ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਅਮਰੀਕੀ ਤੇ ਫਿਲਪੀਨੀ ਬਲਾਂ ਵੱਲੋਂ ਦੱਖਣੀ ਚੀਨ ਸਾਗਰ ’ਚ ਜੰਗੀ ਮਸ਼ਕਾਂ

07:57 AM Apr 23, 2024 IST
ਮਸ਼ਕਾਂ ਤੋਂ ਪਹਿਲਾਂ ਅਮਰੀਕੀ ਅਧਿਕਾਰੀਆਂ ਨਾਲ ਫਿਲਪੀਨਜ਼ ਦੇ ਜਵਾਨ। -ਫੋਟੋ: ਰਾਇਟਰਜ਼

ਮਨੀਲਾ, 22 ਅਪਰੈਲ
ਅਮੀਰਕੀ ਤੇ ਫਿਲਪੀਨੀ ਬਲਾਂ ਨੇ ਵਿਵਾਦਤ ਦੱਖਣੀ ਚੀਨ ਸਾਗਰ ਨੇੜੇ ਮਿੱਤਰ ਦੇਸ਼ਾਂ ਦੀ ਜੰਗੀ ਸਮਰੱਥਾ ਦਾ ਮੁਜ਼ਾਹਰਾ ਕਰਦਿਆਂ ਅੱਜ ਕਈ ਸਾਲਾਂ ’ਚ ਆਪਣਾ ਸਭ ਤੋਂ ਵੱਡਾ ਜੰਗੀ ਅਭਿਆਸ ਸ਼ੁਰੂ ਕੀਤਾ, ਜਿਸ ਨੇ ਚੀਨ ਨੂੰ ਫਿਕਰਾਂ ’ਚ ਪਾ ਦਿੱਤਾ ਹੈ। ਦੱਖਣੀ ਚੀਨ ਸਾਗਰ ’ਚ ਹਾਲੀਆ ਸਮੇਂ ਦੌਰਾਨ ਚੀਨ ਤੇ ਫਿਲਪੀਨਜ਼ ਦੇ ਤੱਟ ਰੱਖਿਅਕਾਂ ਵਿਚਾਲੇ ਝੜਪਾਂ ਹੋਈਆਂ। ਚੀਨ ਇਹ ਖੇਤਰ ਆਪਣਾ ਹੋਣ ਦਾ ਦਾਅਵਾ ਕਰਦਾ ਹੈ। ਜਦਕਿ ਫਿਲਪੀਨਜ਼ ਨੇ ਕਿਹਾ ਕਿ ਬਾਲਿਕਾਟਨ ਜੰਗੀ ਅਭਿਆਸ ਕਿਸੇ ਵਿਸ਼ੇਸ਼ ਮੁਲਕ ਵੱਲ ਸੇਧਿਤ ਨਹੀਂ ਹੈ ਕਿਉਂਕਿ ਇਹ ਵਿਵਾਦਤ ਦੱਖਣੀ ਚੀਨ ਸਾਗਰ ਦੇ ਨੇੜੇ ਹੈ ਜਿੱਥੇ ਚੀਨੀ ਤੇ ਫਿਲਪੀਨੀ ਤੱਟ ਰੱਖਿਅਕਾਂ ਦੀਆਂ ਝੜਪਾਂ ਹੋਈਆਂ ਹਨ।
ਲੰਮੇ ਸਮੇਂ ਤੋਂ ਰੱਖਿਆ ਸੰਧੀ ਦੇ ਸਹਿਯੋਗੀਆਂ ਦਾ ਇਹ ਸਾਲਾਨਾ ਅਭਿਆਸ 10 ਮਈ ਤੱਕ ਚੱਲੇਗਾ ਅਤੇ ਇਸ ਵਿੱਚ 250 ਤੋਂ ਵੱਧ ਫਰਾਂਸੀਸੀ ਤੇ ਆਸਟਰੇਲਿਆਈ 250 ਸੈਨਿਕਾਂ ਦੇ ਨਾਲ-ਨਾਲ ਉਨ੍ਹਾਂ ਦੇ 16,000 ਤੋਂ ਵੱਧ ਸੈਨਿਕ ਸ਼ਾਮਲ ਹੋਣਗੇ।
ਫਿਲਪੀਨੀ ਮਿਲਟਰੀ ਨੇ ਕਿਹਾ ਕਿ ਇਸ ਸਾਲ ਦੀਆਂ ਮਸ਼ਕਾਂ ਦਾ ਮੁੱਖ ਮਕਸਦ ਖੇਤਰੀ ਰੱਖਿਆ ਹੈ। ਜੰਗੀ ਅਭਿਆਸ ਬਾਰੇ ਫਿਲਪੀਨੀ ਸੈਨਾ ਦੇ ਕਰਨਲ ਮਾਈਕਲ ਲੋਜਿਕੋ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ, ‘‘ਅਸੀਂ ਆਪਣੇ ਇਲਾਕੇ ਦੀ ਰੱਖਿਆ ਬਾਰੇ ਬਹੁਤ ਗੰਭੀਰ ਹਾਂ, ਇਹੀ ਕਾਰਨ ਹੈ ਕਿ ਅਸੀਂ ਬਾਲਿਕਾਟਨ ਅਭਿਆਸ ਕਰਦੇ ਹਾਂ।’’
ਅਮਰੀਕੀ ਮੈਰੀਨ ਲੈਫਟੀਨੈਂਟ ਜਨਰਲ ਵਿਲੀਅਮ ਜਰਨੀ ਨੇ ਸਮਾਗਮ ਮੌਕੇ ਕਿਹਾ ਕਿ ਵੱਡੇ ਪੈਮਾਨੇ ’ਤੇ ਜੰਗੀ ਅਭਿਆਸ ਇਹ ਦਰਸਾਏਗਾ ਕਿ ਅਮਰੀਕਾ ਤੇ ਫਿਲਪੀਨਜ਼ ਵਿਚਾਲੇ 1951 ਦੀ ਆਪਸੀ ਰੱਖਿਆ ਸੰਧੀ ‘‘ਮਹਿਜ਼ ਕਾਗਜ਼ ਦਾ ਟੁਕੜਾ ਨਹੀਂ ਹੈ।’’ ਅਭਿਆਸ ਦੀ ਸ਼ੁਰੂਆਤ ਕਰਨ ਵਾਲੇ ਫਿਲਪੀਨਜ਼ ਦੇ ਸੈਨਾ ਮੁਖੀ ਜਨਰਲ ਰੋਮੀਓ ਬ੍ਰਾਊਨਰ ਨੇ ਕਿਹਾ ਕਿ ਪ੍ਰਸ਼ਾਂਤ ਤੱਟੀ ਦੇਸ਼ਾਂ ਵਜੋਂ ਅਮਰੀਕਾ ਤੇ ਫਿਲਪੀਨਜ਼ ‘‘ਸਾਡੇ ਦੇਸ਼ ਵਿੱਚ ਸ਼ਾਂਤੀ ਤੇ ਸੁਰੱਖਿਆ ਨੂੰ ਖ਼ਤਰੇ ’ਚ ਪਾਉਣ ਵਾਲੀਆਂ ਗੁੰਝਲਦਾਰ ਚੁਣੌਤੀਆਂ ਨਾਲ ਨਜਿੱਠਣ ’ਚ ਸਮੁੰਦਰੀ ਸਹਿਯੋਗ ਦੀ ਅਹਿਮੀਅਤ ਨੂੰ ਸਮਝਦੇ ਹਨ।’’ -ਏਪੀ

Advertisement

ਚੀਨ ਨੇ ਮਸ਼ਕਾਂ ਦੀ ਨਿਖੇਧੀ ਕੀਤੀ

ਚੀਨ ਨੇ ਅਮਰੀਕਾ-ਫਿਲਪੀਨਜ਼ ਜੰਗੀ ਮਸ਼ਕਾਂ ਦੀ ਨਿਖੇਧੀ ਕਰਦਿਆਂ ਅਮਰੀਕਾ ਤੇ ਉਸ ਦੇ ਸੁਰੱਖਿਆ ਭਾਈਵਾਲਾਂ ਦੇ ਸਪੱਸ਼ਟ ਹਵਾਲੇ ਨਾਲ ਕਿਹਾ ਕਿ ਫਿਲਪੀਨਜ਼ ਏਸ਼ੀਆ ਤੋਂ ਬਾਹਰਲੇ ਮੁਲਕਾਂ ਨਾਲ ‘ਗੱਠਜੋੜ’ ਕਰ ਰਿਹਾ ਹੈ। ਚੀਨ ਨੇ ਚਿਤਾਵਨੀ ਦਿੱਤੀ ਕਿ ਇਹ ਅਭਿਆਸ ਟਕਰਾਅ ਨੂੰ ਭੜਕਾ ਸਕਦਾ ਹੈ ਤੇ ਖੇਤਰੀ ਸਥਿਰਤਾ ਨੂੰ ਕਮਜ਼ੋਰ ਕਰ ਸਕਦਾ ਹੈ।

Advertisement
Advertisement
Advertisement