ਕੈਨੇਡਾ ਸਰਕਾਰ ਵੱਲੋਂ ਟਿੱਕ-ਟੌਕ ਦੀ ਵਰਤੋਂ ਤੋਂ ਪ੍ਰਹੇਜ਼ ਕਰਨ ਦੀ ਚਿਤਾਵਨੀ
07:58 PM May 18, 2024 IST
Advertisement
ਗੁਰਮਲਕੀਅਤ ਸਿੰਘ ਕਾਹਲੋਂ
Advertisement
ਵੈਨਕੂਵਰ, 18 ਮਈ
Advertisement
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੇਸ਼ ਦੇ ਨਾਗਰਿਕਾਂ ਨੂੰ ਖ਼ਬਰਦਾਰ ਕੀਤਾ ਹੈ ਕਿ ਉਹ ਟਿੱਕ-ਟੌਕ ਐਪ ਦੀ ਵਰਤੋਂ ਤੁਰੰਤ ਬੰਦ ਕਰ ਦੇਣ। ਇਸ ਤੋਂ ਪਹਿਲਾਂ ਕੈਨੇਡਾ ਦੇ ਸੁਰੱਖਿਆ ਤੇ ਖੁਫੀਆ ਸੇਵਾਵਾਂ ਦੇ ਨਿਰਦੇਸ਼ਕ ਡੇਵਿਡ ਵਿਗਨੌਲਟ ਨੇ ਲੰਘੇ ਦਿਨ ਲੋਕਾਂ ਨੂੰ ਖ਼ਬਰਦਾਰ ਕੀਤਾ ਸੀ ਕਿ ਚੀਨ ਦੀ ਇਹ ਐਪ ਵਰਤੋਂਕਾਰ ਦੇ ਫੋਨ ਜਾਂ ਕਿਸੇ ਵੀ ਹੋਰ ਉਪਕਰਨ ਵਿੱਚ ਸਟੋਰ ਹੋਈ ਉਸ ਦੀ ਨਿੱਜੀ ਜਾਣਕਾਰੀ ਤੱਕ ਪਹੁੰਚਣ ਦੇ ਸਮਰੱਥ ਹੈ, ਜਿਸ ਕਾਰਨ ਵਰਤੋਂਕਾਰਾਂ ਨਾਲ ਧੋਖਾ ਹੋਣ ਦੀ ਗੁੰਜਾਇਸ਼ ਬਣੀ ਰਹਿੰਦੀ ਹੈ।
Advertisement