For the best experience, open
https://m.punjabitribuneonline.com
on your mobile browser.
Advertisement

ਸਪੇਨ ਵੱਲੋਂ ਚੇਨੱਈ ਤੋਂ ਆ ਰਹੇ ਬੇੜੇ ਨੂੰ ਗੋਦੀ ਵਿਚ ਥਾਂ ਦੇਣ ਤੋਂ ਨਾਂਹ

07:10 AM May 18, 2024 IST
ਸਪੇਨ ਵੱਲੋਂ ਚੇਨੱਈ ਤੋਂ ਆ ਰਹੇ ਬੇੜੇ ਨੂੰ ਗੋਦੀ ਵਿਚ ਥਾਂ ਦੇਣ ਤੋਂ ਨਾਂਹ
Advertisement

ਨਵੀਂ ਦਿੱਲੀ (ਅਜੈ ਬੈਨਰਜੀ ਤੇ ਸੰਦੀਪ ਦੀਕਸ਼ਿਤ):

Advertisement

ਸਪੇਨ ਨੇ ਚੇਨੱਈ ਤੋਂ ਰਵਾਨਾ ਹੋਏ ਸਮੁੰਦਰੀ ਬੇੜੇ ਨੂੰ ਕਾਰਟਾਜੀਨਾ ਵਿਚਲੀ ਆਪਣੀ ਗੋਦੀ ਵਿਚ ਥਾਂ ਦੇਣ ਤੋਂ ਨਾਂਹ ਕਰ ਦਿੱਤੀ ਹੈ। ਇਸ ਬੇੜੇ ’ਤੇ 27 ਟਨ ਵਿਸਫੋਟਕ ਸਮੱਗਰੀ (ਹਥਿਆਰ ਤੇ ਹੋਰ ਫੌਜੀ ਸਾਜ਼ੋ-ਸਾਮਾਨ) ਲੱਦੇ ਹੋਣ ਦਾ ਦਾਅਵਾ ਕੀਤਾ ਗਿਆ ਹੈ, ਜੋ ਭਾਰਤ ਵੱਲੋਂ ਇਜ਼ਰਾਈਲ ਨੂੰ ਭੇਜੀ ਗਈ ਹੈ। ਸਪੇਨ ਦੇ ਵਿਦੇਸ਼ ਮੰਤਰੀ ਜੋਸ ਮੈਨੂਅਲ ਅਲਬਰੇਜ਼ ਦੇ ਹਵਾਲੇ ਨਾਲ ਕਿਹਾ ਗਿਆ, ‘‘ਇਹ ਪਹਿਲੀ ਵਾਰ ਹੈ ਜਦੋਂ ਅਸੀਂ ਅਜਿਹਾ ਕੀਤਾ ਹੈ ਕਿਉਂਕਿ ਇਹ ਵੀ ਪਹਿਲਾ ਮੌਕਾ ਹੈ ਜਦੋਂ ਸਾਡੇ ਧਿਆਨ ਵਿਚ ਆਇਆ ਹੈ ਇਕ ਬੇੜੇ ’ਤੇ ਇਜ਼ਰਾਈਲ ਲਈ ਹਥਿਆਰ ਲੱਦੇ ਹਨ ਤੇ ਬੇੜੇ ਵੱਲੋਂ ਸਪੈਨਿਸ਼ ਬੰਦਰਗਾਹ ’ਤੇ ਥਾਂ ਮੰਗੀ ਗਈ ਹੈ।’’ ਅਲਬਰੇਜ਼ ਨੇ ਹਾਲਾਂਕਿ ਡੈਨਮਾਰਕ ਵਿਚ ਰਜਿਸਟਰਡ ਸਮੁੰਦਰੀ ਬੇੜੇ ਬਾਰੇ ਬਹੁਤੀ ਤਫ਼ਸੀਲ ਨਹੀਂ ਦਿੱਤੀ। ਹਾਲਾਂਕਿ ਆਵਾਜਾਈ ਮੰਤਰੀ ਓਸਕਰ ਪੁੰਟੇ ਨੇ ਕਿਹਾ ਕਿ ‘ਮਰੀਨ ਡੈਨਿਸ਼’ ਨੇ ਫੋਨ ਕਰਕੇ ਕਾਰਟਾਜੀਨਾ ਦੀ ਦੱਖਣ-ਪੂਰਬੀ ਬੰਦਰਗਾਹ ’ਤੇ 21 ਮਈ ਨੂੰ ਬੇੜਾ ਖੜਾਉਣ ਦੀ ਇਜਾਜ਼ਤ ਮੰਗੀ ਹੈ। ਸਪੈਨਿਸ਼ ਰੋਜ਼ਨਾਮਚੇ ‘ਅਲ ਪਾਇਸ’ ਨੇ ਕਿਹਾ ਕਿ ਬੇੜੇ ’ਤੇ 27 ਟਨ ਵਿਸਫੋਟਕ (ਜੰਗੀ ਹਥਿਆਰ) ਲੱਦੇ ਸਨ। ਇਹ ਬੇੜਾ ਭਾਰਤ ਦੇ ਚੇਨੱਈ ਤੋਂ ਇਜ਼ਰਾਈਲ ਦੀ ਹਾਇਫਾ ਬੰਦਰਗਾਹ ਲਈ ਨਿਕਲਿਆ ਹੈ। ਕੌਮਾਂਤਰੀ ਥਿੰਕ ਟੈਂਕ ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ (ਸਿਪਰੀ), ਜੋ ਆਲਮੀ ਪੱਧਰ ’ਤੇ ਹਥਿਆਰਾਂ ਦਾ ਖੁਰਾ-ਖੋਜ ਲਾਉਂਦੀ ਹੈ, ਨੇ ਮਾਰਚ ਮਹੀਨੇ ਆਪਣੀ ਸਾਲਾਨਾ ਰਿਪੋਰਟ ਵਿਚ ਦਾਅਵਾ ਕੀਤਾ ਸੀ ਕਿ ਇਜ਼ਰਾਈਲ ਵਿਸ਼ਵ ਵਿਚ ਹਥਿਆਰਾਂ ਦਾ 9ਵਾਂ ਸਭ ਤੋਂ ਵੱਡਾ ਬਰਾਮਦਕਾਰ ਤੇ ਭਾਰਤ ਸਭ ਤੋਂ ਵੱਡਾ ਗਾਹਕ ਹੈ। 2019-2023 ਦੇ ਅਰਸੇ ਦੌਰਾਨ ਇਜ਼ਰਾਇਲੀ ਬਰਾਮਦਾਂ ਦਾ ਕਰੀਬ 37 ਫੀਸਦ ਭਾਰਤ ਦੇ ਹਿੱਸੇ ਆਇਆ ਹੈ। ਰਣਨੀਤਕ ਹਲਕਿਆਂ ਵਿਚਲੇ ਸੂਤਰਾਂ ਨੂੰ ਲੱਗਦਾ ਹੈ ਕਿ ਬੇੇੜੇ ’ਤੇ ਮੌਜੂਦ ਧਮਾਕਾਖੇਜ਼ ਸਮੱਗਰੀ ਜਾਂ ਫੌਜੀ ਵਰਤੋਂ ਨਾਲ ਜੁੜਿਆ ਸਾਜ਼ੋ-ਸਾਮਾਨ, ਕਿਸੇ ਭਾਰਤੀ ਕੰਪਨੀ ਜਾਂ ਫਿਰ ਕਿਸੇ ਤੀਜੇ ਮੁਲਕ ਦਾ ਹੋ ਸਕਦਾ ਹੈ।

Advertisement
Author Image

joginder kumar

View all posts

Advertisement
Advertisement
×