ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਚੰਡੀਗੜ੍ਹ ਨਿਗਮ ਹਾਊਸ ਦੀ ਮੀਟਿੰਗ ’ਚ ਹੰਗਾਮਾ

06:25 AM Jul 27, 2024 IST
ਮੀਟਿੰਗ ਦੌਰਾਨ ਧਰਨੇ ’ਤੇ ਬੈਠੇ ਹੋਏ ਭਾਜਪਾ ਕੌਂਸਲਰ। -ਫੋਟੋ: ਪ੍ਰਦੀਪ ਤਿਵਾੜੀ

ਮੁਕੇਸ਼ ਕੁਮਾਰ
ਚੰਡੀਗੜ੍ਹ, 26 ਜੁਲਾਈ
ਚੰਡੀਗੜ੍ਹ ਨਗਰ ਨਿਗਮ ਦੀ ਸ਼ੁੱਕਰਵਾਰ ਨੂੰ ਹੋਈ ਹਾਊਸ ਮੀਟਿੰਗ ਹੰਗਾਮੇਦਾਰ ਰਹੀ। ਮੀਟਿੰਗ ਦੌਰਾਨ ‘ਇੰਡੀਆ’ ਗੱਠਜੋੜ ਦੇ ਕੌਂਸਲਰ ਆਪਸ ਵਿੱਚ ਮੇਹਣੋ-ਮੇਹਣੀ ਹੋਏ। ਇਸ ਦੌਰਾਨ ਮੀਟਿੰਗ ਦੌਰਾਨ ਕੁੱਲ 16 ਮਤੇ ਪੇਸ਼ ਕੀਤੇ ਗਏ। ਇਨ੍ਹਾਂ ਵਿੱਚ ਦੋ ਮਤੇ ਅਗਲੀ ਮੀਟਿੰਗ ਲਈ ਮੁਅੱਤਲ ਕਰ ਦਿੱਤੇ ਗਏ।
ਮੀਟਿੰਗ ਸ਼ੁਰੂ ਹੁੰਦਿਆਂ ਹੀ ਭਾਜਪਾ ਕੌਂਸਲਰਾਂ ਸੌਰਭ ਜੋਸ਼ੀ ਅਤੇ ਕੰਵਰਜੀਤ ਰਾਣਾ ਨੇ ਦੋਸ਼ ਲਾਇਆ ਕਿ ਅਣਜਾਣ ਬੰਦੇ ਉਨ੍ਹਾਂ ਦੇ ਘਰਾਂ ਦੁਆਲੇ ਘੁੰਮ ਰਹੇ ਹਨ ਤੇ ਉਨ੍ਹਾਂ ਦੇ ਫੋਨ ਟੈਪ ਕੀਤੇ ਜਾ ਰਹੇ ਹਨ। ਉਨ੍ਹਾਂ ਨੂੰ ਫੋਨ ਰਾਹੀਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਹਨ। ਕੌਂਸਲਰ ਜੋਸ਼ੀ ਨੇ ਸਦਨ ਵਿੱਚ ‘ਆਪ’ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਪੰਜਾਬ ਦੀ ਸੀਆਈਡੀ ਉਨ੍ਹਾਂ ਤੇ ਭਾਜਪਾ ਕੌਂਸਲਰ ਕੰਵਰਜੀਤ ਰਾਣਾ ਦੇ ਮਗਰ ਲੱਗੀ ਹੋਈ ਹੈ। ਪੰਜਾਬ ’ਚ ਝੂਠੇ ਕੇਸ ਦਰਜ ਕਰਨ ਲਈ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਇਨ੍ਹਾਂ ਦੋਸ਼ਾਂ ਮਗਰੋਂ ‘ਆਪ’ ਕੌਂਸਲਰਾਂ ਨੇ ਸਬੂਤ ਪੇਸ਼ ਕਰਨ ਲਈ ਕਿਹਾ। ਕੌਂਸਲਰ ਰਾਣਾ ਨੇ ਕਿਹਾ ਕਿ ਉਨ੍ਹਾਂ ਦੇ ਹੀ ਨਹੀਂ ਸਗੋਂ ਮੇਅਰ ਦੇ ਫੋਨ ਵੀ ਟੈਪ ਕੀਤੇ ਜਾ ਰਹੇ ਹਨ। ਭਾਜਪਾ ਕੌਂਸਲਰਾਂ ਨੇ ਪਿਛਲੀ ਮੀਟਿੰਗ ਦੌਰਾਨ ਮੇਅਰ ਨੇ ਮਾਰਸ਼ਲਾਂ ਦੀ ਵਰਤੋਂ ਕਰਦਿਆਂ ਉਨ੍ਹਾਂ ਨੂੰ ਸਦਨ ਵਿੱਚੋਂ ਬਾਹਰ ਕੱਢਣ ਦਾ ਮੁੱਦਾ ਵੀ ਚੁੱਕਿਆ। ‘ਆਪ’ ਕੌਂਸਲਰਾਂ ਪ੍ਰੇਮਲਤਾ ਅਤੇ ਤਰੁਣ ਮਹਿਤਾ ਨੇ ਭਾਜਪਾ ’ਤੇ ਦੋਸ਼ ਲਾਇਆ ਹੈ ਕਿ ਸਦਨ ਵਿੱਚ ਮਾਰਸ਼ਲਾਂ ਦੀ ਵਰਤੋਂ ਭਾਜਪਾ ਵੱਲੋਂ 2022 ਵਿੱਚ ਸਭ ਤੋਂ ਪਹਿਲਾਂ ਸ਼ੁਰੂ ਕੀਤੀ ਗਈ ਸੀ।
ਕਾਂਗਰਸੀ ਕੌਂਸਲਰ ਜਸਵੀਰ ਬੰਟੀ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਗੱਠਜੋੜ ਦਾ ਮੇਅਰ ਹੋਣ ਦੇ ਬਾਵਜੂਦ ਉਨ੍ਹਾਂ ਦੇ ਵਾਰਡ ’ਚ ਕੰਮ ਨਹੀਂ ਹੋ ਰਹੇ ਹਨ। ਉਨ੍ਹਾਂ ਹੱਥ ਵਿੱਚ ਪੋਸਟਰ ਲੈ ਕੇ ਰੋਸ ਜ਼ਾਹਰ ਕੀਤਾ।
ਯੂਟੀਸੀਏ ਚੰਡੀਗੜ੍ਹ ਵੱਲੋਂ ਚੰਡੀਗੜ੍ਹ ਪੁਲੀਸ ਦੇ ਸਹਿਯੋਗ ਨਾਲ ਸ਼ਹਿਰ ਵਿੱਚ ਕਰਵਾਈ ਜਾ ਰਹੀ ‘ਗਲੀ ਕ੍ਰਿਕਟ’ ਟੂਰਨਾਮੈਂਟ ਸਬੰਧੀ ਨਿਗਮ ਹਾਊਸ ਦੀ ਮੀਟਿੰਗ ਵਿੱਚ ਹੰਗਾਮਾ ਹੋਇਆ। ਗੱਠਜੋੜ ਦੇ ਕੌਂਸਲਰਾਂ ਨੇ ਉਦਘਾਟਨੀ ਪ੍ਰੋਗਰਾਮ ਲਈ ਜਾਰੀ ਕੀਤੇ ਪੋਸਟਰ ’ਤੇ ਸੰਸਦ ਮੈਂਬਰ, ਮੇਅਰ ਅਤੇ ਨਗਰ ਨਿਗਮ ਕਮਿਸ਼ਨਰ ਦੇ ਨਾਂਅ ਨਾ ਛਾਪਣ ’ਤੇ ਇਤਰਾਜ਼ ਕੀਤਾ। ‘ਆਪ’ ਕੌਂਸਲਰ ਪ੍ਰੇਮ ਲਤਾ ਤੇ ਕਾਂਗਰਸੀ ਕੌਂਸਲਰ ਗੁਰਪ੍ਰੀਤ ਸਿੰਘ ਗਾਬੀ ਨੇ ਕਿਹਾ ਕਿ ਇਸ ਪ੍ਰੋਗਰਾਮ ਵਿੱਚ ਚੰਡੀਗੜ੍ਹ ਭਾਜਪਾ ਪ੍ਰਧਾਨ ਦਾ ਨਾਂਅ ਛਾਪ ਕੇ ਭਾਜਪਾ ਨੇ ਆਪਣੀ ਸਸਤੀ ਰਾਜਨੀਤੀ ਦਾ ਸਬੂਤ ਦਿੱਤਾ ਹੈ। ਕੌਂਸਲਰ ਪ੍ਰੇਮ ਲਤਾ ਨੇ ਕਿਹਾ ਕਿ ਬੱਚਿਆਂ ਦੇ ਰਿਫਰੈਸ਼ਮੈਂਟ ਦੀ ਜ਼ਿੰਮੇਵਾਰੀ ਨਿਗਮ ਨੂੰ ਸੌਂਪੀ ਗਈ ਹੈ, ਜਦੋਂਕਿ ਕ੍ਰਿਕਟ ਐਸੋਸੀਏਸ਼ਨ ਨਿਗਮ ਦੀ ਮਦਦ ਲੈ ਰਹੀ ਹੈ ਤਾਂ ਸ਼ਹਿਰ ਦੇ ਮੇਅਰ ਨੂੰ ਕਿਉਂ ਨਹੀਂ ਬੁਲਾਇਆ ਗਿਆ। ਇਸ ਤੋਂ ਇਲਾਵਾ ਜਿਸ ਵਾਰਡ ਵਿੱਚ ਇਹ ਮੁਕਾਬਲਾ ਕਰਵਾਇਆ ਜਾ ਰਿਹਾ ਹੈ, ਉਸ ਵਾਰਡ ਦੇ ਸਬੰਧਤ ਕੌਂਸਲਰ ਨੂੰ ਵੀ ਇਸ ਦੀ ਜਾਣਕਾਰੀ ਨਹੀਂ ਦਿੱਤੀ ਗਈ। ਕੌਂਸਲਰ ਤਰੁਣਾ ਮਹਿਤਾ ਨੇ ਇਸ ਮੁਕਾਬਲੇ ਦੇ ਪੋਸਟਰ ਸ਼ਹਿਰ ’ਚ ਲਾਉਣ ਲਈ ਮਨਜ਼ੂਰੀ ਲੈਣ ’ਤੇ ਸਵਾਲ ਚੁੱਕੇ।
ਅਨਿਲ ਮਸੀਹ ਦੀ ਸਲਾਹ ਤੋਂ ਮਾਹੌਲ ਭਖਿਆ
ਮੀਟਿੰਗ ਵਿੱਚ ਨਾਮਜ਼ਦ ਕੌਂਸਲਰ ਅਨਿਲ ਮਸੀਹ ਨੂੰ ਲੈ ਕੇ ਹੰਗਾਮਾ ਹੋਇਆ। ਉਨ੍ਹਾਂ ਨੇ ਨਾਈਟ ਫੂਡ ਸਟਰੀਟ ਦੇ ਨਿਯਮਾਂ ਨੂੰ ਬਦਲਣ ਦੇ ਮਤੇ ’ਤੇ ਸਲਾਹ ਦਿੱਤੀ। ਇਸ ’ਤੇ ‘ਆਪ’ ਕੌਂਸਲਰ ਯੋਗੇਸ਼ ਢੀਂਗਰਾ ਨੇ ਉਨ੍ਹਾਂ ਨੂੰ ਕਿਹਾ ਕਿ ਉਨ੍ਹਾਂ ਜੋ ਕੀਤਾ ਸੀ, ਪਹਿਲਾਂ ਉਸ ਲਈ ਮੁਆਫ਼ੀ ਮੰਗਣ। ਇਸ ਤੋਂ ਹੰਗਾਮਾ ਹੋ ਗਿਆ ਜਿਸ ਨੂੰ ਮੇਅਰ ਕੁਲਦੀਪ ਕੁਮਾਰ ਨੇ ਸ਼ਾਂਤ ਕੀਤਾ। ਇਸ ਦੌਰਾਨ ਮੇਅਰ ਨੇ ਕਿਹਾ ਕਿ ਮਾਮਲਾ ਅਦਾਲਤ ਵਿੱਚ ਵਿਚਾਰ ਅਧੀਨ ਹੈ ਤੇ ਇੱਕ ਹੀ ਵਿਅਕਤੀ ਨੂੰ ਵਾਰ-ਵਾਰ ਨਿਸ਼ਾਨਾ ਨਹੀਂ ਬਣਾਇਆ ਜਾਣਾ ਚਾਹੀਦਾ।

Advertisement

Advertisement
Advertisement