ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮੋਗਾ ’ਚ ਲੁੱਟ ਦੀਆਂ ਵਾਰਦਾਤਾਂ ਤੋਂ ਸ਼ਹਿਰੀ ਸਹਿਮੇ

09:56 AM Aug 28, 2024 IST

ਮੋਗਾ: ਇਥੇ ਲੁੱਟ-ਖੋਹ ਦੀਆਂ ਲਗਤਾਰ ਹੋ ਰਹੀਆਂ ਵਾਰਦਾਤਾਂ ਨਾਲ ਸ਼ਹਿਰ ’ਚ ਦਹਿਸ਼ਤ ਦਾ ਮਾਹੌਲ ਹੈ। ਇਥੇ ਬੀਤੀ ਰਾਤ ਜਦੋਂ ਜਨਮ ਅਸ਼ਟਮੀ ਕਰ ਕੇ ਸ਼ਹਿਰ ਪੁਲੀਸ ਛਾਉਣ ਵਿਚ ਤਬਦੀਲ ਕੀਤਾ ਗਿਆ ਸੀ ਦੁਕਾਨਦਾਰ ਨੂੰ ਲੁੱਟਣ ਦੀ ਵਾਰਦਾਤ ਤੋਂ ਇਲਾਵਾ ਇੱਕ ਕਾਰ ’ਚ ਬੈਠੇ ਬੱਚਿਆਂ ਸਮੇਤ ਵਕੀਲ ਦੀ ਕਾਰ ਨੂੰ ਭਜਾ ਕੇ ਲਿਜਾਣ ਤੇ ਪੈਟਰੋਲ ਪੰਪ ਲੁੱਟਣ ਆਦਿ ਦੀਆਂ ਵਾਰਦਾਤਾਂ ਕਾਰਨ ਲੋਕਾਂ ’ਚ ਡਰ ਦਾ ਮਾਹੌਲ ਹੈ। ਜ਼ਿਲ੍ਹਾ ਪੁਲੀਸ ਭਾਂਵੇ ਬਹੁਤੀਆਂ ਵਾਰਦਾਤਾਂ ਨੂੰ ਸੁਲਝਾਉਣ ਵਿੱਚ ਸਫ਼ਲ ਰਹੀ ਹੈ ਪਰ ਲੋਕਾਂ ਅੰਦਰ ਖਾਸ ਕਰਕੇ ਕਾਰੋਬਾਰੀਆਂ ਵਿਚ ਦਹਿਸ਼ਤ ਦਾ ਮਾਹੌਲ ਹੈ। ਬੀਤੀ ਰਾਤ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਸਹਿਰ ਦੇ ਹਰ ਚੌਕ ਅਤੇ ਚੌਰਾਹੇ ’ਤੇ ਪੁਲੀਸ ਦਾ ਸਖਤ ਪਹਿਰਾ ਰਿਹਾ ਪਰ ਇਸ ਦੇ ਬਾਵਜੂਦ ਲੁਟੇਰੇ ਵਾਰਦਾਤ ਨੂੰ ਅੰਜਾਮ ਦੇਣ ’ਚ ਕਾਮਯਾਬ ਰਹੇ। ਸੇਖਵਾਲਾ ਚੌਕ ਤੋਂ ਕੁਝ ਦੂਰੀ ’ਤੇ ਮੋਟਰਸਾਈਕਲ ਸਵਾਰ ਤਿੰਨ ਲੁਟੇਰੇ ਪਿਸਤੌਲ ਤਾਣ ਕੇ ਇਕ ਦੁਕਾਨਦਾਰ ਨੂੰ ਲੁੱਟਣ ਦੇ ਇਰਾਦੇ ਨਾਲ ਆਏ, ਲੁਟੇਰੇ ਨੇ ਗੋਲੀਆਂ ਵੀ ਚਲਾਈਆਂ। ਲੁਟੇਰਾ ਦੁਕਾਨ ਦੇ ਅੰਦਰ ਗਿਆ ਅਤੇ ਦੁਕਾਨਦਾਰ ’ਤੇ ਪਿਸਤੌਲ ਤਾਣ ਕੇ ਉਸ ਨੂੰ ਗੋਲੀ ਮਾਰਨ ਦੀ ਧਮਕੀ ਦਿੰਦੇ ਪੈਸੇ ਹਵਾਲੇ ਕਰਨ ਲਈ ਆਖਿਆ। ਦੁਕਾਨਦਾਰ ਦੇ ਰੌਲਾ ਪਾਉਣ ’ਤੇ ਉਹ ਫ਼ਰਾਰ ਹੋ ਗਿਆ। -ਨਿੱਜੀ ਪੱਤਰ ਪ੍ਰੇਰਕ

Advertisement

Advertisement