

ਯੂਐੱਸ ਓਪਨ: ਜੋਕੋਵਿਚ ਤੇ ਥੀਮ ਵੱਲੋਂ ਜਿੱਤ ਨਾਲ ਸ਼ੁਰੂਆਤ

07:05 AM Aug 30, 2023 IST
ਯੂਐੱਸ ਓਪਨ  ਜੋਕੋਵਿਚ ਤੇ ਥੀਮ ਵੱਲੋਂ ਜਿੱਤ ਨਾਲ ਸ਼ੁਰੂਆਤ
ਫਰਾਂਸ ਦੇ ਖਿਡਾਰੀ ਦਾ ਸ਼ਾਟ ਮੋੜਦਾ ਹੋਇਆ ਨੋਵਾਕ ਜੋਕੋਵਿਚ। -ਫੋਟੋ: ਰਾਇਟਰਜ਼
Advertisement

ਨਿਊਯਾਰਕ: ਸਰਬੀਆ ਦੇ ਨੋਵਾਕ ਜੋਕੋਵਿਚ ਅਤੇ ਆਸਟਰੀਆ ਦੇ ਡੌਮੀਨਿਕ ਥੀਮ ਨੇ ਅੱਜ ਇੱਥੇ ਯੂਐੱਸ ਅਮਰੀਕਾ ਓਪਨ ’ਚ ਜਿੱਤ ਨਾਲ ਸ਼ੁਰੂਆਤ ਕੀਤੀ ਹੈ। ਜੋਕੋਵਿਚ ਨੇ ਪਹਿਲੇ ਗੇੜ ’ਚ ਅਲੈਗਜ਼ੈਂਡਰ ਮੂਲਕ ਨੇ 6-0, 6-2, 6-3 ਨਾਲ ਹਰਾਇਆ। ਇਸ ਜਿੱਤ ਦੇ ਨਾਲ ਹੀ ਜੋਕੋਵਿਚ ਦਾ ਦਰਜਾਬੰਦੀ ’ਚ ਮੁੜ ਸਿਖਰ ’ਤੇ ਪਹੁੰਚਣਾ ਵੀ ਪੱਕਾ ਹੋ ਗਿਆ ਹੈ। ਏਟੀਪੀ ਦਰਜਾਬੰਦੀ 11 ਸਤੰਬਰ ਨੂੰ ਜਾਰੀ ਹੋਣੀ ਹੈ। ਇਸ ਸਮੇਂ ਕਾਰਲੋਸ ਅਲਕਰਾਜ਼ ਪਹਿਲੇ ਸਥਾਨ ’ਤੇ ਹੈ। ਹਾਲਾਂਕਿ ਰਿਕਾਰਡ 23 ਵਾਰ ਦੇ ਗਰੈਂਡ ਸਲੈਮ ਜੇਤੂ ਜੋਕੋਵਿਚ ਨੂੰ ਮੈਚ ਸ਼ੁਰੂ ਹੋਣ ਲਈ ਕਾਫ਼ੀ ਉਡੀਕ ਕਰਨੀ ਪਈ। ਆਰਥਰ ਐਸ਼ ਸਟੇਡੀਅਮ ਵਿੱਚ ਇਸ ਤੋਂ ਪਹਿਲਾਂ ਕੋਕੋ ਗਫ਼ ਅਤੇ ਲਾਰਾ ਸਿਗਮੰਡ ਵਿਚਾਲੇ ਖੇਡਿਆ ਗਿਆ ਮੈਚ ਲਗਪਗ ਤਿੰਨ ਘੰਟੇ ਤੱਕ ਚੱਲਿਆ ਤੇ ਫਿਰ ਔਰਤਾਂ ਨੂੰ ਪੁਰਸ਼ਾਂ ਦੇ ਬਰਾਬਰ ਇਨਾਮੀ ਰਾਸ਼ੀ ਮਿਲਣ ਦੀ 50ਵੀਂ ਵਰ੍ਹੇਗੰਢ ਦੇ ਪ੍ਰੋਗਰਾਮ ਕਾਰਨ ਜੋਕੋਵਿਚ ਦੇ ਮੈਚ ਵਿੱਚ ਕਾਫੀ ਦੇਰੀ ਹੋਈ। ਪੁਰਸ਼ ਵਰਗ ਦੇ ਹੋਰ ਮੁਕਾਬਲਿਆਂ ’ਚ ਡੌਮੀਨਿਕ ਥੀਮ ਨੇ ਅਲੈਗਜ਼ੈਂਡਰ ਬੁਬਲਿਕ ਨੂੰ 6-3, 6-2, 6-4 ਨਾਲ, ਹੋਲਗਰ ਰੂਨੇ ਨੇ ਰੋਬਰਟੋ ਕਾਰਬਾਲੇਸ ਬੇਏਨਾ ਨੂੰ 6-3, 4-6, 6-3, 6-2 ਨਾਲ ਹਰਾਇਆ। ਔਰਤਾਂ ਦੇ ਮੁਕਾਬਲਿਆਂ ’ਚ ਮੇਜ਼ਬਾਨ ਦੇਸ਼ ਦੀ ਕੋਕੋ ਗਫ਼ ਅਤੇ ਆਲਮੀ ਦਰਜਾਬੰਦੀ ’ਚ ਪਹਿਲੇ ਸਥਾਨ ’ਤੇ ਕਾਬਜ਼ ਪੋਲੈਂਡ ਦੀ ਇਗਾ ਸਵਿਆਤੇਕ ਵੀ ਦੂਜੇ ਗੇੜ ’ਚ ਪਹੁੰਚ ਗਈਆਂ ਹਨ। ਕੋਕੋ ਗਫ਼ ਨੇ ਜਰਮਨ ਕੁਆਲੀਫਾਇਰ ਲੌਰਾ ਸਿਗਮੰਡ ਨੂੰ 3-6, 6-2, 6-4 ਨਾਲ ਹਰਾ ਕੇ ਦੂਜੇ ਗੇੜ ’ਚ ਕਦਮ ਰੱਖਿਆ। ਗਫ਼ ਦੀ ਪਿਛਲੇ 13 ਮੈਚਾਂ ਵਿੱਚੋਂ ਇਹ 12ਵੀਂ ਜਿੱਤ ਹੈ। ਪੋਲੈਂਡ ਦੀ ਸਵਿਆਤੇਕ ਨੇ ਸਿਰਫ 58 ਮਿੰਟਾਂ ’ਚ ਰਬਿੈੱਕਾ ਪੈਟਰਸਨ ਨੂੰ 6-0, 6-1 ਨਾਲ ਹਰਾ ਕੇ ਜਿੱਤ ਹਾਸਲ ਕੀਤੀ ਜਦਕਿ ਅੱਠਵਾਂ ਦਰਜਾ ਹਾਸਲ ਮਾਰੀਆ ਸਕਾਰੀ ਨੂੰ 71ਵਾਂ ਦਰਜਾ ਹਾਸਲ ਰਬਿੈੱਕਾ ਮਸਾਰੋਵਾ ਹੱਥੋਂ 6-4, 6-4 ਨਾਲ ਹਾਰ ਸਹਿਣੀ ਪਈ। ਇਸ ਦੌਰਾਨ ਵੈਰੋਨਿਕਾ ਕੁਦੇਰਮੇਤੋਵਾ ਨੂੰ ਅਮਰੀਕਾ ਦੀ ਬਰਨਾਰਡਾ ਪੈਰਾ ਹੱਥੋਂ 7-5, 6-4 ਨਾਲ ਹਾਰ ਸਹਿਣੀ ਪਈ। -ਏਪੀ

