ਅਮਰੀਕਾ: ਬਕਾਇਆ ਦਾ ਭੁਗਤਾਨ ਨਾ ਕਰਨ ’ਤੇ ਟਵਿੱਟਰ ਦੇ ਸਾਬਕਾ ਸੀਈਓ ਪਰਾਗ ਅਗਰਵਾਲ ਸਣੇ ਕਈ ਹੋਰਾਂ ਨੇ ਮਸਕ ਖ਼ਿਲਾਫ਼ ਕੇਸ ਕੀਤਾ
11:58 AM Mar 05, 2024 IST
Advertisement
ਨਿਊਯਾਰਕ, 5 ਮਾਰਚ
ਟਵਿੱਟਰ ਦੇ ਸਾਬਕਾ ਸੀਈਓ ਪਰਾਗ ਅਗਰਵਾਲ ਅਤੇ ਮੁੱਖ ਕਾਨੂੰਨੀ ਅਧਿਕਾਰੀ ਵਿਜੈ ਗੱਡੇ ਸਮੇਤ ਕੰਪਨੀ ਦੀ ਪਿਛਲੀ ਲੀਡਰਸ਼ਿਪ ਟੀਮ ਨੇ ਐਲਨ ਮਸਕ ਖ਼ਿਲਾਫ਼ ਮੁਕੱਦਮਾ ਦਾਇਰ ਕੀਤਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਅਰਬਪਤੀ ਕਾਰੋਬਾਰੀ ਨੇ ਉਸ ਨੂੰ ਬਿਨਾਂ ਕਿਸੇ ਕਾਰਨ ਨੌਕਰੀ ਤੋਂ ਕੱਢ ਦਿੱਤਾ ਹੈ ਅਤੇ ਉਹ 12.8 ਕਰੋੜ ਅਮਰੀਕੀ ਡਾਲਰ ਦੇ ਬਕਾਏ ਦਾ ਭੁਗਤਾਨ ਨਹੀਂ ਕਰ ਰਿਹਾ ਹੈ। ਅਗਰਵਾਲ, ਗੱਡੇ, ਟਵਿੱਟਰ ਦੇ ਸਾਬਕਾ ਮੁੱਖ ਵਿੱਤੀ ਅਧਿਕਾਰੀ ਨੇਡ ਸੇਗਲ ਅਤੇ ਜਨਰਲ ਕੌਂਸਲ ਸੀਨ ਐਡਗੇਟ ਨੇ ਕੈਲੀਫੋਰਨੀਆ ਦੇ ਉੱਤਰੀ ਜ਼ਿਲ੍ਹੇ ਦੀ ਅਮਰੀਕੀ ਜ਼ਿਲ੍ਹਾ ਅਦਾਲਤ ਵਿੱਚ ਟੈਸਲਾ ਅਤੇ ਸਪੇਸਐੱਕਸ ਦੇ ਪ੍ਰਮੁੱਖ ਅਤੇ ਐੱਕਸ ਕਾਰਪ ਖ਼ਿਲਾਫ਼ ਮੁਕੱਦਮਾ ਦਾਇਰ ਕੀਤਾ ਹੈ।
Advertisement
Advertisement
Advertisement