ਅਮਰੀਕਾ ਦੇ ਐੱਨਐੱਸਏ ਸੁਲੀਵਨ ਦਾ ਭਾਰਤ ਦੌਰਾ ਅੱਜ ਤੋਂ
06:14 AM Jan 05, 2025 IST
ਵਾਸ਼ਿੰਗਟਨ: ਅਹੁਦਾ ਛੱਡ ਰਹੇ ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਕਾਰ ਜੇਕ ਸੁਲੀਵਨ 5 ਤੇ 6 ਜਨਵਰੀ ਨੂੰ ਭਾਰਤ ਦੌਰੇ ’ਤੇ ਜਾਣਗੇ, ਜਿੱਥੇ ਉਹ ਆਪਣੇ ਹਮਰੁਤਬਾ ਅਜੀਤ ਡੋਵਾਲ ਤੇ ਹੋਰ ਸਿਖ਼ਰਲੇ ਅਧਿਕਾਰੀਆਂ ਨਾਲ ਮੁਲਾਕਾਤ ਕਰਨਗੇ। ਸੁਲੀਵਾਨ ਦੌਰੇ ਦੌਰਾਨ ਦਿੱਲੀ ਦੀ ਭਾਰਤੀ ਤਕਨਾਲੋਜੀ ਸੰਸਥਾ (ਆਈਆਈਟੀ) ਵਿੱਚ ਭਾਰਤ-ਕੇਂਦਰਿਤ ਵਿਦੇਸ਼ ਨੀਤੀ ’ਤੇ ਭਾਸ਼ਣ ਵੀ ਦੇਣਗੇ। ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਨੇ ਅੱਜ ਮੀਡੀਆ ਨੂੰ ਦੱਸਿਆ ਕਿ ਸੁਲੀਵਨ ਦੇ ਦੌਰੇ ਦਾ ਮੁੱਖ ਉਦੇਸ਼ ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਦੇ ਨਾਲ ਅਹਿਮ ਮਾਮਲਿਆਂ ’ਤੇ ਚਰਚਾ ਕਰਨੀ ਹੈ। -ਪੀਟੀਆਈ
Advertisement
Advertisement