Advertisement

ਟੂਰਨਾਮੈਂਟ ਦੌਰਾਨ ਡਰੋਨ ਉਡਾਉਣ ’ਤੇ ਪਾਬੰਦੀ

ਨਿਊਯਾਰਕ: ਨਿਊਯਾਰਕ ਪੁਲੀਸ ਵਿਭਾਗ (ਐੱਨਵਾਈਪੀਡੀ) ਨੇ ਯੂਐੱਸ ਓਪਨ ਦੌਰਾਨ ਡਰੋਨ ਉਡਾਉਣ ’ਤੇ ਪਾਬੰਦੀ ਲਾਉਂਦਿਆਂ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ। ਐੱਨਵਾਈਪੀ ਨੇ ਸੋਮਵਾਰ ਨੂੰ ਗਰੈਂਡ ਸਲੈਮ ਟੂਰਨਾਮੈਂਟ ਦੇ ਪਹਿਲੇ ਦਿਨ ਚਿਤਾਵਨੀ ਦਿੱਤੀ ਕਿ ਇਸ ਦੌਰਾਨ ਡਰੋਨ ਦੀ ਵਰਤੋਂ ਬਰਦਾਸ਼ਤ ਨਹੀਂ ਕੀਤੀ ਜਾਵੇਗਾ ਅਤੇ ਫਲੱਸ਼ਿੰਗ ਮੀਡੋਜ਼ ਦੇ ਨੇੜੇ ਜੇਕਰ ਡਰੋਨ ਦਿਖਾਈ ਦਿੱਤੇ ਤਾਂ ਤੁਰੰਤ ਕਾਰਵਾਈ ਕੀਤੀ ਜਾਵੇਗੀ। ਐੱਨਵਾਈਪੀਡੀ ਦੇ ਖ਼ੁਫੀਆ ਅਤੇ ਅਤਿਵਾਦ ਰੋਕੂ ਵਿੰਗ ਦੀ ਉਪ ਕਮਿਸ਼ਨਰ ਰਬਿੈੱਕਾ ਵੇਈਨਰ ਨੇ ਕਿਹਾ ਕਿ ਉਨ੍ਹਾਂ ਦਾ ਵਿਭਾਗ ‘‘ਡਰੋਨ ਦੀ ਵਰਤੋਂ’’ ਉੱਤੇ ਨਜ਼ਰ ਰੱਖੇਗਾ। ਹਾਲਾਂਕਿ ਉਨ੍ਹਾਂ ਵੱਲੋਂ ਡਰੋਨ ਨਾਲ ਹੋਣ ਵਾਲੇ ਖ਼ਤਰੇ ਸਬੰਧੀ ਜਾਣਕਾਰੀ ਨਹੀਂ ਦਿੱਤੀ ਗਈ। ਇਸ ਤੋਂ ਪਹਿਲਾਂ ਪੁਲੀਸ ਨੇ ਡਰੋਨ ਨਾਲ ਰੇਡੀਓ ਸਿਗਨਲ ’ਚ ਵਿਘਨ ਪੈਣ ਦਾ ਜ਼ਿਕਰ ਕੀਤਾ ਸੀ। -ਏਪੀ

Advertisement

Advertisement
Author Image

sukhwinder singh

View all posts

Advertisement